HDFC Bank Loan Interest Rates Hiked : ਜੇਕਰ ਤੁਹਾਡਾ ਵੀ HDFC ਬੈਂਕ ਵਿੱਚ ਹੋਮ ਲੋਨ, ਪਰਸਨਲ ਲੋਨ ਜਾਂ ਕਾਰ ਲੋਨ ਚੱਲ ਰਿਹਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਲੋਨ ਦੀਆਂ ਵਿਆਜ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਕਈ ਗਾਹਕਾਂ ਦੀ EMI ਵਧ ਸਕਦੀ ਹੈ।

Continues below advertisement

HDFC ਬੈਂਕ ਨੇ ਆਪਣੇ MCLR (Marginal Cost of Funds-based Lending Rate) ਵਿੱਚ ਵੱਖ-ਵੱਖ ਸਮੇਂ ਦੀ ਮਿਆਦ ਲਈ 5 ਤੋਂ 15 ਬੇਸਿਸ ਪੁਆਇੰਟ (bps) ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ 7 ਨਵੰਬਰ 2026 ਤੋਂ ਲਾਗੂ ਹੋ ਚੁੱਕੀਆਂ ਹਨ। ਇਸ ਬਦਲਾਅ ਤੋਂ ਬਾਅਦ ਬੈਂਕ ਦੀਆਂ MCLR ਦਰਾਂ 7.85% ਤੋਂ 8.70% ਦੇ ਵਿਚਕਾਰ ਹੋ ਗਈਆਂ ਹਨ। ਪਹਿਲਾਂ ਇਹ ਦਰਾਂ 7.75% ਤੋਂ 8.55% ਤੱਕ ਸਨ।

ਵੱਖ-ਵੱਖ ਸਮੇਂ ਲਈ ਨਵੀਆਂ ਵਿਆਜ ਦਰਾਂ

Continues below advertisement

ਕੀ ਹੁੰਦਾ ਹੈ MCLR?

MCLR ਦਾ ਪੂਰਾ ਨਾਮ ਮਾਰਜਿਨਲ ਕਾਸਟ ਆਫ ਫੰਡਸ ਬੇਸਡ ਲੈਂਡਿੰਗ ਰੇਟ ਹੈ। ਇਹ ਉਹ ਘੱਟੋ-ਘੱਟ ਦਰ ਹੁੰਦੀ ਹੈ ਜਿਸ ਦੇ ਆਧਾਰ 'ਤੇ ਬੈਂਕ ਆਪਣੇ ਕਰਜ਼ਿਆਂ ਦੀਆਂ ਵਿਆਜ ਦਰਾਂ ਤੈਅ ਕਰਦੇ ਹਨ। ਜੇਕਰ ਤੁਹਾਡਾ ਹੋਮ ਲੋਨ, ਕਾਰ ਲੋਨ ਜਾਂ ਪਰਸਨਲ ਲੋਨ MCLR ਨਾਲ ਜੁੜਿਆ ਹੋਇਆ ਹੈ ਤਾਂ ਇਸ ਵਿੱਚ ਵਾਧੇ ਦਾ ਅਸਰ ਤੁਹਾਡੇ ਲੋਨ 'ਤੇ ਪੈ ਸਕਦਾ ਹੈ।

ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡੀ EMI ਤੁਰੰਤ ਵਧ ਜਾਵੇਗੀ। ਫਲੋਟਿੰਗ ਰੇਟ ਵਾਲੇ MCLR ਲੋਨ ਵਿੱਚ ਵਿਆਜ ਦਰ ਬਦਲਣ ਲਈ ਇੱਕ ਰੀਸੈੱਟ ਤਾਰੀਖ ਤੈਅ ਹੁੰਦੀ ਹੈ। ਇਸ ਲਈ ਤੁਹਾਡੇ ਲੋਨ ਦੀ ਅਗਲੀ ਰੀਸੈੱਟ ਤਾਰੀਖ ਆਉਣ 'ਤੇ ਹੀ ਨਵੀਆਂ ਦਰਾਂ ਦਾ ਅਸਰ ਪਵੇਗਾ। ਦੂਜੇ ਪਾਸੇ, ਜਿਨ੍ਹਾਂ ਗਾਹਕਾਂ ਦਾ ਲੋਨ ਸਿੱਧਾ RBI ਦੇ ਰੈਪੋ ਰੇਟ ਨਾਲ ਜੁੜਿਆ ਹੋਇਆ ਹੈ, ਉਨ੍ਹਾਂ 'ਤੇ ਇਸ MCLR ਵਾਧੇ ਦਾ ਸਿੱਧਾ ਅਸਰ ਨਹੀਂ ਪਵੇਗਾ।

MCLR ਅਤੇ ਰੈਪੋ ਰੇਟ ਵਿੱਚ ਕੀ ਹੈ ਫਰਕ?

MCLR ਦਾ ਸਬੰਧ ਬੈਂਕ ਦੇ ਆਪਣੇ ਫੰਡ ਇਕੱਠੇ ਕਰਨ ਦੇ ਖਰਚੇ ਨਾਲ ਹੁੰਦਾ ਹੈ। ਜੇਕਰ ਬੈਂਕ ਨੂੰ FD 'ਤੇ ਜ਼ਿਆਦਾ ਵਿਆਜ ਦੇਣਾ ਪੈਂਦਾ ਹੈ ਤਾਂ ਉਸ ਦੀ ਫੰਡ ਇਕੱਠੇ ਕਰਨ ਦੀ ਲਾਗਤ ਵਧ ਜਾਂਦੀ ਹੈ। ਇਸ ਕਾਰਨ ਬੈਂਕ MCLR ਵਿੱਚ ਵਾਧਾ ਕਰ ਸਕਦਾ ਹੈ।

ਜਦਕਿ ਰੈਪੋ ਰੇਟ ਉਹ ਵਿਆਜ ਦਰ ਹੈ ਜਿਸ 'ਤੇ RBI ਵਪਾਰਕ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ। ਰੈਪੋ ਰੇਟ ਵਿੱਚ ਬਦਲਾਅ ਦਾ ਅਸਰ ਰੈਪੋ ਨਾਲ ਜੁੜੇ ਲੋਨ 'ਤੇ ਪੈਂਦਾ ਹੈ। ਇਸ ਲਈ ਜੇਕਰ ਤੁਹਾਡਾ ਵੀ HDFC ਬੈਂਕ ਵਿੱਚ ਲੋਨ ਚੱਲ ਰਿਹਾ ਹੈ ਤਾਂ ਆਪਣਾ ਲੋਨ ਐਗਰੀਮੈਂਟ ਅਤੇ ਅਗਲੀ ਰੀਸੈੱਟ ਤਾਰੀਖ ਜ਼ਰੂਰ ਚੈੱਕ ਕਰੋ।