Loan Pre-Payment: ਕੀ ਤੁਸੀਂ ਵੀ ਲਿਆ ਹੋਇਆ ਬੈਂਕ ਤੋਂ ਲੋਨ? ਇੰਝ ਛੁਡਾਓ ਮੋਟੀ ਵਿਆਜ਼ ਤੋਂ ਖਹਿੜਾ
Home Loan Pre-Payment: ਹਰ ਕੋਈ ਆਪਣਾ ਘਰ ਹੋਣ ਦਾ ਸੁਪਨਾ ਦੇਖਦਾ ਹੈ। ਬਹੁਤ ਸਾਰੇ ਲੋਕ ਘਰ ਖਰੀਦਣ ਜਾਂ ਬਣਾਉਣ ਲਈ ਜਾਂ ਤਾਂ ਹੋਮ ਲੋਨ ਦੀ ਮਦਦ ਲੈਂਦੇ ਹਨ ਜਾਂ ਫਿਰ ਲੰਬਾ ਸਮਾਂ ਬਚਤ ਕਰਦੇ ਹਨ। ਇਹ ਵੀ ਸੱਚ ਹੈ ਕਿ...

Home Loan Pre-Payment: ਹਰ ਕੋਈ ਆਪਣਾ ਘਰ ਹੋਣ ਦਾ ਸੁਪਨਾ ਦੇਖਦਾ ਹੈ। ਬਹੁਤ ਸਾਰੇ ਲੋਕ ਘਰ ਖਰੀਦਣ ਜਾਂ ਬਣਾਉਣ ਲਈ ਜਾਂ ਤਾਂ ਹੋਮ ਲੋਨ ਦੀ ਮਦਦ ਲੈਂਦੇ ਹਨ ਜਾਂ ਫਿਰ ਲੰਬਾ ਸਮਾਂ ਬਚਤ ਕਰਦੇ ਹਨ। ਇਹ ਵੀ ਸੱਚ ਹੈ ਕਿ ਕਰਜ਼ਾ ਲੈਣਾ ਤਾਂ ਬਹੁਤ ਆਸਾਨ ਹੈ ਪਰ ਇਸ ਨੂੰ ਵਾਪਸ ਕਰਨ ਵਿੱਚ ਪਸੀਨਾ ਛੁੱਟ ਜਾਂਦਾ ਹੈ। ਬਹੁਤ ਸਾਰੇ ਲੋਕ ਆਪਣੀ ਕਮਾਈ ਦਾ ਵੱਡਾ ਹਿੱਸਾ ਸਾਲਾਂ ਤੱਕ ਕਰਜ਼ਾ ਚੁਕਾਉਣ ਵਿੱਚਹੀ ਖਰਚ ਕਰਦੇ ਰਹਿੰਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਹੋਮ ਲੋਨ ਜਲਦੀ ਤੋਂ ਜਲਦੀ ਵਾਪਸ ਮੋੜਿਆ ਜਾਵੇ ਤਾਂ ਇਹ ਕੁਝ ਤਰੀਕੇ ਅਪਣਾ ਕੇ ਅਜਿਹਾ ਕੀਤਾ ਜਾ ਸਕਦਾ ਹੈ।
ਸਮੇਂ ਪਹਿਲਾਂ ਤੋਂ ਭੁਗਤਾਨ ਕਰਕੇ ਘੱਟ ਵਿਆਜ ਦੇਣਾ ਪਵੇਗਾ
ਕਰਜ਼ਾ ਜਲਦੀ ਮੋੜਨ ਲਈ ਪ੍ਰੀ-ਪੇਮੈਂਟ ਕਰਨਾ ਸਹੀ ਹੋਵੇਗਾ। ਅਜਿਹਾ ਕਰਨ ਨਾਲ ਕਰਜ਼ੇ ਦੀ ਰਕਮ ਦਾ ਇੱਕ ਹਿੱਸਾ ਪਹਿਲਾਂ ਹੀ ਅਦਾ ਕਰ ਦਿੱਤਾ ਜਾਂਦਾ ਹੈ। ਇਸ ਦਾ ਫਾਇਦਾ ਇਹ ਹੈ ਕਿ ਕਰਜ਼ਾ ਜਲਦੀ ਲਹਿ ਜਾਵੇਗਾ ਤੇ ਬਾਕੀ ਬਚੀ ਰਕਮ 'ਤੇ ਵਿਆਜ ਵੀ ਘੱਟ ਦੇਣਾ ਪਵੇਗਾ। ਜੇਕਰ ਤੁਹਾਡੇ ਕੋਲ ਕੋਈ ਵਾਧੂ ਰਕਮ ਆਈ ਹੈ, ਤਾਂ ਇਸ ਦੀ ਵਰਤੋਂ ਪ੍ਰੀ-ਪੇਮੈਂਟ ਕਰਨ ਲਈ ਕੀਤੀ ਜਾ ਸਕਦੀ ਹੈ।
