New PNB rules: ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਯਾਨੀ ਪੰਜਾਬ ਨੈਸ਼ਨਲ ਬੈਂਕ (PNB) ਦੇ ਗਾਹਕਾਂ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਵੀ ਪੰਜਾਬ ਨੈਸ਼ਨਲ ਬੈਂਕ ਦੇ ਚੈੱਕ ਰਾਹੀਂ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਬੈਂਕ ਚੈੱਕ ਭੁਗਤਾਨ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਹੁਣ PNB 4 ਅਪ੍ਰੈਲ, 2022 ਤੋਂ ਪੋਜ਼ੀਟਿਵ ਪੇ ਸਿਸਟਮ (Positive Pay system- PPS) ਨੂੰ ਲਾਗੂ ਕਰਨ ਜਾ ਰਿਹਾ ਹੈ। ਗਾਹਕਾਂ ਨੂੰ ਚੈੱਕ ਦਾ ਭੁਗਤਾਨ ਕਰਨ ਤੋਂ ਪਹਿਲਾਂ ਤਸਦੀਕ ਕਰਨ ਦੀ ਲੋੜ ਹੋਵੇਗੀ। ਤਸਦੀਕ ਨਾ ਹੋਣ ਦੀ ਸਥਿਤੀ ਵਿੱਚ, ਬੈਂਕ ਹੁਣ ਚੈੱਕ ਵਾਪਸ ਕਰੇਗਾ। ਬੈਂਕ ਨੇ ਇਹ ਫੈਸਲਾ ਧੋਖਾਧੜੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਹੈ।



ਪੌਜ਼ੇਟਿਵ ਪੇ ਸਿਸਟਮ ਕੀ ਹੈ?
ਗਾਹਕਾਂ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੈਂਕ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਬੈਂਕ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਖਬਰ ਮੁਤਾਬਕ ਹੁਣ 4 ਅਪ੍ਰੈਲ 2022 ਤੋਂ ਬੈਂਕ ਨੇ ਚੈੱਕ ਪੇਮੈਂਟ ਕਰਨ ਲਈ ਪੋਜ਼ੇਟਿਵ ਪੇ ਸਿਸਟਮ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਪ੍ਰਣਾਲੀ ਰਾਹੀਂ ਹੁਣ 10 ਲੱਖ ਦਾ ਚੈੱਕ ਜਾਰੀ ਕਰਨ ਤੋਂ ਬਾਅਦ ਡਿਜੀਟਲ ਜਾਂ ਬ੍ਰਾਂਚ ਵੈਰੀਫਿਕੇਸ਼ਨ ਜ਼ਰੂਰੀ ਹੋ ਗਿਆ ਹੈ।

ਵਧੇਰੇ ਜਾਣਕਾਰੀ ਲਈ ਇਸ ਨੰਬਰ 'ਤੇ ਕਾਲ ਕਰੋ
ਸਾਰੇ ਗਾਹਕਾਂ ਲਈ 10 ਲੱਖ ਤੋਂ ਵੱਧ ਦੇ ਚੈੱਕਾਂ 'ਤੇ ਆਪਣਾ ਖਾਤਾ ਨੰਬਰ, ਚੈੱਕ ਨੰਬਰ, ਚੈੱਕ ਜਾਰੀ ਕਰਨ ਦੀ ਮਿਤੀ, ਰਕਮ ਅਤੇ ਲਾਭਪਾਤਰੀ (Beneficiary) ਦਾ ਨਾਮ ਲਿਖਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਲਈ, ਗ੍ਰਾਹਕ ਪੀਐਨਬੀ ਦੀ ਐਪ ਯਾਨੀ PNB One ਰਾਹੀਂ ਵੀ ਆਪਣੇ ਚੈੱਕਾਂ ਦੀ ਤਸਦੀਕ ਕਰਵਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਲੈਣ ਲਈ ਗਾਹਕ 1800-180-2222 ਜਾਂ 1800-103-2222 ਨੰਬਰਾਂ 'ਤੇ ਵੀ ਕਾਲ ਕਰ ਸਕਦੇ ਹਨ।

ਧੋਖਾਧੜੀ ਤੋਂ ਬਚਣ ਦੇ ਤਰੀਕੇ
ਪਿਛਲੇ ਕੁਝ ਸਾਲਾਂ 'ਚ ਬੈਂਕਿੰਗ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਅਜਿਹੇ 'ਚ ਕਈ ਬੈਂਕ ਧੋਖਾਧੜੀ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਕਦਮ ਚੁੱਕ ਰਹੇ ਹਨ। ਪੋਜ਼ੀਟਿਵ ਪੇ ਸਿਸਟਮ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਕਰੇਗੀ। ਫਰਾਡ ਚੈਕ ਦੀ ਜਾਣਕਾਰੀ ਬੈਂਕ ਅਤੇ ਗਾਹਕ ਨੂੰ ਵੈਰੀਫਿਕੇਸ਼ਨ ਲਈ ਆਵੇਗੀ।