Ration Card Benefits: ਕੇਂਦਰ ਸਰਕਾਰ (Central Government) ਵੱਲੋਂ ਰਾਸ਼ਨ ਕਾਰਡ (Ration Card) 'ਤੇ ਬਹੁਤ ਸਾਰੀਆਂ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਪਰ ਬਹੁਤ ਸਾਰੇ ਲੋਕ ਉਨ੍ਹਾਂ ਬਾਰੇ ਜਾਣੂ ਨਹੀਂ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮੁਫ਼ਤ ਰਾਸ਼ਨ ਤੋਂ ਇਲਾਵਾ ਤੁਸੀਂ ਰਾਸ਼ਨ ਕਾਰਡ ਰਾਹੀਂ ਵੀ ਕਈ ਵਿਸ਼ੇਸ਼ ਸਹੂਲਤਾਂ ਦਾ ਲਾਭ ਲੈ ਸਕਦੇ ਹੋ। ਤੁਸੀਂ ਇਸ ਸਰਕਾਰੀ ਕਾਰਡ ਨੂੰ ਕਈ ਤਰੀਕਿਆਂ ਨਾਲ ਵਰਤ ਸਕਦੇ ਹੋ।

ਮਿਲਦਾ ਹੈ ਮੁਫ਼ਤ ਅਨਾਜ
ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਕੋਰੋਨਾ ਦੇ ਦੌਰ 'ਚ ਗਰੀਬ ਲੋਕਾਂ ਨੂੰ ਮੁਫ਼ਤ ਕਣਕ, ਚੌਲ ਦੀ ਸਹੂਲਤ ਦਿੱਤੀ ਗਈ ਸੀ। ਤੁਸੀਂ ਨਵੰਬਰ 2021 ਤੱਕ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ। ਇਸ ਦੇ ਨਾਲ ਹੀ ਦਿੱਲੀ ਸਰਕਾਰ ਤੇ ਉੱਤਰ ਪ੍ਰਦੇਸ਼ ਸਮੇਤ ਕੁਝ ਸੂਬਿਆਂ ਨੇ ਇਸ ਯੋਜਨਾ ਨੂੰ ਅਗਲੇ 4 ਮਹੀਨਿਆਂ ਲਈ ਵਧਾ ਦਿੱਤਾ ਹੈ।

ਮਿਲਦੀਆਂ ਹੋਰ ਬਹੁਤ ਸਾਰੀਆਂ ਸਹੂਲਤਾਂ
ਦੱਸ ਦੇਈਏ ਕਿ ਰਾਸ਼ਨ ਕਾਰਡ ਰਾਹੀਂ ਮੁਫ਼ਤ ਤੇ ਸਸਤੇ ਰਾਸ਼ਨ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਮਿਲਦੀਆਂ ਹਨ। ਤੁਸੀਂ ਇਸ ਕਾਰਡ ਨੂੰ ਪਤੇ ਦੇ ਸਬੂਤ ਵਜੋਂ ਵਰਤ ਸਕਦੇ ਹੋ। ਇਸ ਤੋਂ ਇਲਾਵਾ ਇਸ ਨੂੰ ਪਛਾਣ ਪੱਤਰ ਵਜੋਂ ਵਰਤਿਆ ਜਾ ਸਕਦਾ ਹੈ। ਭਾਵੇਂ ਬੈਂਕ ਦਾ ਕੰਮ ਹੋਵੇ ਜਾਂ ਗੈਸ ਕੁਨੈਕਸ਼ਨ ਲੈਣਾ, ਤੁਸੀਂ ਇਸ ਕਾਰਡ ਨੂੰ ਹਰ ਜਗ੍ਹਾ ਵਰਤ ਸਕਦੇ ਹੋ। ਵੋਟਰ ਆਈਡੀ ਕਾਰਡ ਬਣਾਉਣ ਤੋਂ ਇਲਾਵਾ ਇਸ ਦੀ ਵਰਤੋਂ ਹੋਰ ਜ਼ਰੂਰੀ ਦਸਤਾਵੇਜ਼ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ।

