Health Insurance Policy- ਹੈਲਥ ਇੰਨਸ਼ੌਰੈਂਸ ਪਾਲਿਸੀ ਖਰੀਦ ਕੇ ਤੁਸੀਂ ਲੋੜ ਵੇਲੇ ਡਾਕਟਰੀ ਸਹਾਇਤਾ ਲੈਣ ਲਈ ਸਮਰੱਥ ਹੋ ਜਾਂਦੇ ਹੋ। ਪਿਛਲੇ ਕੁਝ ਸਾਲਾਂ ਤੋਂ ਹੈਲਥ ਇੰਨਸ਼ੌਰੈਂਸ ਲੈਣ ਦਾ ਰੁਝਾਨ ਵਧਿਆ ਹੈ ਕਿਉਂਕਿ ਹਰ ਇਨਸਾਨ ਦਿਨ-ਬ-ਦਿਨ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਰਿਹਾ ਹੈ। ਹਰ ਇਨਸਾਨ ਚੰਗੀ ਤੇ ਸਿਹਤਮੰਦ ਜ਼ਿੰਦਗੀ ਜਿਉਣੀ ਚਾਹੁੰਦਾ ਹੈ।


ਇਸੇ ਕਾਰਨ ਹੀ ਕਹਿੰਦੇ ਹਨ ਕਿ ਇਨਸਾਨ ਨੂੰ ਪਹਿਲ ਸਦਾ ਆਪਣੀ ਸਿਹਤ ਨੂੰ ਦੇਣੀ ਚਾਹੀਦੀ ਹੈ। ਇਸ ਸਬੰਧੀ ਹੈਲਥ ਇੰਨਸ਼ੌਰੈਂਸ ਲੋਕਾਂ ਦੇ ਬਹੁਤ ਕੰਮ ਆਉਂਦਾ ਹੈ।  ਪਰ ਹੁਣ ਹੈਲਥ ਇੰਨਸ਼ੌਰੈਂਸ ਪਾਲਿਸੀ ਖਰੀਦਣ ਵਾਲਿਆਂ ਲਈ ਇਕ ਬੁਰੀ ਖਬਰ ਹੈ। ਉਹਨਾਂ ਦਾ ਹੈਲਥ+ ਇੰਨਸ਼ੌਰੈਂਸ ਪ੍ਰੀਮੀਅਮ 10 ਤੋਂ 15 ਪ੍ਰਤੀਸ਼ਤ ਤੱਕ ਵੱਧ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰੀਮੀਅਮ ਉਹ ਧਨ ਰਾਸ਼ੀ ਹੁੰਦੀ ਹੈ ਜੋ ਪਾਲਿਸੀ ਨੂੰ ਚਾਲੂ ਰੱਖਣ ਲਈ ਇਕ ਨਿਸਚਿਤ ਪੜਾਅ ਵਾਰ ਦੇਣੀ ਪੈਂਦੀ ਹੈ। ਆਓ ਤੁਹਾਨੂੰ ਦੱਸੀਏ ਕਿ ਇਹ ਵਾਧਾ ਕਿਉਂ ਹੋ ਰਿਹਾ ਹੈ-


IRDAI ਦੇ ਨਵੇਂ ਨਿਯਮ


IRDAI ਦਾ ਪੂਰਾ ਨਾਮ ਇੰਨਸ਼ੌਰੈਂਸ ਰੈਗੁਲੇਟਰੀ ਐਂਡ ਡੇਵੈਲਪਮੇਂਟ ਅਥਾਰਟੀ ਆਫ਼ ਇੰਡੀਆ ਹੈ। ਇਸ ਦੇ ਨਾਮ ਤੋਂ ਹੀ ਇਸ ਸੰਗਠਨ ਦੇ ਕਾਰਜ ਦਾ ਪਤਾ ਲੱਗ ਜਾਂਦਾ ਹੈ। IRDAI ਨੇ ਹੁਣ ਇੰਨਸ਼ੌਰੈਂਸ ਪਾਲਿਸੀ ਨਿਯਮਾਂ ਵਿਚ ਕੁਝ ਤਬਦੀਲੀਆਂ ਕਰ ਦਿੱਤੀਆਂ ਹਨ। ਜਿਨ੍ਹਾਂ ਵਿਚੋਂ ਇਕ ਇਹ ਹੈ ਕਿ ਹੁਣ ਇੰਨਸ਼ੌਰੈਂਸ ਵੇਟਿੰਗ ਪੀਰੀਅਡ ਨੂੰ ਘਟਾ ਕੇ ਵੱਧ ਤੋਂ ਵੱਧ 4 ਦੀ ਬਜਾਇ 3 ਸਾਲ ਕਰ ਦਿੱਤਾ ਗਿਆ ਹੈ।


