How to change photo in Aadhaar card: ਆਧਾਰ ਕਾਰਡ 'ਚ ਤੁਸੀਂ ਆਪਣੀ ਫ਼ੋਟੋ ਬਦਲ ਸਕਦੇ ਹੋ। 12 ਅੰਕਾਂ ਵਾਲੇ ਇਸ ਕਾਰਡ ਨੂੰ ਯੂਨੀਕ ਆਈਡੈਂਟੀਫ਼ਿਕੇਸ਼ਨ ਅਥਾਰਿਟੀ ਆਫ਼ ਇੰਡੀਆ (UIDAI) ਵੱਲੋਂ ਜਾਰੀ ਕੀਤਾ ਜਾਂਦਾ ਹੈ। ਕਾਰਡ ਧਾਰਕ ਇਸ 'ਚ ਸਾਰੇ ਅਪਡੇਟ ਕਰ ਸਕਦੇ ਹਨ।



ਸਹੀ ਤਰੀਕੇ ਨਾਲ ਪ੍ਰਿੰਟ ਨਹੀਂ ਹੋਈ ਫ਼ੋਟੋ ਤਾਂ ਇਸ ਨੂੰ ਇੰਝ ਬਦਲਿਆ ਜਾ ਸਕਦਾ
ਜੇਕਰ ਤੁਹਾਡਾ ਬਾਇਓਮੈਟ੍ਰਿਕ ਜਾਂ ਫੋਟੋ ਐਨਰੋਲਮੈਂਟ ਸਮੇਂ ਸਹੀ ਪ੍ਰਿੰਟ ਨਹੀਂ ਕੀਤੀ ਗਈ ਤਾਂ ਤੁਸੀਂ ਇਸ ਨੂੰ ਬਦਲ ਸਕਦੇ ਹੋ। ਇਸ 'ਚ ਕੁਝ ਫੀਚਰਸ ਹਨ, ਜਿਨ੍ਹਾਂ ਨੂੰ ਤੁਸੀਂ ਆਨਲਾਈਨ ਅਪਡੇਟ ਕਰ ਸਕਦੇ ਹੋ। ਮੁੱਖ ਤੌਰ 'ਤੇ ਨਾਮ, ਪਤਾ, ਜਨਮ ਮਿਤੀ, ਉਮਰ, ਲਿੰਗ, ਮੋਬਾਈਲ ਨੰਬਰ ਤੇ ਈਮੇਲ ਆਈਡੀ ਨੂੰ ਆਨਲਾਈਨ ਅਪਡੇਟ ਕੀਤਾ ਜਾ ਸਕਦਾ ਹੈ।

ਤੁਹਾਨੂੰ ਸਿਰਫ਼ ਐਨਰੋਲਮੈਂਟ ਸੈਂਟਰ 'ਤੇ ਜਾਣਾ ਪਵੇਗਾ
ਬਾਇਓਮੀਟ੍ਰਿਕ ਅਪਡੇਟ ਲਈ ਤੁਹਾਨੂੰ ਖੁਦ ਆਧਾਰ ਦੇ ਐਨਰੋਲਮੈਂਟ ਸੈਂਟਰ 'ਤੇ ਜਾਣਾ ਪਵੇਗਾ। ਇੱਥੇ ਤੁਸੀਂ ਬਾਇਓਮੀਟ੍ਰਿਕ ਜਾਣਕਾਰੀਆਂ ਜਿਵੇਂ ਅੱਖ ਦੀ ਪੁਤਲੀ, ਉਂਗਲਾਂ ਦੇ ਨਿਸ਼ਾਨ ਅਤੇ ਫ਼ੋਟੋ ਨੂੰ ਬਦਲ ਸਕਦੇ ਹੋ। ਇਸ ਦੇ ਲਈ ਤੁਹਾਨੂੰ UIDAI ਦੀ ਵੈੱਬਸਾਈਟ ਤੋਂ ਫਾਰਮ ਡਾਊਨਲੋਡ ਕਰਨਾ ਹੋਵੇਗਾ। ਇਸ 'ਚ ਲੋੜੀਂਦਾ ਕਾਲਮ ਭਰਨਾ ਹੋਵੇਗਾ ਤੇ ਫਿਰ ਇਸ ਨੂੰ ਨਜ਼ਦੀਕੀ ਆਧਾਰ ਐਨਰੋਲਮੈਂਟ ਸੈਂਟਰ 'ਤੇ ਜਮ੍ਹਾ ਕਰਨਾ ਹੋਵੇਗਾ।

