ITR File : ਉੰਝ ਤਾਂ ਆਈਟੀਆਰ ਫਾਈਲ (ITR File) ਕਰਨ ਲਈ ਕਈ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ, ਪਰ ਫਾਰਮ 16 (Form-16) ਇਕ ਅਜਿਹਾ ਦਸਤਾਵੇਜ਼ ਹੈ ਜਿਸ ਦੇ ਬਿਨਾਂ ਆਈਟੀਆਰ (Income Tax Return) ਰਿਜੈਕਟ ਹੋਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਰਹਿੰਦਾ ਹੈ। ਇਕ ਤਨਖ਼ਾਹ ਲੈਣ ਵਾਲੇ ਵਿਅਕਤੀ ਨੂੰ ਆਪਣੀ ਆਮਦਨ ਕਰ ਰਿਟਰਨ ਦਾਖ਼ਲ ਕਰਨ ਲਈ ਫਾਰਮ 16 ਦੀ ਲੋੜ ਹੈ। ਇਹ ਸ੍ਰੋਤ 'ਤੇ ਟੈਕਸ ਕਟੌਤੀ (TDS) ਦਾ ਰਿਕਾਰਡ ਹੁੰਦਾ ਹੈ ਤੇ ਇਕ ਤਨਖ਼ਾਹਭੋਗੀ ਟੈਕਸਪੇਅਰ ਵੱਲੋਂ ਇਕ ਵਿੱਤੀ ਸਾਲ 'ਚ ਭੁਗਤਾਨ ਕੀਤੇ ਗਏ ਕੁੱਲ ਟੈਕਸ ਦਾ ਵੇਰਵਾ ਦਿੰਦਾ ਹੈ। ਹਰੇਕ ਕੰਪਨੀ ਲਈ ਆਪਣੇ ਮੁਲਾਜ਼ਮਾਂ ਲਈ ਵਿੱਤੀ ਵਰ੍ਹੇ ਦੇ ਅਖੀਰ 'ਚ ਫਾਰਮ-16 ਜਾਰੀ ਕਰਨਾ ਜ਼ਰੂਰੀ ਹੁੰਦਾ ਹੈ।


ਕਈ ਵਾਰ ਮੁਲਾਜ਼ਮਾਂ ਨੂੰ ਕੰਪਨੀ ਵੱਲੋਂ ਕਾਰੋਬਾਰ ਬੰਦ ਕਰਨ ਜਾਂ ਹੋਰ ਕਾਰਨਾਂ ਕਰਕੇ ਫਾਰਮ 16 ਪ੍ਰਾਪਤ ਨਹੀਂ ਹੁੰਦਾ। ਜੇਕਰ ਤੁਸੀਂ ਹਾਲ ਹੀ 'ਚ ਨੌਕਰੀ ਬਦਲੀ ਹੈਂ, ਇਹ ਫਾਰਮ ਪ੍ਰਾਪਤ ਕਰਨ 'ਚ ਦੇਰੀ ਹੋ ਸਕਦੀ ਹੈ ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਤੁਸੀਂ ਫਾਰਮ 16 ਪ੍ਰਾਪਤ ਕੀਤੇ ਬਿਨਾਂ ਵੀ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰ ਸਕਦੇ ਹੋ। ਇਸ ਕੰਮ ਵਿਚ ਤੁਹਾਡੀ ਤਨਖਾਹ ਸਲਿੱਪ ਮਦਦ ਕਰੇਗੀ। ਸਾਰੀਆਂ ਕਟੌਤੀਆਂ ਦੇ ਵੇਰਵੇ ਤਨਖਾਹ ਸਲਿੱਪ 'ਚ ਦਿੱਤੇ ਗਏ ਹਨ, ਇਸਲਈ ਇਸਨੂੰ ਫਾਰਮ 16 ਦੀ ਜਗ੍ਹਾ ਇਸਤੇਮਾਲ ਕੀਤਾ ਜਾ ਸਕਦਾ ਹੈ।



