GST Council Meeting: ਸਿਹਤ ਬੀਮਾ ਖਰੀਦਣਾ ਤੁਹਾਡੇ ਲਈ ਸਸਤਾ ਹੋ ਸਕਦਾ ਹੈ। ਜੀਐੱਸਟੀ ਕੌਂਸਲ ਦੀ ਅਗਲੀ ਮੀਟਿੰਗ ਵਿੱਚ ਸਿਹਤ ਬੀਮੇ ਉੱਤੇ ਜੀਐਸਟੀ ਦਰਾਂ ਨੂੰ ਮੌਜੂਦਾ 18 ਪ੍ਰਤੀਸ਼ਤ ਤੋਂ ਘਟਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ। ਇੰਨਾ ਹੀ ਨਹੀਂ ਮੋਦੀ ਸਰਕਾਰ ਜੀਐਸਟੀ (Goods and services Tax) ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਸਰਕਾਰ ਜੀਐੱਸਟੀ ਦੇ ਢਾਂਚੇ ਵਿੱਚ ਬਦਲਾਅ ਕਰਨ ਜਾ ਰਹੀ ਹੈ ਤਾਂ ਜੋ ਵਪਾਰੀਆਂ ਅਤੇ ਉਦਯੋਗਾਂ ਨੂੰ ਰਾਹਤ ਮਿਲ ਸਕੇ। ਮਾਲੀਆ ਸਕੱਤਰ ਤਰੁਣ ਬਜਾਜ ਨੇ ਕਿਹਾ ਹੈ ਕਿ ਜੀਐੱਸਟੀ ਢਾਂਚੇ ਵਿੱਚ ਬਦਲਾਅ ਕਰਨ ਲਈ ਵੀ ਕੰਮ ਚੱਲ ਰਿਹਾ ਹੈ।



Revenue Secretary ਤਰੁਣ ਬਜਾਜ ਨੇ ਕਿਹਾ ਹੈ ਕਿ ਸਰਕਾਰ ਸਿਹਤ ਬੀਮੇ 'ਤੇ ਜੀਐਸਟੀ (Good and Services Tax) ਦਰ ਦੀ ਸਮੀਖਿਆ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦਾ ਸਿਹਤ 'ਤੇ ਖਰਚਾ ਵਧਿਆ ਹੈ, ਅਜਿਹੇ 'ਚ ਬੀਮਾ ਖੇਤਰ ਵੀ ਸਿਹਤ ਬੀਮੇ 'ਤੇ ਜੀਐੱਸਟੀ ਦਰ ਘਟਾਉਣ ਦੀ ਮੰਗ ਕਰ ਰਿਹਾ ਹੈ। ਤਰੁਣ ਬਜਾਜ ਨੇ ਕਿਹਾ ਕਿ ਰੈਸਟੋਰੈਂਟ ਇੰਡਸਟਰੀ ਵੀ ਜੀਐੱਸਟੀ ਦਰ ਵਧਾਉਣ ਦੇ ਹੱਕ ਵਿੱਚ ਹੈ ਤਾਂ ਜੋ ਇਹ ਸੈਕਟਰ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਉਠਾ ਸਕੇ। ਜੀਐਸਟੀ ਕੌਂਸਲ ਦੀ ਅਗਲੀ ਮੀਟਿੰਗ ਵਿੱਚ ਇਨ੍ਹਾਂ ਗੱਲਾਂ ’ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਲਾ ਮੰਤਰਾਲੇ ਨੇ ਵਿੱਤ ਮੰਤਰਾਲੇ ਤੋਂ ਕੋਲਾ ਸੈੱਸ ਘਟਾਉਣ ਜਾਂ ਹਟਾਉਣ ਦੀ ਮੰਗ ਕੀਤੀ ਹੈ, ਜਿਸ 'ਤੇ ਜੀਐੱਸਟੀ ਕੌਂਸਲ ਦੀ ਮੀਟਿੰਗ 'ਚ ਚਰਚਾ ਕੀਤੀ ਜਾਵੇਗੀ। ਇਸ ਸਮੇਂ ਕੋਲੇ 'ਤੇ 400 ਰੁਪਏ ਪ੍ਰਤੀ ਟਨ ਜੀਐੱਸਟੀ ਦੇ ਤਹਿਤ ਸੈੱਸ ਲੱਗਦਾ ਹੈ।



