ITR Revised Return Rules : ਇਨਕਮ ਟੈਕਸ ਰਿਟਰਨ (ITR) ਭਰਦੇ ਸਮੇਂ ਕਈ ਵਾਰ ਜਲਦਬਾਜ਼ੀ ਵਿੱਚ ਗਲਤ ਫਾਰਮ ਚੁਣ ਲਿਆ ਜਾਂਦਾ ਹੈ। ਕਈ ਵਾਰ ਆਮਦਨ, ਬੈਂਕ ਖਾਤਾ, ਡਿਡਕਸ਼ਨ ਜਾਂ ਹੋਰ ਜਾਣਕਾਰੀ ਭਰਨ ਦੌਰਾਨ ਵੀ ਗਲਤੀਆਂ ਹੋ ਜਾਂਦੀਆਂ ਹਨ। ਚੰਗੀ ਗੱਲ ਇਹ ਹੈ ਕਿ ਅਜਿਹੀਆਂ ਗਲਤੀਆਂ ਨੂੰ ਬਾਅਦ ਵਿੱਚ ਵੀ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਆਮਦਨ ਕਰ ਵਿਭਾਗ ਵੱਲੋਂ ਰਿਵਾਈਜ਼ਡ ਰਿਟਰਨ (Revised Return) ਦਾਖਲ ਕਰਨ ਦੀ ਸੁਵਿਧਾ ਦਿੱਤੀ ਗਈ ਹੈ।

Continues below advertisement

ਕਿੰਨੀ ਵਾਰ ਕਰ ਸਕਦੇ ਹੋ ਸੋਧ?

Continues below advertisement

ਜੇਕਰ ITR ਫਾਈਲ ਕਰਨ ਤੋਂ ਬਾਅਦ ਤੁਹਾਨੂੰ ਕੋਈ ਗਲਤੀ ਦਾ ਪਤਾ ਲੱਗਦਾ ਹੈ ਤਾਂ ਤੁਸੀਂ ਸਿਰਫ਼ ਇੱਕ ਵਾਰ ਹੀ ਨਹੀਂ, ਸਗੋਂ ਲੋੜ ਪੈਣ 'ਤੇ ਕਈ ਵਾਰ ਰਿਵਾਈਜ਼ਡ ਰਿਟਰਨ ਦਾਖਲ ਕਰ ਸਕਦੇ ਹੋ। ਹਾਲਾਂਕਿ, ਹਰ ਨਵਾਂ ਰਿਵਾਈਜ਼ਡ ਰਿਟਰਨ ਪਿਛਲੇ ਰਿਟਰਨ ਦੀ ਥਾਂ ਲੈ ਲੈਂਦਾ ਹੈ। ਇਸ ਲਈ ਹਰ ਵਾਰ ਸੋਧ ਕਰਨ ਤੋਂ ਪਹਿਲਾਂ ਸਾਰੀ ਜਾਣਕਾਰੀ ਧਿਆਨ ਨਾਲ ਚੈੱਕ ਕਰ ਲਓ।

ਕੀ ਪੈਨਲਟੀ ਦੇਣੀ ਪਵੇਗੀ?

ਜੇਕਰ ਤੁਸੀਂ ਸਮੇਂ ਸਿਰ ਆਪਣੀ ਗਲਤੀ ਠੀਕ ਕਰਕੇ ਸਹੀ ਜਾਣਕਾਰੀ ਨਾਲ ਰਿਵਾਈਜ਼ਡ ਰਿਟਰਨ ਭਰ ਦਿੰਦੇ ਹੋ ਤਾਂ ਸਿਰਫ਼ ਰਿਵਾਈਜ਼ਡ ਰਿਟਰਨ ਦਾਖਲ ਕਰਨ ਲਈ ਕੋਈ ਵੱਖਰੀ ਪੈਨਲਟੀ ਨਹੀਂ ਲੱਗਦੀ। ਪਰ ਜੇ ਗਲਤੀ ਕਾਰਨ ਘੱਟ ਟੈਕਸ ਜਮ੍ਹਾਂ ਹੋਇਆ ਹੈ ਜਾਂ ਆਮਦਨ ਲੁਕਾਈ ਗਈ ਹੈ, ਤਾਂ ਆਮਦਨ ਕਰ ਕਾਨੂੰਨ ਅਨੁਸਾਰ ਵਿਆਜ ਜਾਂ ਹੋਰ ਕਾਰਵਾਈ ਹੋ ਸਕਦੀ ਹੈ।

ਜੇ ਗਲਤ ITR ਫਾਰਮ ਭਰ ਦਿੱਤਾ ਹੋਵੇ ਤਾਂ?