ਨਵੇਂ ਨਿਯਮਾਂ ਦਾ ਅਸਰ


ਹੁਣ ਇਹਨਾਂ ਨਵੇਂ ਨਿਯਮਾਂ ਨੂੰ ਇੰਨਸ਼ੌਰੈਂਸ ਕੰਪਨੀਆਂ ਲਾਗੂ ਕਰ ਰਹੀਆਂ ਹਨ। ਕੁਝ ਇਕ ਕੰਪਨੀਆਂ ਨੇ ਇਸ ਸੰਬੰਧੀ ਆਪਣੇ ਗ੍ਰਾਹਕਾਂ ਨੂੰ ਜਾਣਕਾਰੀ ਦੇ ਦਿੱਤੀ ਹੈ, ਜਿਨ੍ਹਾਂ ਵਿਚੋ HDFC ERGO ਹੈ। ਇਸ ਨੇ ਮੇਲ ਰਾਹੀਂ ਦਿੱਤੀ ਜਾਣਕਾਰੀ ਵਿਚ ਲਿਖਿਆ ਹੈ ਕਿ ਸਾਡੇ ਪ੍ਰੌਡਕਟ ਦੇ ਪਿਛਲੇ ਸਾਲਾਂ ਵਿਚ ਪਰਫਾਰਮੈਂਸ ਦੇ ਮੁਲਾਂਕਣ ਅਤੇ ਮੌਜੂਦ ਤੇ ਅਨੁਮਾਨਿਤ ਡਾਕਟਰੀ ਲਾਗਤ ਨੂੰ ਧਿਆਨ ਵਿਚ ਰੱਖਕੇ ਪ੍ਰੀਮੀਅਮ ਦਰਾਂ ਵਧਾਉਣਾ ਸਾਡੀ ਮਜ਼ਬੂਰੀ ਹੈ।


ਪਾਲੀਸੀ ਖਰੀਦਣ ਵਾਲੇ ਦੀ ਉਮਰ ਅਤੇ ਲੁਕੇਸ਼ਨ ਦੇ ਹਿਸਾਬ ਨਾਲ ਇਹ ਵਾਧਾ 7.5 ਪ੍ਰਤੀਸ਼ਤ ਤੋਂ 12.5 ਪ੍ਰਤੀਸ਼ਤ ਹੋ ਸਕਦਾ ਹੈ। ਉਕਤ ਤੋਂ ਇਲਾਵਾ ਹੈਲਥ ਇੰਨਸ਼ੌਰੈਂਸ ਪਾਲਿਸੀ ਵਿਚ ਇਕ ਵੱਡਾ ਬਦਲਾਅ ਇਹ ਕੀਤਾ ਗਿਆ ਹੈ ਕਿ ਹੁਣ ਕੋਈ ਵੀ ਇਨਸਾਨ ਹੈਲਥ ਇੰਨਸ਼ੌਰੈਂਸ ਪਾਲਿਸੀ ਖਰੀਦ ਸਕਦਾ ਹੈ। ਪਹਿਲਾਂ ਇਸ ਸੁਵਿਧਾ ਦੀ ਅੰਤਿਮ ਉਮਰ ਸੀਮਾ 65 ਸਾਲ ਨਿਸਚਿਤ ਸੀ। ਪਾਲਿਸੀ ਮਾਹਿਰਾਂ ਦਾ ਕਹਿਣਾ ਹੈ ਕਿ ਉਮਰ ਦੇ ਵਾਧੇ ਨਾਲ ਸਿਹਤ ਦਾ ਜੋਖਮ ਵੀ ਵੱਧ ਜਾਂਦਾ ਹੈ ਤੇ ਇਸ ਕਾਰਨ ਪ੍ਰੀਮੀਅਮ ਵਿਚ ਬਦਲਾਅ ਵਾਪਰਦਾ ਹੈ। ਆਮ ਤੌਰ ਉੱਤੇ ਹਰ 5 ਸਾਲ ਦੀ ਉਮਰ ਸੀਮਾ ਦੇ ਬਾਅਦ ਪ੍ਰੀਮੀਅਮ ਵਿਚ 10 ਤੋਂ 20 ਫੀਸਦੀ ਵਾਧਾ ਹੋ ਜਾਂਦਾ ਹੈ।