Post Office: ਤੁਸੀਂ ਪੋਸਟ ਆਫਿਸ ਰਾਹੀਂ ਹਰ ਮਹੀਨੇ ਵੱਡੀ ਕਮਾਈ ਕਰ ਸਕਦੇ ਹੋ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਸਿਰਫ਼ 5000 ਰੁਪਏ ਖਰਚ ਕਰਨੇ ਪੈਣਗੇ ਤੇ ਇਸ ਤੋਂ ਬਾਅਦ ਤੁਸੀਂ ਆਸਾਨੀ ਨਾਲ ਲੱਖਾਂ ਰੁਪਏ ਸਾਲਾਨਾ ਕਮਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਪੋਸਟ ਆਫਿਸ ਦੁਆਰਾ ਫਰੈਂਚਾਇਜ਼ੀ (How to take Post office Franchise?) ਦਿੱਤੀ ਜਾ ਰਹੀ ਹੈ। ਮਤਲਬ ਤੁਸੀਂ ਖੁਦ ਪੋਸਟ ਆਫਿਸ ਖੋਲ੍ਹ ਕੇ ਪੈਸੇ ਕਮਾ ਸਕਦੇ ਹੋ। ਅੱਜ ਤਕ ਦੇਸ਼ 'ਚ ਲਗਪਗ 1.55 ਲੱਖ ਡਾਕਘਰ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀ ਸਾਰੀਆਂ ਥਾਵਾਂ ’ਤੇ ਪਹੁੰਚ ਨਹੀਂ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਫਰੈਂਚਾਇਜ਼ੀ ਮਾਡਲ ਸ਼ੁਰੂ ਕੀਤਾ ਗਿਆ ਹੈ। ਇਸ ਤਰ੍ਹਾਂ ਫਰੈਂਚਾਈਜ਼ੀ ਲਈ ਜਾ ਸਕਦੀਦੱਸ ਦੇਈਏ ਕਿ ਪੋਸਟ ਆਫਿਸ ਦੁਆਰਾ 2 ਤਰ੍ਹਾਂ ਦੀਆਂ ਫਰੈਂਚਾਇਜ਼ੀ ਦਿੱਤੀਆਂ ਜਾਂਦੀਆਂ ਹਨ। ਇਸ 'ਚ ਪਹਿਲੀ ਫਰੈਂਚਾਈਜ਼ੀ ਆਊਟਲੈੱਟ ਦੀ ਹੈ ਤੇ ਦੂਜੀ ਪੋਸਟਲ ਏਜੰਟਾਂ ਦੀ ਫਰੈਂਚਾਈਜ਼ੀ ਹੈ। ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਫਰੈਂਚਾਇਜ਼ੀ ਲੈ ਸਕਦੇ ਹੋ। ਅਜਿਹੇ ਏਜੰਟ ਵੀ ਹਨ, ਜੋ ਸ਼ਹਿਰੀ ਤੇ ਪੇਂਡੂ ਖੇਤਰਾਂ 'ਚ ਡਾਕ ਟਿਕਟਾਂ ਅਤੇ ਸਟੇਸ਼ਨਰੀ ਘਰ-ਘਰ ਪਹੁੰਚਾਉਂਦੇ ਹਨ। ਇਸ ਨੂੰ ਡਾਕ ਏਜੰਟ ਫਰੈਂਚਾਈਜ਼ੀ ਵਜੋਂ ਜਾਣਿਆ ਜਾਂਦਾ ਹੈ। ਕਿਸ ਨੂੰ ਮਿਲੇਗੀ ਫਰੈਂਚਾਇਜ਼ੀ?ਫਰੈਂਚਾਈਜ਼ੀ ਲੈਣ ਵਾਲੇ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।