ਜੇਕਰ ਤੁਸੀਂ ਆਪਣੀ ਆਮਦਨ ਦੇ ਮੁਤਾਬਕ ਗਲਤ ITR ਫਾਰਮ ਚੁਣ ਲਿਆ ਹੈ, ਤਾਂ ਘਬਰਾਉਣ ਦੀ ਲੋੜ ਨਹੀਂ। ਤੁਸੀਂ ਸਹੀ ਫਾਰਮ ਨਾਲ ਰਿਵਾਈਜ਼ਡ ਰਿਟਰਨ ਭਰ ਸਕਦੇ ਹੋ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ, ਤਾਂ ਤੁਹਾਡਾ ਰਿਟਰਨ ਡਿਫੈਕਟਿਵ (Defective) ਜਾਂ ਅਵੈਧ (Invalid) ਮੰਨਿਆ ਜਾ ਸਕਦਾ ਹੈ, ਜਿਸ ਨਾਲ ਰਿਫੰਡ ਵਿੱਚ ਦੇਰੀ ਹੋ ਸਕਦੀ ਹੈ। ਇੱਥੋਂ ਤੱਕ ਕਿ ਆਮਦਨ ਕਰ ਵਿਭਾਗ ਵੱਲੋਂ ਨੋਟਿਸ ਵੀ ਆ ਸਕਦਾ ਹੈ।

ਰਿਵਾਈਜ਼ਡ ਰਿਟਰਨ ਕਦੋਂ ਤੱਕ ਭਰ ਸਕਦੇ ਹੋ?

ਨਿਯਮਾਂ ਅਨੁਸਾਰ, ਅਸੈਸਮੈਂਟ ਸਾਲ 2026-27 ਲਈ ਟੈਕਸਦਾਤਾ 31 ਮਾਰਚ 2027 ਤੱਕ ਰਿਵਾਈਜ਼ਡ ਰਿਟਰਨ ਦਾਖਲ ਕਰ ਸਕਦੇ ਹਨ। ਹਾਲਾਂਕਿ, ਜੇ ਇਸ ਤੋਂ ਪਹਿਲਾਂ ਤੁਹਾਡੇ ਕੇਸ ਦਾ ਅਸੈਸਮੈਂਟ ਪੂਰਾ ਹੋ ਜਾਂਦਾ ਹੈ, ਤਾਂ ਉਸ ਤੋਂ ਬਾਅਦ ਰਿਵਾਈਜ਼ਡ ਰਿਟਰਨ ਦਾਖਲ ਨਹੀਂ ਕੀਤਾ ਜਾ ਸਕਦਾ। ਇਸ ਲਈ ਗਲਤੀ ਦਾ ਪਤਾ ਲੱਗਦੇ ਹੀ ਉਸ ਨੂੰ ਜਲਦੀ ਤੋਂ ਜਲਦੀ ਠੀਕ ਕਰ ਲਓ।

ਰਿਵਾਈਜ਼ਡ ਰਿਟਰਨ ਭਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਰਿਵਾਈਜ਼ਡ ਰਿਟਰਨ ਦਾਖਲ ਕਰਨ ਤੋਂ ਪਹਿਲਾਂ Form 26AS, AIS ਅਤੇ TIS ਵਿੱਚ ਦਰਜ ਜਾਣਕਾਰੀ ਨੂੰ ਜ਼ਰੂਰ ਮਿਲਾ ਲਓ। ਇਸ ਤੋਂ ਇਲਾਵਾ ਬੈਂਕ ਖਾਤਾ, PAN, Aadhaar, ਆਮਦਨ, TDS ਅਤੇ ਡਿਡਕਸ਼ਨ ਨਾਲ ਸੰਬੰਧਿਤ ਸਾਰੀ ਜਾਣਕਾਰੀ ਇੱਕ ਵਾਰ ਫਿਰ ਧਿਆਨ ਨਾਲ ਜਾਂਚ ਲਓ। ਇਸ ਨਾਲ ਦੁਬਾਰਾ ਗਲਤੀ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਂਦੀ ਹੈ।