ਫਾਰਮ 16 ਤੋਂ ਬਿਨਾਂ ਕਿਵੇਂ ਫਾਈਲ ਕਰੀਏ ITR


ਜਿਸ ਵਿੱਤੀ ਸਾਲ ਲਈ ਤੁਸੀਂ ਰਿਟਰਨ ਦਾਖ਼ਲ ਕਰ ਰਹੇ ਹੋ, ਉਸ ਦੇ ਲਈ ਤੁਹਾਨੂੰ ਹਰ ਮਹੀਨੇ ਮਿਲਣ ਵਾਲੀ ਤਨਖਾਹ ਨੂੰ ਕਾਉਂਟ ਕਰ ਲਓ। ਜੇਕਰ ਤੁਸੀਂ ਕਿਸੇ ਵਿੱਤੀ ਸਾਲ 'ਚ ਨੌਕਰੀ ਬਦਲੀ ਹੈ ਤਾਂ ਨਵੇਂ ਕੰਪਨੀ ਮਾਲਕ ਤੋਂ ਪ੍ਰਾਪਤ ਹੋਈ ਤਨਖਾਹ ਨੂੰ ਵੀ ਸ਼ਾਮਲ ਕਰੋ। ਤਨਖਾਹ ਸਲਿੱਪ 'ਚ ਟੀਡੀਐਸ, ਪੀਐਫ ਕਟੌਤੀ, ਮੂਲ ਤਨਖਾਹ ਤੇ ਹੋਰ ਭੱਤਿਆਂ ਬਾਰੇ ਜਾਣਕਾਰੀ ਹੁੰਦੀ ਹੈ।


ਫਾਰਮ 26AS ਦੀ ਵਰਤੋਂ ਕਰ ਕੇ TDS ਦੀ ਕਰੋ ਗਣਨਾ 



ਤੁਹਾਡੀ ਕੁੱਲ ਕਮਾਈ ਦੀ ਗਣਨਾ ਕਰਨ ਤੋਂ ਬਾਅਦ ਮਹੀਨਾਵਾਰ ਤਨਖਾਹ ਸਲਿੱਪ ਤੋਂ ਤੁਹਾਡੇ ਮਾਲਕ ਵੱਲੋਂ ਕੱਟੇ ਗਏ ਟੈਕਸ ਦੀ ਰਕਮ ਦੀ ਗਣਨਾ ਕਰੋ। ਫਿਰ ਇਸ ਕੁੱਲ ਰਕਮ ਨੂੰ ਫਾਰਮ 26AS ਨਾਲ ਜੋੜੋ, ਜਿਸ ਨੂੰ ਈ-ਫਾਈਲਿੰਗ ਵੈੱਬਸਾਈਟ 'ਤੇ ਲੌਗਇਨ ਕਰ ਕੇ ਐਕਸੈਸ ਕੀਤਾ ਜਾ ਸਕਦਾ ਹੈ। ਫਾਰਮ 26AS 'ਚ TDS, ਸਰੋਤ 'ਤੇ ਲੱਗਣ ਵਾਲੇ ਟੈਕਸ, ਭੁਗਤਾਨ ਕੀਤਾ ਗਿਆ ਅਗਾਊਂ ਟੈਕਸ ਤੇ ਸੈਲਫ ਅਸੈੱਸਮੈਂਟ ਟੈਕਸ ਦੇ ਵੇਰਵੇ ਸ਼ਾਮਲ ਹਨ।


