India Post SMS Scam Alert: ਵੱਧਦੀ ਹੋਈ ਟੈਕਨਾਲੋਜੀ ਨੇ ਸਾਡੇ ਜੀਵਨ ਜਿਉਂਣ ਦੇ ਤਰੀਕੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਲਿਆਂਦੇ ਹਨ। ਇਸ ਕਾਰਨ ਭਾਵੇਂ ਲੋਕਾਂ ਦੀ ਜ਼ਿੰਦਗੀ ਸੌਖੀ ਤੇ ਸੁਖਾਲੀ ਹੋ ਗਈ ਹੈ ਪਰ ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਵੀ ਹੋਏ ਹਨ। ਟੈਕਨਾਲੋਜੀ ਦੀ ਮਦਦ ਦੇ ਨਾਲ ਠੱਗ ਨਵੇਂ-ਨਵੇਂ ਸਕੈਮ ਦੇ ਨਾਲ ਲੋਕਾਂ ਨੂੰ ਲੁੱਟਦੇ ਹਨ। ਹੁਣ ਬਾਜ਼ਾਰ ਦੇ ਵਿੱਚ ਇੱਕ ਨਵਾਂ ਸਕੈਮ ਆਇਆ ਹੈ ਜੋ ਕਿ ਇੰਡੀਆ ਪੋਸਟ ਦੇ ਨਾਂ 'ਤੇ ਹੋ ਰਿਹਾ ਹੈ। 



ਉਪਭੋਗਤਾਵਾਂ ਨੇ ਇੱਕ ਧੋਖੇਬਾਜ਼ SMS ਪ੍ਰਾਪਤ ਕਰਨ ਦੀ ਰਿਪੋਰਟ ਕੀਤੀ ਹੈ ਜੋ ਕਿ ਇੰਡੀਆ ਪੋਸਟ ਦੇ ਨਾਮ ਤੋਂ ਆਇਆ ਹੈ। ਇਨ੍ਹਾਂ ਮੈਸੇਜਾਂ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਤੁਹਾਨੂੰ ਸੂਚਿਤ ਕਰਦੇ ਹਾਂ ਤੁਹਾਡਾ ਪੈਕੇਜ ਇੱਕ ਵੇਅਰਹਾਊਸ ਵਿੱਚ ਆ ਗਿਆ ਹੈ ਅਤੇ ਡਿਲੀਵਰੀ ਦੀਆਂ ਕੋਸ਼ਿਸ਼ਾਂ ਦੋ ਵਾਰ ਕੀਤੀਆਂ ਗਈਆਂ ਸਨ।


 






ਇੰਡੀਆ ਪੋਸਟ ਦੇ ਨਾਮ 'ਤੇ ਆਉਂਦਾ SMS


ਹਾਲ ਹੀ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੰਡੀਆ ਪੋਸਟ ਨਾਲ ਸਬੰਧਤ ਇੱਕ ਐਸਐਮਐਸ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਲੋਕਾਂ ਨੂੰ ਆਪਣਾ ਪਤਾ ਅਪਡੇਟ ਕਰਨ ਲਈ ਕਿਹਾ ਜਾ ਰਿਹਾ ਹੈ। ਇਹ SMS ਇੱਕ ਫਿਸ਼ਿੰਗ ਸਕੈਮ ਹੈ, ਜਿਸ ਬਾਰੇ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਗਲਤ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ PIB ਫੈਕਟ ਚੈਕ ਨੇ ਪੁਸ਼ਟੀ ਕੀਤੀ ਹੈ ਕਿ ਪਤੇ ਨੂੰ ਅਪਡੇਟ ਕਰਨ ਦਾ ਦਾਅਵਾ ਕਰਨ ਵਾਲੇ ਇੰਡੀਆ ਪੋਸਟ ਦੇ ਇਹ ਸੰਦੇਸ਼ ਜਾਅਲੀ ਹਨ।


ਜਾਣੋ ਕਿਵੇਂ ਹੁੰਦਾ ਇਹ ਸਕੈਮ



  • ਇੰਡੀਆ ਪੋਸਟ ਦੇ ਨਾਮ ਉੱਤੇ ਇਸ ਸਕੈਮ ਦੇ ਵਿੱਚ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਤੁਹਾਡਾ ਪੈਕੇਜ ਵੇਅਰਹਾਊਸ ਵਿੱਚ ਹੈ ਅਤੇ ਅਧੂਰੇ ਪਤੇ ਦੀ ਜਾਣਕਾਰੀ ਦੇ ਕਾਰਨ ਡਿਲੀਵਰੀ ਦੀ ਕੋਸ਼ਿਸ਼ ਅਸਫਲ ਰਹੀ ਹੈ।

  • ਇਹ ਸੁਨੇਹਾ ਤੁਹਾਨੂੰ ਪੈਕੇਜ ਵਾਪਸ ਕੀਤੇ ਜਾਣ ਤੋਂ ਬਚਣ ਲਈ 48 ਘੰਟਿਆਂ ਦੇ ਅੰਦਰ ਆਪਣਾ ਪਤਾ ਅਪਡੇਟ ਕਰਨ ਦੀ ਗੱਲ ਆਖੀ ਜਾਂਦੀ ਹੈ। ਇਸ ਸੰਦੇਸ਼ ਦੇ ਨਾਲ ਇੱਕ ਸ਼ੱਕੀ ਲਿੰਕ (indisposegvs.top/IN) ਵੀ ਦਿੱਤਾ ਗਿਆ ਹੈ।

  • PIB ਤੱਥ ਜਾਂਚ ਨੇ ਇਸ ਸੁਨੇਹੇ ਦੀ FAKE ਵਜੋਂ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇੰਡੀਆ ਪੋਸਟ ਡਿਲੀਵਰੀ ਲਈ ਪਤਾ ਅਪਡੇਟ ਕਰਨ ਦੀ ਬੇਨਤੀ ਕਰਨ ਵਾਲੇ ਐਸਐਮਐਸ (SMS) ਨਹੀਂ ਭੇਜਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।