ਜੇ ਤੁਹਾਡਾ ਭਾਰਤੀ ਸਟੇਟ ਬੈਂਕ (SBI) ਵਿੱਚ ਖਾਤਾ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜਰੂਰੀ ਹੈ। ਦਰਅਸਲ, ਦੇਸ਼ ਦੇ ਇਸ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ IMPS (ਇਮੀਡੀਏਟ ਪੇਮੈਂਟ ਸਰਵਿਸ) ਰਾਹੀਂ ਆਨਲਾਈਨ ਪੈਸਾ ਭੇਜਣ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। SBI ਆਨਲਾਈਨ IMPS ਟ੍ਰਾਂਸਫ਼ਰ ’ਤੇ ਲੱਗਣ ਵਾਲੇ ਚਾਰਜਾਂ ਵਿੱਚ 15 ਅਗਸਤ ਤੋਂ ਬਦਲਾਅ ਕਰਨ ਜਾ ਰਿਹਾ ਹੈ। ਇਹ ਬਦਲਾਅ ਰਿਟੇਲ ਗਾਹਕਾਂ ਲਈ ਹੋਵੇਗਾ। ਜਦੋਂਕਿ ਕਾਰਪੋਰੇਟ ਗਾਹਕਾਂ ਲਈ ਇਹ ਬਦਲਾਅ 8 ਸਤੰਬਰ ਤੋਂ ਪ੍ਰਭਾਵੀ ਹੋਵੇਗਾ। SBI ਦੇ ਇਸ ਨਿਯਮ ਦਾ ਅਸਰ ਲਗਭਗ 40 ਕਰੋੜ ਗਾਹਕਾਂ ‘ਤੇ ਪੈਣ ਦੀ ਸੰਭਾਵਨਾ ਹੈ।

ਕਿੰਨੀ ਫੀਸ ਅਦਾ ਕੀਤੀ ਜਾਏਗੀ

ਆਮ ਤੌਰ ’ਤੇ IMPS ਦਾ ਇਸਤੇਮਾਲ ਆਨਲਾਈਨ ਪੈਸਾ ਫਟਾਫਟ ਭੇਜਣ ਲਈ ਕੀਤਾ ਜਾਂਦਾ ਹੈ, ਪਰ ਹੁਣ ਇਸ ਨਵੇਂ ਬਦਲਾਅ ਨਾਲ ਤੁਹਾਨੂੰ ਕੁਝ ਵੱਡੇ ਟ੍ਰਾਂਜ਼ੈਕਸ਼ਨਾਂ ’ਤੇ ਇੱਕ ਛੋਟੀ ਜਿਹੀ ਕੀਮਤ ਚੁਕਾਉਣੀ ਪੈ ਸਕਦੀ ਹੈ। ਹਾਲਾਂਕਿ, SBI ਨੇ ਛੋਟੇ-ਮੋਟੇ ਲੈਣ-ਦੇਣ ਵਾਲੇ ਗਾਹਕਾਂ ਨੂੰ ਇਸ ਨਿਯਮ ਦੇ ਦਾਇਰੇ ਤੋਂ ਬਾਹਰ ਰੱਖਿਆ ਹੈ। 25,000 ਰੁਪਏ ਤੱਕ ਦੇ ਟ੍ਰਾਂਜ਼ੈਕਸ਼ਨ ’ਤੇ ਕੋਈ ਚਾਰਜ ਨਹੀਂ ਲੱਗੇਗਾ।

ਇੰਟਰਨੈੱਟ ਬੈਂਕਿੰਗ ਜਾਂ YONO ਐਪ ਰਾਹੀਂ 25,000 ਰੁਪਏ ਤੱਕ ਦੇ ਲੈਣ-ਦੇਣ ’ਤੇ ਕੋਈ ਸ਼ੁਲਕ ਨਹੀਂ ਲੱਗੇਗਾ। 25,000 ਰੁਪਏ ਤੋਂ ਵੱਧ ਦੇ ਟ੍ਰਾਂਸਫਰ ’ਤੇ ਤੁਹਾਨੂੰ ਥੋੜ੍ਹਾ ਜਿਹਾ ਸ਼ੁਲਕ ਦੇਣਾ ਪਵੇਗਾ।