HRA ਕਟੌਤੀ ਵੀ ਕਰੋ ਸ਼ਾਮਲ


ਜੇ ਤੁਹਾਨੂੰ ਹਾਊਸ ਰੈਂਟ ਅਲਾਉਂਸ (HRA) ਮਿਲਦਾ ਹੈ ਤਾਂ ਉਸ ਨੂੰ ਵੀ ਸ਼ਾਮਲ ਕਰੋ। ਜੇਕਰ ਤੁਸੀਂ ਕਿਰਾਏ ਦਾ ਭੁਗਤਾਨ ਕਰਦੇ ਹੋ ਤਾਂ ਤੁਸੀਂ ਕਟੌਤੀ ਦਾ ਦਾਅਵਾ ਕਰ ਸਕਦੇ ਹੋ, ਪਰ ਤੁਹਾਨੂੰ ਵਿੱਤੀ ਸਾਲ ਦੀ ਹਰੇਕ ਤਿਮਾਹੀ ਲਈ ਘੱਟੋ-ਘੱਟ ਇਕ ਕਿਰਾਏ ਦੀ ਰਸੀਦ ਜਮ੍ਹਾਂ ਕਰਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਜੇ ਤੁਸੀਂ ਹੋਮ ਲੋਨ ਲਿਆ ਹੈ ਤਾਂ ਤੁਸੀਂ ਭੁਗਤਾਨ ਕੀਤੇ ਵਿਆਜ 'ਤੇ ਕਟੌਤੀ ਦਾ ਦਾਅਵਾ ਕਰ ਸਕਦੇ ਹੋ।


ਹੋਰ ਸਰੋਤਾਂ ਤੋਂ ਹੋਣ ਵਾਲੀ ਆਮਦਨ


ਬੈਂਕ ਡਿਪਾਜ਼ਿਟ, ਮਿਉਚੁਅਲ ਫੰਡ ਆਦਿ 'ਤੇ ਕਮਾਏ ਵਿਆਜ ਦੀ ਸੂਚਨਾ ITR ਫਾਈਲਿੰਗ 'ਚ ਦਿੱਤੀ ਜਾਣੀ ਚਾਹੀਦੀ ਹੈ।


ਕੁੱਲ ਕਟੌਤੀ ਦੀ ਕਰੋ ਗਣਨਾ 


ਇਕ ਵਾਰ ਜਦੋਂ ਤੁਸੀਂ ਕੁੱਲ ਆਮਦਨ ਦੀ ਗਣਨਾ ਕਰ ਲੈਂਦੇ ਹੋ ਤਾਂ ਇਨਕਮ ਟੈਕਸ ਐਕਟ ਦੇ 80C ਤੇ 80D ਤਹਿਤ ਕਟੌਤੀ ਦੀ ਗਣਨਾ ਕਰੋ। ਧਿਆਨ ਵਿੱਚ ਰੱਖੋ ਕਿ ਸਾਰੀਆਂ ਕਟੌਤੀਆਂ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਕੋਈ ਵਿਅਕਤੀ ਸੈਕਸ਼ਨ 80C ਤਹਿਤ EPF, PPF ਅਤੇ LIC ਡਿਪਾਜ਼ਿਟ ਲਈ 1,50,000 ਰੁਪਏ ਤੱਕ ਦੀ ਕਟੌਤੀ ਦਾ ਦਾਅਵਾ ਕਰ ਸਕਦਾ ਹੈ। ਸਿਹਤ ਬੀਮੇ ਲਈ ਭੁਗਤਾਨ ਕੀਤੇ ਪ੍ਰੀਮੀਅਮ 'ਤੇ ਕਟੌਤੀ ਦਾ ਦਾਅਵਾ ਧਾਰਾ 80D ਤਹਿਤ ਕੀਤਾ ਜਾ ਸਕਦਾ ਹੈ। EPF ਕਟੌਤੀ ਲਈ ਸਿਰਫ਼ ਆਪਣੇ ਯੋਗਦਾਨ ਨੂੰ ਗਿਣੋ ਨਾ ਕਿ ਕੰਪਨੀ ਦਾ। ਫਾਰਮ 26AS ਨਾਲ ਮੇਲ ਕਰਕੇ ਸਾਰੇ ਵੇਰਵਿਆਂ ਦੀ ਜਾਂਚ ਕਰੋ।