ਜਾਣਕਾਰੀ ਦੀ ਪੁਸ਼ਟੀ ਕੀਤੀ ਜਾਵੇਗੀ
UIDAI ਦਾ ਅਧਿਕਾਰੀ ਤੁਹਾਡੇ ਵੇਰਵਿਆਂ ਦੀ ਪੁਸ਼ਟੀ ਕਰੇਗਾ ਅਤੇ ਇਕ ਨਵੀਂ ਫੋਟੋ ਕੈਪਚਰ ਕਰੇਗਾ। ਇਸ ਸੇਵਾ ਲਈ 100 ਰੁਪਏ ਤੋਂ ਇਲਾਵਾ ਜੀਐਸਟੀ ਦਾ ਭੁਗਤਾਨ ਕਰਨਾ ਹੋਵੇਗਾ। ਤੁਹਾਨੂੰ ਅਪਡੇਟ ਦੀ ਬੇਨਤੀ ਲਈ ਇਕ ਰਸੀਦ ਪ੍ਰਾਪਤ ਕਰਨੀ ਪਵੇਗੀ। ਤੁਸੀਂ UIDAI ਦੀ ਵੈੱਬਸਾਈਟ ਤੋਂ ਆਧਾਰ ਕਾਰਡ ਦੇ ਅਪਡੇਟ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ।

ਕਿਸੇ ਦਸਤਾਵੇਜ਼ ਦੀ ਲੋੜ ਨਹੀਂ
ਜ਼ਿਕਰਯੋਗ ਹੈ ਕਿ ਫ਼ੋਟੋ ਨੂੰ ਬਦਲਣ ਲਈ ਤੁਹਾਨੂੰ ਕਿਸੇ ਦਸਤਾਵੇਜ਼ ਦੀ ਲੋੜ ਨਹੀਂ ਪਵੇਗੀ। ਤੁਹਾਨੂੰ ਆਪਣੀ ਕੋਈ ਫ਼ੋਟੋ ਵੀ ਨਹੀਂ ਦੇਣੀ ਪਵੇਗੀ, ਕਿਉਂਕਿ ਆਧਾਰ ਅਧਿਕਾਰੀ ਆਪਣੇ ਕੈਮਰਿਆਂ ਨਾਲ ਮੌਕੇ 'ਤੇ ਹੀ ਫ਼ੋਟੋਆਂ ਖਿੱਚ ਲੈਂਦੇ ਹਨ। ਇਸ ਨੂੰ ਆਧਾਰ 'ਚ ਅਪਡੇਟ ਹੋਣ 'ਚ 90 ਦਿਨ ਲੱਗ ਸਕਦੇ ਹਨ। ਤੁਸੀਂ ਰਸੀਦ ਤੋਂ ਆਧਾਰ ਅਪਡੇਟ ਦੇ ਪ੍ਰੋਸੈੱਸ ਦੀ ਜਾਂਚ ਕਰ ਸਕਦੇ ਹੋ। ਡੈਮੋਗ੍ਰਾਫ਼ਿਕ ਅਪਡੇਟ ਲਈ ਸੈਲਫ਼ ਸਰਵਿਸ ਆਨਲਾਈਨ ਮੋਡ ਦੀ ਵਰਤੋਂ ਕੀਤੀ ਜਾ ਸਕਦੀ ਹੈ।

e-KYC ਨੂੰ ਆਫ਼ਲਾਈਨ ਅਪਡੇਟ ਕੀਤਾ ਜਾ ਸਕਦੈ
ਇਸ ਦੇ ਨਾਲ ਤੁਸੀਂ e-KYC ਆਫ਼ਲਾਈਨ ਵੀ ਅਪਡੇਟ ਕਰ ਸਕਦੇ ਹੋ। UIDAI ਨੇ ਪੇਪਰਲੈੱਸ ਆਫ਼ਲਾਈਨ ਈ-ਕੇਵਾਈਸੀ ਲਾਂਚ ਕੀਤਾ ਹੈ। ਈ-ਕੇਵਾਈਸੀ ਬਣਾਉਣ ਲਈ ਤੁਹਾਨੂੰ ਇਸ ਵੈੱਬਸਾਈਟ https://resident.uidai.gov.in/offlineaadhaar 'ਤੇ ਜਾਣਾ ਪਵੇਗਾ। ਇੱਥੇ ਆਧਾਰ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ Send OTP 'ਤੇ ਕਲਿੱਕ ਕਰੋ ਅਤੇ ਪ੍ਰਾਪਤ ਹੋਇਆ OTP ਦਰਜ ਕਰੋ। ਤੁਹਾਨੂੰ ਚਾਰ ਅੰਕਾਂ ਦਾ ਕੋਡ ਦਿੱਤਾ ਜਾਵੇਗਾ ਜੋ ਤੁਹਾਡਾ ਈ-ਕੇਵਾਈਸੀ ਪਾਸਵਰਡ ਹੋਵੇਗਾ। ਇਸ ਪਾਸਵਰਡ ਨੂੰ ਐਂਟਰ ਕਰਨ ਤੋਂ ਬਾਅਦ ਤੁਸੀਂ Gif ਫਾਈਲ ਨੂੰ ਡਾਊਨਲੋਡ ਕਰ ਸਕਦੇ ਹੋ।



ਇਹ ਵੀ ਪੜ੍ਹੋ : 'ਆਪ' ਦਾ ਮੁੱਖ ਮੰਤਰੀ ਚਿਹਰਾ ਬਣਨ ਬਾਰੇ ਰਾਜੇਵਾਲ ਨੇ ਕੀਤਾ ਵੱਡਾ ਐਲਾਨ



ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904