Ration Card ਲਈ ਆਨਲਾਈਨ ਅਪਲਾਈ -

ਤੁਹਾਨੂੰ ਸੂਬੇ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ।

ਜੇਕਰ ਤੁਸੀਂ ਉੱਤਰ ਪ੍ਰਦੇਸ਼ ਦੇ ਵਾਸੀ ਹੋ ਤਾਂ ਤੁਸੀਂ https://fcs.up.gov.in/FoodPortal.aspx 'ਤੇ ਜਾ ਕੇ ਫ਼ਾਰਮ ਨੂੰ ਡਾਊਨਲੋਡ ਕਰ ਸਕਦੇ ਹੋ।

ਇਸ ਤੋਂ ਬਾਅਦ ਰਾਸ਼ਨ ਕਾਰਡ ਲਈ ਆਨਲਾਈਨ ਅਪਲਾਈ ਕਰਨ ਵਾਲੇ ਲਿੰਕ 'ਤੇ ਕਲਿੱਕ ਕਰੋ।

ਰਾਸ਼ਨ ਕਾਰਡ ਬਣਾਉਣ ਲਈ ਆਧਾਰ ਕਾਰਡ, ਵੋਟਰ ਆਈ.ਡੀ., ਪਾਸਪੋਰਟ, ਹੈਲਥ ਕਾਰਡ, ਡਰਾਈਵਿੰਗ ਲਾਇਸੰਸ ਆਦਿ ਆਈਡੀ ਪਰੂਫ਼ ਵਜੋਂ ਦਿੱਤੇ ਜਾ ਸਕਦੇ ਹਨ।

ਰਾਸ਼ਨ ਕਾਰਡ ਲਈ ਅਰਜ਼ੀ ਫੀਸ 5 ਰੁਪਏ ਤੋਂ 45 ਰੁਪਏ ਤੱਕ ਹੈ।

ਅਰਜ਼ੀ ਭਰਨ ਤੋਂ ਬਾਅਦ ਫੀਸ ਦਾ ਭੁਗਤਾਨ ਕਰੋ ਤੇ ਅਰਜ਼ੀ ਜਮ੍ਹਾਂ ਕਰੋ।

ਫੀਲਡ ਵੈਰੀਫਿਕੇਸ਼ਨ ਤੋਂ ਬਾਅਦ ਜੇਕਰ ਤੁਹਾਡੀ ਅਰਜ਼ੀ ਸਹੀ ਪਾਈ ਜਾਂਦੀ ਹੈ ਤਾਂ ਤੁਹਾਡਾ ਰਾਸ਼ਨ ਕਾਰਡ ਬਣ ਜਾਵੇਗਾ।

ਸਰਕਾਰ ਨੇ ਵਧਾਈ ਤਰੀਕ
ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (PMGKAY) ਦੇ ਤਹਿਤ ਮੁਫ਼ਤ ਰਾਸ਼ਨ ਦੀ ਸਹੂਲਤ ਪ੍ਰਦਾਨ ਕਰਨੀ ਸ਼ੁਰੂ ਕੀਤੀ ਸੀ। ਸ਼ੁਰੂ 'ਚ ਇਹ ਸਕੀਮ ਅਪ੍ਰੈਲ-ਜੂਨ 2020 ਦੀ ਮਿਆਦ ਲਈ ਸ਼ੁਰੂ ਕੀਤੀ ਗਈ ਸੀ, ਪਰ ਬਾਅਦ 'ਚ ਇਸ ਨੂੰ ਇਸ ਸਾਲ 30 ਨਵੰਬਰ 2020 ਤੱਕ ਵਧਾ ਦਿੱਤਾ ਗਿਆ ਸੀ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