Rupee At Record Low: ਬੁੱਧਵਾਰ ਨੂੰ ਮੁਦਰਾ ਬਾਜ਼ਾਰ 'ਚ ਇਕ ਵਾਰ ਫਿਰ ਰੁਪਏ 'ਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਹੈ। ਪਹਿਲੀ ਵਾਰ ਡਾਲਰ ਦੇ ਮੁਕਾਬਲੇ ਰੁਪਿਆ 83 ਰੁਪਏ ਦੇ ਪੱਧਰ ਤੋਂ ਹੇਠਾਂ ਆ ਗਿਆ ਹੈ। ਮੁਦਰਾ ਬਾਜ਼ਾਰ ਦੇ ਬੰਦ ਹੋਣ 'ਤੇ ਰੁਪਿਆ ਪਹਿਲੀ ਵਾਰ 66 ਪੈਸੇ ਜਾਂ 0.8 ਫੀਸਦੀ ਦੀ ਗਿਰਾਵਟ ਨਾਲ 83.02 ਰੁਪਏ 'ਤੇ ਬੰਦ ਹੋਇਆ।


ਰੁਪਏ ਵਿੱਚ ਇਹ ਗਿਰਾਵਟ ਅਮਰੀਕੀ ਬਾਂਡ ਦਰ( US Treasury Yeilds) ਵਿੱਚ ਵਾਧੇ ਤੋਂ ਬਾਅਦ ਵੇਖੀ ਗਈ ਹੈ। ਡਾਲਰ ਦੀ ਮਜ਼ਬੂਤੀ ਨੇ ਰੁਪਏ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ। ਭਾਰਤ ਸਰਕਾਰ ਦੇ 10 ਸਾਲਾਂ ਦੇ ਬਾਂਡ 'ਤੇ ਯੀਲਡ ਵਧ ਕੇ 7.4510 ਫੀਸਦੀ ਹੋ ਗਈ ਹੈ। ਮਾਹਿਰਾਂ ਮੁਤਾਬਕ 82.40 ਰੁਪਏ 'ਤੇ ਆਰਬੀਆਈ ਨੇ ਦਖਲ ਦੇ ਕੇ ਰੁਪਏ ਨੂੰ ਡਿੱਗਣ ਤੋਂ ਸੰਭਾਲਣ ਦੀ ਕੋਸ਼ਿਸ਼ ਕੀਤੀ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਜੇ ਆਰਬੀਆਈ ਦਖਲ ਨਹੀਂ ਦਿੰਦਾ ਤਾਂ ਰੁਪਏ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ। ਮਾਹਰਾਂ ਦੀ ਰਾਏ 'ਚ ਮਾਰਚ 2023 ਤੱਕ ਰੁਪਿਆ 85 ਦੇ ਪੱਧਰ 'ਤੇ ਆ ਸਕਦਾ ਹੈ।


ਵੈਸੇ, ਆਰਬੀਆਈ ਦੇ ਦਖਲ ਕਾਰਨ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਗਿਰਾਵਟ ਆਈ ਹੈ। ਇਕ ਸਾਲ ਪਹਿਲਾਂ 642 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਸੀ, ਜੋ ਘਟ ਕੇ ਕਰੀਬ 538 ਅਰਬ ਡਾਲਰ ਰਹਿ ਗਿਆ ਹੈ। ਯਾਨੀ ਵਿਦੇਸ਼ੀ ਮੁਦਰਾ ਫੰਡ ਵਿੱਚ 100 ਅਰਬ ਡਾਲਰ ਦੀ ਕਮੀ ਆਈ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਘਟ ਕੇ 500 ਅਰਬ ਡਾਲਰ ਤੱਕ ਆ ਸਕਦਾ ਹੈ।


ਹਾਲਾਂਕਿ ਜੇਕਰ ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਕਮਜ਼ੋਰ ਹੁੰਦਾ ਰਿਹਾ ਤਾਂ ਦਰਾਮਦ ਮਹਿੰਗਾ ਹੋ ਸਕਦਾ ਹੈ, ਜਿਸ ਕਾਰਨ ਚਾਲੂ ਖਾਤੇ ਦਾ ਘਾਟਾ ਵਧ ਸਕਦਾ ਹੈ। ਚਾਲੂ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ 'ਚ ਅਪ੍ਰੈਲ ਤੋਂ ਜੂਨ ਤੱਕ ਚਾਲੂ ਖਾਤੇ ਦਾ ਘਾਟਾ ਵਧ ਕੇ 23.9 ਅਰਬ ਡਾਲਰ ਹੋ ਗਿਆ ਹੈ, ਜੋ ਜੀਡੀਪੀ ਦਾ 2.8 ਫੀਸਦੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: