HDFC Home Loan: ਜੇਕਰ ਤੁਹਾਡਾ ਵੀ ਘਰ ਖਰੀਦਣ ਦਾ ਪਲਾਨ ਹੈ ਜਾਂ ਤੁਸੀਂ ਹੋਮ ਲੋਨ ਲੈਣ ਦੀ ਸੋਚ ਰਹੇ ਹੋ ਤਾਂ ਹੁਣ ਤੋਂ ਤੁਹਾਨੂੰ ਜ਼ਿਆਦਾ ਵਿਆਜ ਦੇਣਾ ਹੋਵੇਗਾ। ਹੋਮ ਲੋਨ ਦੀ ਸਹੂਲਤ ਪ੍ਰਦਾਨ ਕਰਨ ਵਾਲੀ ਨਿੱਜੀ ਖੇਤਰ ਦੀ ਕੰਪਨੀ HDFC ਲਿਮਿਟੇਡ ਨੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਹੋਮ ਲੋਨ ਲੈਣ ਵਾਲਿਆਂ ਨੂੰ ਅੱਜ ਤੋਂ ਵਾਧੂ ਵਿਆਜ ਦੇਣਾ ਪਵੇਗਾ। ਦੱਸ ਦੇਈਏ ਕਿ ਵਿਆਜ ਦਰਾਂ 'ਚ 0.05 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਪਹਿਲਾਂ ਹੀ ਹੋਮ ਲੋਨ ਲਿਆ ਹੈ, ਤਾਂ ਤੁਹਾਡੀ EMI ਵੀ ਵਧ ਜਾਵੇਗੀ।



ਕੰਪਨੀ ਨੇ ਜਾਰੀ ਕੀਤਾ ਬਿਆਨ 
HDFC ਵੱਲੋਂ ਵਿਆਜ ਦਰਾਂ ਵਿੱਚ ਵਾਧਾ ਦੂਜੇ ਕਰਜ਼ਦਾਤਿਆਂ ਵੱਲੋਂ ਚੁੱਕੇ ਗਏ ਕਦਮਾਂ ਦੇ ਅਨੁਸਾਰ ਹੈ। ਇਸ ਤੋਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਬੜੌਦਾ ਨੇ ਵੀ ਹੋਮ ਲੋਨ ਦੀਆਂ ਦਰਾਂ ਵਧਾ ਦਿੱਤੀਆਂ ਹਨ। ਕੰਪਨੀ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "HDFC ਨੇ 1 ਮਈ, 2022 ਤੋਂ ਪ੍ਰਭਾਵੀ ਹੋਮ ਲੋਨ 'ਤੇ ਆਪਣੀ ਰਿਟੇਲ ਪ੍ਰਾਈਮ ਲੈਂਡਿੰਗ ਰੇਟ (ਆਰਪੀਐਲਆਰ) ਵਿੱਚ 0.05 ਫੀਸਦੀ ਦਾ ਵਾਧਾ ਕੀਤਾ ਹੈ।"



SBI ਵੀ ਵਧਾ ਚੁੱਕਿਆ ਹੈ ਦਰਾਂ 
ਹਾਲਾਂਕਿ, ਨਵੇਂ ਗਾਹਕਾਂ ਲਈ ਦਰਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਉਨ੍ਹਾਂ ਲਈ ਵਿਆਜ ਦਰ 6.70 ਤੋਂ 7.15 ਪ੍ਰਤੀਸ਼ਤ ਤੱਕ ਹੋਵੇਗੀ ਜੋ ਕਰਜ਼ੇ ਦੀ ਰਕਮ ਅਤੇ ਮਿਆਦ ਦੇ ਅਧਾਰ 'ਤੇ ਹੋਵੇਗੀ। ਪਿਛਲੇ ਮਹੀਨੇ ਦੇ ਸ਼ੁਰੂ ਵਿੱਚ, ਐਸਬੀਆਈ ਅਤੇ ਹੋਰ ਕਰਜ਼ਦਾਤਾਵਾਂ ਨੇ ਬੈਂਚਮਾਰਕ ਲੋਨ ਦਰ ਵਿੱਚ ਵਾਧਾ ਕੀਤਾ ਸੀ।


ਬੈਂਕ ਆਫ ਬੜੌਦਾ ਨੇ ਘਟਾਇਆ ਸੀ ਹੋਮ ਲੋਨ 
ਬੈਂਕ ਆਫ ਬੜੌਦਾ ਨੇ ਹਾਲ ਹੀ ਵਿੱਚ ਹੋਮ ਲੋਨ ਦਰਾਂ ਵਿੱਚ ਕਟੌਤੀ ਕੀਤੀ ਹੈ। ਦੱਸ ਦਈਏ ਕਿ ਜਿੱਥੇ ਬਾਕੀ ਬੈਂਕ ਆਪਣੇ ਲੋਨ ਦਰਾਂ ਵਧਾ ਰਹੇ ਹਨ, ਉੱਥੇ ਹੀ ਬੈਂਕ ਆਫ ਬੜੌਦਾ ਨੇ ਇਸ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ। ਹਾਲ ਹੀ 'ਚ ਬੈਂਕ ਨੇ ਆਪਣੇ MCLR ਨੂੰ ਵਧਾਉਣ ਦਾ ਐਲਾਨ ਕੀਤਾ ਸੀ। MCLR ਕਰੀਬ 0.05 ਫੀਸਦੀ ਵਧਿਆ ਹੈ। ਇਸ ਤੋਂ ਬਾਅਦ ਵੀ ਬੈਂਕ ਨੇ ਹੋਮ ਲੋਨ ਦੀਆਂ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ।


ਰੀਅਲ ਅਸਟੇਟ ਸੈਕਟਰ ਵਿੱਚ ਵਾਧਾ
ਬੈਂਕ ਆਫ ਬੜੌਦਾ ਦੇ ਜੀਐਮ ਐਚਟੀ ਸੋਲੰਕੀ ਨੇ ਦੱਸਿਆ ਕਿ ਕੁਝ ਸਮੇਂ ਤੋਂ ਰੀਅਲ ਅਸਟੇਟ ਵਿੱਚ ਉਛਾਲ ਹੈ। ਕੋਰੋਨਾ ਤੋਂ ਬਾਅਦ ਹੋਮ ਲੋਨ ਲੈਣ ਵਾਲਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੇ ਮੱਦੇਨਜ਼ਰ ਬੈਂਕ ਨੇ ਫੈਸਲਾ ਕੀਤਾ ਹੈ ਕਿ ਇੱਕ ਨਿਸ਼ਚਿਤ ਮਿਆਦ ਲਈ ਸਸਤੀ ਵਿਆਜ ਦਰ ਦੀ ਪੇਸ਼ਕਸ਼ ਕਰਕੇ ਗਾਹਕਾਂ ਨੂੰ ਵੱਡਾ ਲਾਭ ਦੇਵੇਗਾ। ਇਸ ਨਾਲ ਗਾਹਕ ਜਲਦੀ ਤੋਂ ਜਲਦੀ ਆਪਣੇ ਘਰ ਦਾ ਸੁਪਨਾ ਪੂਰਾ ਕਰ ਸਕਣਗੇ।