ਭਾਰਤੀ ਨਾਗਰਿਕ ਡਾਕਘਰ ਦੀ ਫਰੈਂਚਾਈਜ਼ੀ ਲੈ ਸਕਦੇ ਹਨ। ਫਰੈਂਚਾਈਜ਼ੀ ਲੈਣ ਵਾਲੇ ਕੋਲ ਮਾਨਤਾ ਪ੍ਰਾਪਤ ਸਕੂਲ ਤੋਂ 8ਵੀਂ ਪਾਸ ਸਰਟੀਫਿਕੇਟ ਹੋਣਾ ਚਾਹੀਦਾ ਹੈ। ਫਰੈਂਚਾਈਜ਼ੀ ਲਈ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਫਾਰਮ ਨੂੰ ਭਰਨਾ ਅਤੇ ਜਮ੍ਹਾ ਕਰਨਾ ਹੋਵੇਗਾ। ਸਿਲੈਕਸ਼ਨ ਹੋਣ 'ਤੇ ਇੰਡੀਆ ਪੋਸਟ ਨਾਲ ਇਕ ਐਮਓਯੂ 'ਤੇ ਦਸਤਖਤ ਕਰਨੇ ਪੈਣਗੇ। ਸਿਰਫ਼ 5000 ਰੁਪਏ ਖਰਚ ਹੋਣਗੇਦੱਸ ਦੇਈਏ ਕਿ ਇਸ ਫਰੈਂਚਾਇਜ਼ੀ ਨੂੰ ਲੈਣ ਲਈ ਤੁਹਾਨੂੰ ਸਿਰਫ਼ 5000 ਰੁਪਏ ਖਰਚ ਕਰਨੇ ਪੈਣਗੇ। ਫਰੈਂਚਾਇਜ਼ੀ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਕਮਿਸ਼ਨ ਦੁਆਰਾ ਕਮਾਈ ਕਰ ਸਕਦੇ ਹੋ। ਇਹ ਤੁਹਾਡੇ ਕੰਮ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਕਮਾਈ ਕਰ ਸਕਦੇ ਹੋ। ਵੈੱਬਸਾਈਟ 'ਤੇ ਜਾਓਇਸ ਤੋਂ ਇਲਾਵਾ ਇਸ ਫ੍ਰੈਂਚਾਇਜ਼ੀ ਲਈ ਤੁਹਾਨੂੰ ਡਾਕਘਰ ਦੀ ਅਧਿਕਾਰਤ ਨੋਟੀਫਿਕੇਸ਼ਨ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਅਧਿਕਾਰਤ ਸਾਈਟ ਤੋਂ ਹੀ ਅਪਲਾਈ ਕਰਨਾ ਚਾਹੀਦਾ ਹੈ। ਤੁਸੀਂ ਅਪਲਾਈ ਕਰਨ ਲਈ ਇਸ ਅਧਿਕਾਰਤ ਲਿੰਕ 'ਤੇ ਕਲਿੱਕ ਕਰ ਸਕਦੇ ਹੋ (https://www.indiapost.gov.in/
ਜੇਕਰ ਤੁਹਾਡੇ ਕੋਲ 5000 ਰੁਪਏ ਤਾਂ ਸ਼ੁਰੂ ਕਰੋ ਇਹ ਕਾਰੋਬਾਰ, ਹਰ ਮਹੀਨੇ ਬੰਪਰ ਕਮਾਈ
abp sanjha | 16 Nov 2021 03:43 PM (IST)
ਤੁਸੀਂ ਪੋਸਟ ਆਫਿਸ ਰਾਹੀਂ ਹਰ ਮਹੀਨੇ ਵੱਡੀ ਕਮਾਈ ਕਰ ਸਕਦੇ ਹੋ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਸਿਰਫ਼ 5000 ਰੁਪਏ ਖਰਚ ਕਰਨੇ ਪੈਣਗੇ ਤੇ ਇਸ ਤੋਂ ਬਾਅਦ ਤੁਸੀਂ ਆਸਾਨੀ ਨਾਲ ਲੱਖਾਂ ਰੁਪਏ ਸਾਲਾਨਾ ਕਮਾ ਸਕਦੇ ਹੋ।
ਸੰਕੇਤਕ ਤਸਵੀਰ
Published at: 16 Nov 2021 03:43 PM (IST)