Work Life Balance: ਕੰਮ ਤੇ ਪਰਿਵਾਰ ਵਿੱਚ ਸੰਤੁਲਨ ਬਣਾਕੇ ਰੱਖਣਾ ਬਹੁਤ ਔਖਾ ਕੰਮ ਹੈ, ਅਸੀਂ ਸਾਰੇ ਹੀ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਵੱਖ-ਵੱਖ ਰੱਖਣ ਦੀ ਹਰ ਕੋਸ਼ਿਸ਼ ਕਰਦੇ ਹਾਂ ਪਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਆਪਸ ਵਿੱਚ ਟਕਰਾਅ ਹੀ ਜਾਂਦੀਆਂ ਹਨ। ਇਸ ਨਾਲ ਨਾ ਸਿਰਫ਼ ਨਿੱਜੀ ਸਗੋਂ ਪ੍ਰੋਫੈਸ਼ਨਲ ਜ਼ਿੰਦਗੀ ਵੀ ਪ੍ਰਭਾਵਿਤ ਹੋ ਜਾਂਦੀ ਹੈ।
ਹਾਲਾਂਕਿ ਜੇ ਤੁਸੀਂ Pang Dong Lai ਕੰਪਨੀ ਵਿੱਚ ਕੰਮ ਕਰ ਰਹੇ ਹੋ ਤਾਂ ਤੁਹਾਡੇ ਲਈ ਜ਼ਿੰਦਗੀ ਥੋੜੀ ਜਿਹੀ ਸੌਖੀ ਹੋ ਜਾਵੇਗੀ ਕਿਉਂਕਿ ਇੱਥੇ Unhappy Leave ਮਿਲਦੀਆਂ ਹਨ, ਜਿਸ ਦਾ ਮਤਲਬ ਜੇ ਤੁਸੀਂ ਖ਼ੁਸ਼ ਨਹੀਂ ਹੋ ਤਾਂ ਕੰਮ ਉੱਤੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਆਸਾਨੀ ਨਾਲ ਛੁੱਟੀ ਲੈ ਸਕਦੇ ਹੋ, ਜੇ ਤੁਸੀਂ Unhappy Leave ਅਪਲਾਈ ਕੀਤੀ ਹੈ ਤਾਂ ਮੈਨਜਮੈਂਟ ਵੱਲੋਂ ਉਸ ਨੂੰ ਨਕਾਰਿਆ ਨਹੀਂ ਜਾਵੇਗਾ।
Pang Dong Lai ਇੱਕ ਚੀਨ ਦੀ ਰੀਟੇਲ ਕੰਪਨੀ ਹੈ। ਕੰਪਨੀ ਦੇ ਸੰਸਥਾਪਕ ਤੇ ਚੈਅਰਮੈਨ Yu Donglai ਨੇ Work Life Balance ਸਹੀ ਕਰਨ ਲਈ ਆਪਣੀ ਕੰਪਨੀ ਵਿੱਚ ਇਹ ਪਾਲਿਸੀ ਲਾਗੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਕਰਮਚਾਰੀ Unhappy Leave ਦੇ ਤਹਿਤ 10 ਦਿਨਾਂ ਦੀਆਂ ਛੁੱਟੀਆਂ ਲੈ ਸਕਦੇ ਹਨ।
ਹਰ ਕਿਸੇ ਦੀ ਜ਼ਿੰਦਗੀ ਵਿੱਚ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਹ ਖ਼ੁਸ਼ ਨਹੀਂ ਹੁੰਦਾ, ਅਜਿਹੇ ਵਿੱਚ ਜੇ ਤੁਸੀਂ ਖ਼ੁਸ਼ ਨਹੀਂ ਹੋ ਤਾਂ ਤੁਹਾਨੂੰ ਕੰਮ ਉੱਤੇ ਆਉਣ ਦੀ ਕੋਈ ਲੋੜ ਨਹੀਂ ਹੈ। ਕੰਪਨੀ ਦੇ ਮੁਤਾਬਕ, ਉਹ ਆਪਣੇ ਆਰਾਮ ਦਾ ਸਮਾਂ ਖ਼ੁਦ ਤੈਅ ਕਰ ਸਕਣਗੇ। ਇਸ ਛੁੱਟੀ ਨੂੰ ਕੋਈ ਵੀ ਇਨਕਾਰ ਨਹੀਂ ਕਰੇਗਾ।
ਪਹਿਲਾਂ ਵੀ ਕੰਪਨੀ ਦੇ ਰਹੀ ਹੈ ਕਈ ਸੁਵਿਧਾਵਾਂ
ਕੰਪਨੀ ਦੀ ਪਾਲਿਸੀ ਦੇ ਮੁਤਾਬਕ, ਕਰਮਚਾਰੀਆਂ ਤੋਂ ਸਿਰਫ਼ ਦਿਨ ਵਿੱਚ 7 ਘੰਟੇ ਕੰਮ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੀਕੈਂਡ ਉੱਤੇ ਛੁੱਟੀ ਮਿਲਦੀ ਹੈ ਤੇ ਸਾਲ ਦੀਆਂ 30 ਤੋਂ 40 ਛੁੱਟੀਆਂ ਮਿਲਦੀਆਂ ਹਨ। ਇਸ ਤੋਂ ਇਲਾਵਾ ਨਵੇਂ ਸਾਲ ਮੌਕੇ 5 ਛੁੱਟੀਆਂ ਦਿੱਤੀਆਂ ਜਾਂਦੀਆਂ ਹਨ।
ਕੰਪਨੀ ਦੇ ਸੰਸਥਾਪਕ ਨੇ ਕਿਹਾ ਕਿ ਅਸੀਂ ਬਹੁਤ ਵੱਡੀ ਕੰਪਨੀ ਨਹੀਂ ਬਣਨਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਸਾਡੇ ਕਰਮਚਾਰੀ ਖ਼ੁਸ਼ ਰਹਿਣ। ਉਹ ਇੱਕ ਸਿਹਤਮੰਦ ਤੇ ਸਕੂਨ ਭਰੀ ਜ਼ਿੰਦਗੀ ਬਤੀਤ ਕਰਨ ਜੇ ਕਰਮਚਾਰੀ ਖ਼ੁਸ਼ ਹੋਣਗੇ ਤਾਂਹੀ ਕੰਪਨੀ ਤਰੱਕੀ ਕਰੇਗੀ।