25,000 ਰੁਪਏ ਤੋਂ 1 ਲੱਖ ਰੁਪਏ ਤੱਕ – 2 ਰੁਪਏ + GST

1 ਲੱਖ ਰੁਪਏ ਤੋਂ 2 ਲੱਖ ਰੁਪਏ ਤੱਕ – 6 ਰੁਪਏ + GST

2 ਲੱਖ ਰੁਪਏ ਤੋਂ 5 ਲੱਖ ਰੁਪਏ ਤੱਕ – 10 ਰੁਪਏ + GST

ਇਹ ਚਾਰਜ ਸਿਰਫ਼ ਆਨਲਾਈਨ (ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ) ਰਾਹੀਂ ਕੀਤੇ ਗਏ IMPS ਟ੍ਰਾਂਜ਼ੈਕਸ਼ਨ ’ਤੇ ਲਾਗੂ ਹੋਵੇਗਾ।

ਸ਼ਾਖਾ ਤੋਂ ਕੀਤੇ ਲੈਣ-ਦੇਣ ਲਈ ਨਿਯਮ ਵੱਖਰੇ ਹਨ। ਜੇ ਤੁਸੀਂ ਭਾਰਤੀ ਸਟੇਟ ਬੈਂਕ ਦੀ ਕਿਸੇ ਸ਼ਾਖਾ ਵਿੱਚ ਜਾ ਕੇ ਲੈਣ-ਦੇਣ ਕਰਦੇ ਹੋ, ਤਾਂ 1,000 ਰੁਪਏ ਤੱਕ ਦੇ ਰਕਮ ’ਤੇ ਕੋਈ ਸ਼ੁਲਕ ਨਹੀਂ ਲੱਗੇਗਾ। ਵੱਡੀ ਰਕਮ ਲਈ ਸ਼ੁਲਕ ਲੱਗੇਗਾ:

1,000 ਰੁਪਏ ਤੋਂ 10,000 ਰੁਪਏ – 2 ਰੁਪਏ + GST

10,000 ਰੁਪਏ ਤੋਂ 25,000 ਰੁਪਏ – 4 ਰੁਪਏ + GST

25,000 ਰੁਪਏ ਤੋਂ 1 ਲੱਖ ਰੁਪਏ – 4 ਰੁਪਏ + GST

1 ਲੱਖ ਰੁਪਏ ਤੋਂ 2 ਲੱਖ ਰੁਪਏ – 12 ਰੁਪਏ + GST

2 ਲੱਖ ਰੁਪਏ ਤੋਂ 5 ਲੱਖ ਰੁਪਏ – 20 ਰੁਪਏ + GST

 

SBI ਦੇ ਵਿਸ਼ੇਸ਼ ਖਾਤਿਆਂ ਲਈ IMPS ਫੀਸ ਵਿੱਚ ਛੋਟਸਟੇਟ ਬੈਂਕ ਆਫ ਇੰਡੀਆ (SBI) ਨੇ ਕੁਝ ਵਿਸ਼ੇਸ਼ ਸੈਲਰੀ ਖਾਤਿਆਂ ਲਈ ਆਨਲਾਈਨ ਲੈਣ-ਦੇਣ 'ਤੇ IMPS ਫੀਸ ਮੁਆਫ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਖਾਤਿਆਂ ਨੂੰ ਨਵੇਂ ਚਾਰਜ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ। ਇਨ੍ਹਾਂ ਵਿੱਚ ਡਿਫੈਂਸ ਸੈਲਰੀ ਪੈਕੇਜ, ਪੁਲਿਸ ਸੈਲਰੀ ਪੈਕੇਜ, ਕੇਂਦਰ ਸਰਕਾਰ ਸੈਲਰੀ ਪੈਕੇਜ ਅਤੇ ਸ਼ੌਰਿਆ ਪਰਿਵਾਰ ਪੈਨਸ਼ਨ ਖਾਤੇ ਸ਼ਾਮਲ ਹਨ। 8 ਸਤੰਬਰ ਤੋਂ ਕਾਰਪੋਰੇਟ ਗਾਹਕਾਂ 'ਤੇ ਵੀ ਸੋਧੇ ਹੋਏ ਚਾਰਜ ਲਾਗੂ ਹੋਣਗੇ। ਹਾਲਾਂਕਿ, ਸਰਕਾਰੀ ਵਿਭਾਗਾਂ, ਕਾਨੂੰਨੀ ਸੰਸਥਾਵਾਂ ਅਤੇ ਗੋਲਡ, ਡਾਇਮੰਡ, ਪਲੈਟੀਨਮ ਅਤੇ ਰੋਡੀਅਮ ਵਰਗੇ ਕੁਝ ਕਰੰਟ ਖਾਤਿਆਂ ਨੂੰ ਆਨਲਾਈਨ ਲੈਣ-ਦੇਣ ਲਈ IMPS ਚਾਰਜ ਤੋਂ ਛੋਟ ਦਿੱਤੀ ਜਾਵੇਗੀ।