ਮੰਨਿਆ ਜਾ ਰਿਹਾ ਹੈ ਕਿ ਜੀਐੱਸਟੀ ਕੌਂਸਲ ਦੀ ਅਗਲੀ ਮੀਟਿੰਗ ਵਿੱਚ ਰਾਜਾਂ ਦੇ ਵਿੱਤ ਮੰਤਰੀਆਂ ਦਾ ਪੈਨਲ ਵੀ ਦਰਾਂ ਨੂੰ ਤਰਕਸੰਗਤ ਬਣਾਉਣ ਬਾਰੇ ਆਪਣੀ ਰਿਪੋਰਟ ਪੇਸ਼ ਕਰੇਗਾ, ਪੈਨਲ ਨੇ ਉਲਟ ਡਿਊਟੀ ਢਾਂਚੇ ਦੇ ਤਹਿਤ ਆਈਟਮਾਂ ਦੀ ਵੀ ਸਮੀਖਿਆ ਕੀਤੀ ਹੈ ਤਾਂ ਜੋ ਰਿਫੰਡ ਨੂੰ ਘੱਟ ਕੀਤਾ ਜਾ ਸਕੇ। ਇਸ ਦੇ ਨਾਲ ਹੀ ਕੇਂਦਰ ਅਤੇ ਰਾਜਾਂ ਦੇ ਟੈਕਸ ਅਫਸਰਾਂ ਦੀ ਫਿਟਮੈਂਟ ਕਮੇਟੀ ਨੇ ਜੀਐਸਟੀ ਦਰਾਂ ਅਤੇ ਸਲੈਬਾਂ ਵਿੱਚ ਬਦਲਾਅ ਬਾਰੇ ਮੰਤਰੀਆਂ ਦੇ ਸਮੂਹ ਨੂੰ ਕਈ ਸਿਫ਼ਾਰਸ਼ਾਂ ਕੀਤੀਆਂ ਹਨ।
ਵਰਤਮਾਨ ਵਿੱਚ, ਜੀਐੱਸਟੀ ਦਰਾਂ ਦੇ ਚਾਰ ਸਲੈਬ ਹਨ, 5 ਪ੍ਰਤੀਸ਼ਤ, 12 ਪ੍ਰਤੀਸ਼ਤ, 18 ਪ੍ਰਤੀਸ਼ਤ ਅਤੇ 28 ਪ੍ਰਤੀਸ਼ਤ। ਲੋੜੀਂਦੀਆਂ ਵਸਤੂਆਂ ਜਾਂ ਤਾਂ ਸਭ ਤੋਂ ਹੇਠਲੇ ਸਲੈਬ ਵਿੱਚ ਹਨ ਜਾਂ ਉਨ੍ਹਾਂ ਉੱਤੇ ਕੋਈ ਟੈਕਸ ਨਹੀਂ ਹੈ। ਲਗਜ਼ਰੀ ਅਤੇ ਡੀਮੈਰਿਟ ਵਸਤੂਆਂ ਸਭ ਤੋਂ ਉੱਚੇ ਸਲੈਬ ਵਿੱਚ ਹਨ, ਉਹਨਾਂ 'ਤੇ ਸੈੱਸ ਵੀ ਲੱਗਦਾ ਹੈ। ਜੀਐੱਸਟੀ ਦੇ 12 ਫ਼ੀਸਦੀ ਅਤੇ 18 ਫ਼ੀਸਦੀ ਸਲੈਬ ਨੂੰ ਮਿਲਾ ਕੇ ਇੱਕ ਸਲੈਬ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜੀਐਸਟੀ ਕੌਂਸਲ ਦੀ ਅਗਲੀ ਮੀਟਿੰਗ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਮੀਟਿੰਗ ਬੁਲਾਈ ਜਾ ਸਕਦੀ ਹੈ।


ਇਹ ਵੀ ਪੜ੍ਹੋ: Hijab Row : AIMIM ਮੁਖੀ ਓਵੈਸੀ ਨੇ ਵਾਇਰਲ ਵਿਦਿਆਰਥਣ ਨੂੰ ਫ਼ੋਨ ਕਰ ਕੇ ਕੀਤੀ ਤਾਰੀਫ਼, ਕਿਹਾ- ਤੁਹਾਡੀ ਹਿੰਮਤ ਸਾਡੇ ਲਈ ਪ੍ਰੇਰਨਾ ਸਰੋਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



https://apps.apple.com/in/app/abp-live-news/id811114904