ਬੁੱਧ ਪੂਰਨਿਮਾ ਦੇ ਮੌਕੇ 'ਤੇ ਸੋਮਵਾਰ, 12 ਮਈ 2025 ਨੂੰ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਜਾਰੀ ਕੀਤੀ ਛੁੱਟੀਆਂ ਦੀ ਸੂਚੀ ਅਨੁਸਾਰ ਇਹ ਦਿਨ ਇੱਕ ਆਧਿਕਾਰਿਕ ਛੁੱਟੀ ਹੈ ਅਤੇ ਦਿੱਲੀ, ਮੁੰਬਈ, ਕੋਲਕਤਾ, ਲਖਨਊ, ਭੋਪਾਲ, ਰਾਂਚੀ, ਜੰਮੂ, ਦੇਹਰਾਦੂਨ, ਸ਼ਿਮਲਾ ਅਤੇ ਸ਼੍ਰੀਨਗਰ ਸਮੇਤ ਲਗਭਗ ਸਾਰੇ ਮੁੱਖ ਰਾਜਾਂ ਵਿੱਚ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ। ਆਓ ਜਾਣਦੇ ਹਾਂ ਕਿ ਕੀ ਸ਼ੇਅਰ ਬਾਜ਼ਾਰ ਵੀ ਸੋਮਵਾਰ ਨੂੰ ਬੰਦ ਰਹਿਣਗੇ ਜਾਂ ਉਥੇ ਆਮ ਦਿਨਾਂ ਵਾਂਗ ਟ੍ਰੇਡਿੰਗ ਹੋਵੇਗੀ।
ਸ਼ੇਅਰ ਬਾਜ਼ਾਰ ਵਿੱਚ ਨਹੀਂ ਰਹੇਗੀ ਛੁੱਟੀ
ਜਿੱਥੇ ਇੱਕ ਪਾਸੇ ਬੁੱਧ ਪੂਰਨਿਮਾ ਦੇ ਮੌਕੇ 'ਤੇ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ, ਓਥੇ ਸ਼ੇਅਰ ਬਾਜ਼ਾਰ ਸਧਾਰਨ ਤੌਰ 'ਤੇ ਖੁੱਲਾ ਰਹੇਗਾ। NSE (ਨੈਸ਼ਨਲ ਸਟਾਕ ਐਕਸਚੇਂਜ) ਅਤੇ BSE (ਬੌੰਬੇ ਸਟਾਕ ਐਕਸਚੇਂਜ) ਦੀ ਛੁੱਟੀਆਂ ਦੀ ਸੂਚੀ ਅਨੁਸਾਰ ਮਈ ਵਿੱਚ ਕੇਵਲ 1 ਮਈ ਨੂੰ ਮਹਾਰਾਸ਼ਟਰ ਦਿਵਸ ਦੇ ਦਿਨ ਸ਼ੇਅਰ ਬਾਜ਼ਾਰ ਬੰਦ ਰਹਿਆ ਸੀ। ਇਸ ਤੋਂ ਬਾਅਦ ਪੂਰੇ ਮਈ, ਜੂਨ ਅਤੇ ਜੁਲਾਈ ਵਿੱਚ ਕੋਈ ਹੋਰ ਛੁੱਟੀ ਨਹੀਂ ਹੈ।
ਇਸ ਕਰਕੇ ਸੋਮਵਾਰ, 12 ਮਈ 2025 ਨੂੰ ਨਿਵੇਸ਼ਕ ਸ਼ੇਅਰ ਬਾਜ਼ਾਰ ਦੇ ਸਾਰੇ ਸੈਗਮੈਂਟਸ ਵਿੱਚ ਟ੍ਰੇਡਿੰਗ ਕਰ ਸਕਣਗੇ। ਅਗਲੀ ਵੱਡੀ ਛੁੱਟੀ ਹੁਣ 15 ਅਗਸਤ, ਸਵਤੰਤਰਤਾ ਦਿਵਸ ਦੇ ਮੌਕੇ 'ਤੇ ਹੋਵੇਗੀ, ਜਿਸ ਤੋਂ ਬਾਅਦ 27 ਅਗਸਤ ਨੂੰ ਗਣੇਸ਼ ਚਤੁਰਥੀ ਦੇ ਦਿਨ ਬਾਜ਼ਾਰ ਬੰਦ ਰਹੇਗਾ।
ਬੈਂਕਿੰਗ ਗਾਹਕਾਂ ਲਈ ਮਈ ਮਹੀਨੇ ਵਿੱਚ ਕਈ ਛੁੱਟੀਆਂ
ਆਰ.ਬੀ.ਆਈ (RBI) ਦੇ ਅਨੁਸਾਰ, ਮਈ 2025 ਵਿੱਚ ਕੁੱਲ 6 ਸਰਕਾਰੀ ਛੁੱਟੀਆਂ ਹਨ। ਇਸ ਦੇ ਇਲਾਵਾ ਹਰ ਐਤਵਾਰ ਅਤੇ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿੰਦੇ ਹਨ। ਇਸ ਹਫਤੇ 11 ਮਈ ਨੂੰ ਐਤਵਾਰ ਦੀ ਛੁੱਟੀ, 12 ਮਈ ਨੂੰ ਬੁੱਧ ਪੂਰਣਿਮਾ, 16 ਮਈ ਨੂੰ ਸਿੱਕਿਮ ਰਾਜ ਦਿਵਸ (ਸਿਰਫ਼ ਸਿੱਕਿਮ ਵਿੱਚ), 18 ਮਈ ਨੂੰ ਦੁਬਾਰਾ ਐਤਵਾਰ, 24 ਮਈ ਨੂੰ ਚੌਥਾ ਸ਼ਨੀਵਾਰ, 25 ਮਈ ਨੂੰ ਐਤਵਾਰ ਅਤੇ 26 ਮਈ ਨੂੰ ਤ੍ਰਿਪੁਰਾ ਵਿੱਚ ਕਾਜ਼ੀ ਨਜ਼ਰੁਲ ਇਸਲਾਮ ਦੀ ਜਨਮ ਜੰਤੀ ਕਰਕੇ ਬੈਂਕ ਬੰਦ ਰਹਿਣਗੇ। 29 ਮਈ ਨੂੰ ਹਿਮਾਚਲ ਪ੍ਰਦੇਸ਼ ਵਿੱਚ ਮਹਾਰਾਣਾ ਪ੍ਰਤਾਪ ਜੰਤੀ ਦੇ ਮੌਕੇ 'ਤੇ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।