ਮਿਸਾਲ ਵਜੋਂ ਜੇਕਰ ਤੁਸੀਂ 20 ਲੱਖ ਦਾ ਕਰਜ਼ ਲਿਆ ਹੈ ਪਰ ਤੁਸੀਂ ਪੰਜ ਸਾਲ ਬਾਅਦ ਹੀ ਪੰਜ ਲੱਖ ਜਾਂ ਵੱਧ ਰਕਮ ਦੀ ਪ੍ਰੀ-ਪੇਮੈਂਟ ਕਰ ਦਿੰਦੇ ਹੋ ਤਾਂ ਤੁਹਾਡੇ ਲੋਨ ਦੀ ਮਿਆਦ ਘਟ ਜਾਏਗੀ। ਇਸ ਨਾਲ ਬੈਂਕ ਨੂੰ ਦੇਣ ਵਾਲੇ ਵਿਆਜ ਵਿੱਚ ਵੀ ਵੱਡੀ ਕਟੌਤੀ ਹੋ ਜਾਏਗੀ।
EMI ਨੂੰ ਵਧਾਓ
ਤੁਹਾਡੀ EMI ਜਿੰਨੀ ਜ਼ਿਆਦਾ ਹੋਵੇਗੀ ਓਨੀ ਹੀ ਜਲਦੀ ਤੁਸੀਂ ਕਰਜ਼ਾ ਵਾਪਸ ਕਰਨ ਦੇ ਯੋਗ ਹੋਵੋਗੇ। ਜੇਕਰ ਤੁਹਾਡੇ ਕੋਲ ਆਮਦਨ ਦਾ ਚੰਗਾ ਸਰੋਤ ਹੈ, ਤਾਂ ਤੁਸੀਂ EMI ਵਧਾ ਕੇ ਜਲਦੀ ਕਰਜ਼ਾ ਵਾਪਸ ਕਰ ਸਕਦੇ ਹੋ। ਤਨਖਾਹਦਾਰਾਂ ਦੀ ਤਨਖਾਹ ਹਰ ਸਾਲ ਵਧਦੀ ਹੈ। ਇਸ ਲਈ EMI ਦੀ ਰਕਮ ਵੀ ਹਰ ਸਾਲ ਵਧਾਈ ਜਾ ਸਕਦੀ ਹੈ। ਇਸ ਨਾਲ ਲੋਨ ਜਲਦੀ ਖਤਮ ਹੋ ਜਾਏਗਾ ਤੇ ਵਿਆਜ ਵੀ ਘੱਟ ਪਵੇਗੀ।
ਥੋੜ੍ਹੇ ਸਮੇਂ ਦਾ ਕਰਜ਼ਾ
ਲੋਨ ਲੈਣ ਵੇਲੇ ਲੋਨ ਦੀ ਮਿਆਦ ਨੂੰ ਧਿਆਨ ਵਿੱਚ ਜ਼ਰੂਰ ਰੱਖੋ। ਤੁਸੀਂ ਜਿੰਨੇ ਘੱਟ ਸਮੇਂ ਦਾ ਲੋਨ ਲਵੋਗੇ, ਓਨੀ ਹੀ ਜਲਦੀ ਕਰਜ਼ਾ ਉੱਤਰ ਜਾਏਗਾ ਤੇ ਵਿਆਜ਼ ਵੀ ਘੱਟ ਪਵੇਗੀ। ਕਰਜ਼ਾ ਲੈਣ ਤੋਂ ਪਹਿਲਾਂ, ਆਪਣੀ ਆਮਦਨ ਤੇ ਖਰਚਿਆਂ ਦਾ ਸਹੀ ਢੰਗ ਨਾਲ ਹਿਸਾਬ ਲਗਾਓ। ਉਸ ਤੋਂ ਬਾਅਦ ਫੈਸਲਾ ਕਰੋ ਕਿ ਤੁਸੀਂ ਕਿੰਨੀ ਜਲਦੀ ਤੇ ਕਿਹੜੀਆਂ ਕਿਸ਼ਤਾਂ ਵਿੱਚ ਕਰਜ਼ਾ ਵਾਪਸ ਕਰ ਸਕੋਗੇ।
ਜੇਕਰ ਤੁਸੀਂ ਕੋਈ ਕਰਜ਼ਾ ਲੈਂਦੇ ਹੋ ਤਾਂ ਉਸ 'ਤੇ ਵਿਆਜ ਦਰ ਜਿੰਨੀ ਘੱਟ ਹੋਵੇਗੀ, ਓਨਾ ਹੀ ਬਿਹਤਰ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬੈਂਕ ਤੁਹਾਡੇ ਤੋਂ ਵੱਧ ਵਿਆਜ ਦਰ ਵਸੂਲ ਰਿਹਾ ਹੈ ਤਾਂ ਇਸ ਨੂੰ ਕਿਸੇ ਹੋਰ ਬੈਂਕ ਵਿੱਚ ਵੀ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਕੋਲ ਸਾਰੇ ਬੈਂਕਾਂ ਦੁਆਰਾ ਹੋਮ ਲੋਨ 'ਤੇ ਵਸੂਲੀ ਜਾਣ ਵਾਲੀ ਵਿਆਜ ਦਰ ਬਾਰੇ ਪੂਰੀ ਜਾਣਕਾਰੀ ਹੋਵੇ।






















