ਚੰਡੀਗੜ੍ਹ: ਅਜੋਕੇ ਸਮੇਂ ਵਿੱਚ ਦੁੱਧ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਸ ਦਾ ਅਸਰ ਇਹ ਹੋਇਆ ਕਿ ਦੇਸ਼ ਵਿੱਚ ਹਰ ਤਿੰਨ ਵਿੱਚੋਂ ਇੱਕ ਪਰਿਵਾਰ ਨੇ ਦੁੱਧ ਖਰੀਦਣਾ ਬੰਦ ਕਰ ਦਿੱਤਾ ਹੈ। ਜਾਂ ਹੋਰ ਵਿਕਲਪਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਹੈ। ਅਗਸਤ ਮਹੀਨੇ ਵਿੱਚ ਅਮੂਲ ਤੋਂ ਲੈ ਕੇ ਮਦਰ ਡੇਅਰੀ ਨੇ ਲਾਗਤ ਵਿੱਚ ਵਾਧੇ ਦਾ ਹਵਾਲਾ ਦਿੰਦੇ ਹੋਏ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਦੁੱਧ ਦੀਆਂ ਕੀਮਤਾਂ ਵਿੱਚ ਉਸ ਸਮੇਂ ਵਾਧਾ ਕੀਤਾ ਗਿਆ ਜਦੋਂ ਆਮ ਆਦਮੀ ਖ਼ੁਦ ਮਹਿੰਗਾਈ ਦੇ ਪ੍ਰਭਾਵ ਤੋਂ ਪ੍ਰੇਸ਼ਾਨ ਹੈ। ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਨੇ ਘਰ ਦਾ ਬਜਟ ਹੀ ਵਿਗਾੜ ਦਿੱਤਾ ਹੈ।


ਅਗਸਤ ਮਹੀਨੇ ਵਿੱਚ ਅਮੂਲ ਨੇ ਮਦਰ ਡੇਅਰੀ ਦੇ ਉਸੇ ਦਿਨ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਲੋਕਲ ਸਰਕਲ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਇੱਕ ਸਰਵੇਖਣ ਕੀਤਾ ਸੀ। 311 ਜ਼ਿਲ੍ਹਿਆਂ ਵਿੱਚ 21000 ਲੋਕਾਂ ਦੀ ਫੀਡਬੈਕ ਮਿਲੀ। ਸਰਵੇ 'ਚ 68 ਫ਼ੀਸਦੀ ਲੋਕਾਂ ਨੇ ਕਿਹਾ ਕਿ ਦੁੱਧ ਦਾ ਸੇਵਨ ਉਨ੍ਹਾਂ ਦਾ ਪਹਿਲੇ ਵਰਗਾ ਹੀ ਹੈ ਪਰ ਉਨ੍ਹਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈਂਦੇ ਹਨ। ਜਦੋਂ ਕਿ 6 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਸਸਤੇ ਬ੍ਰਾਂਡਾਂ ਜਾਂ ਸਥਾਨਕ ਸਪਲਾਇਰਾਂ ਤੋਂ ਦੁੱਧ ਲੈਣਾ ਸ਼ੁਰੂ ਕਰ ਦਿੱਤਾ ਹੈ। ਜਦਕਿ 4 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਉਸੇ ਬ੍ਰਾਂਡ ਦਾ ਸਸਤਾ ਦੁੱਧ ਖਰੀਦਣਾ ਸ਼ੁਰੂ ਕਰ ਦਿੱਤਾ ਹੈ।


ਇਹ ਵੀ ਪੜ੍ਹੋ: Jio ਨੇ 6 ਸਾਲ ਕੀਤੇ ਪੂਰੇ , ਡਾਟਾ ਖਪਤ 100 ਗੁਣਾ ਵਧੀ, 5G ਲਾਂਚ ਤੋਂ ਬਾਅਦ 2 ਗੁਣਾ ਵਧਣ ਦੀ ਉਮੀਦ


ਸਰਵੇਖਣ ਵਿੱਚ ਭਾਗ ਲੈਣ ਵਾਲੇ ਕਿਸੇ ਵੀ ਵਿਅਕਤੀ ਨੇ ਇਹ ਨਹੀਂ ਕਿਹਾ ਕਿ ਉਹ ਹੁਣ ਦੁੱਧ ਦਾ ਸੇਵਨ ਨਹੀਂ ਕਰ ਰਹੇ ਹਨ, ਪਰ 20 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਦੇ ਮੁਕਾਬਲੇ ਦੁੱਧ ਦਾ ਸੇਵਨ ਘੱਟ ਕੀਤਾ ਹੈ। ਸਰਵੇਖਣ 'ਚ ਹਿੱਸਾ ਲੈਣ ਵਾਲੇ 10,522 ਲੋਕਾਂ 'ਚੋਂ 72 ਫ਼ੀਸਦੀ ਨੇ ਕਿਹਾ ਕਿ ਉਹ 500 ਮਿਲੀਲੀਟਰ ਜਾਂ 1 ਲੀਟਰ ਦੇ ਪਲਾਸਟਿਕ ਦੇ ਪਾਊਚ ਵਾਲਾ ਦੁੱਧ ਖ਼ਰੀਦ ਰਹੇ ਹਨ। 12 ਫ਼ੀਸਦੀ ਲੋਕ ਸਥਾਨਕ ਫਾਰਮ ਜਾਂ ਬੋਟਲਿੰਗ ਪਲਾਂਟ ਤੋਂ ਸਿੱਧਾ ਦੁੱਧ ਖ਼ਰੀਦ ਰਹੇ ਹਨ। ਇਸ ਦੇ ਨਾਲ ਹੀ 14 ਫ਼ੀਸਦੀ ਲੋਕ ਸਥਾਨਕ ਵਿਕਰੇਤਾਵਾਂ ਤੋਂ ਬਿਨਾਂ ਪੈਕ ਕੀਤੇ ਦੁੱਧ ਦੀ ਖ਼ਰੀਦ ਕਰ ਰਹੇ ਹਨ। 


ਦੁੱਧ ਦੇ ਭਾਅ ਵਧਣ ਦੇ ਬਾਵਜੂਦ 68 ਫ਼ੀਸਦੀ ਪਰਿਵਾਰ ਉਹੀ ਦੁੱਧ ਖ਼ਰੀਦ ਰਹੇ ਹਨ ਜੋ ਪਹਿਲਾਂ ਖ਼ਰੀਦਦੇ ਸਨ। ਪਰ 32 ਫ਼ੀਸਦੀ ਲੋਕਾਂ ਨੇ ਆਪਣੀ ਖ਼ਪਤ ਘਟਾ ਦਿੱਤੀ ਹੈ ਜਾਂ ਉਸੇ ਬ੍ਰਾਂਡ ਦਾ ਸਸਤਾ ਦੁੱਧ ਖ਼ਰੀਦਣਾ ਸ਼ੁਰੂ ਕਰ ਦਿੱਤਾ ਹੈ। ਦੁੱਧ ਦਾ ਸੇਵਨ ਬੱਚਿਆਂ ਅਤੇ ਉਨ੍ਹਾਂ ਦੇ ਮਾਨਸਿਕ ਸਰੀਰਕ ਵਿਕਾਸ 'ਤੇ ਬਹੁਤ ਜ਼ਿਆਦਾ ਪੈ ਸਕਦਾ ਹੈ।