ਨਵੀਂ ਦਿੱਲੀ: ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦਾ ਜੀਡੀਪੀ ਅੰਕੜਾ ਯਾਨੀ ਆਰਥਿਕ ਵਿਕਾਸ ਦਰ ਦਾ ਅੰਕੜਾ ਅੱਜ ਜਾਰੀ ਕੀਤਾ ਗਿਆ। ਜੀਡੀਪੀ ਦੇ ਅੰਕੜੇ ਰਾਸ਼ਟਰੀ ਅੰਕੜਾ ਦਫਤਰ ਵਲੋਂ ਜਾਰੀ ਕੀਤੇ ਗਏ। ਇਸ ਤਿਮਾਹੀ ਦਾ ਜੀਡੀਪੀ ਅੰਕੜਾ -23.9 ਪ੍ਰਤੀਸ਼ਤ ਰਿਹਾ।


ਦੱਸ ਦੇਈਏ ਕਿ ਵੱਖ-ਵੱਖ ਰੇਟਿੰਗ ਏਜੰਸੀਆਂ ਅਤੇ ਉਦਯੋਗ ਮਾਹਰਾਂ ਨੇ ਪਹਿਲੀ ਤਿਮਾਹੀ ਵਿਚ ਜੀਡੀਪੀ ਵਿਚ ਆਈ ਗਿਰਾਵਟ ਦਾ ਅਨੁਮਾਨ ਦਿੱਤਾ ਸੀ। ਇਸਦੇ ਲਈ ਦਿੱਤਾ ਗਿਆ ਕਾਰਨ ਸਾਫ਼ ਤੌਰ 'ਤੇ ਇਹ ਹੈ ਕੋਰੋਨਾਵਾਇਰਸ ਮਹਾਮਾਰੀ ਅਤੇ ਇਸ ਨੂੰ ਰੋਕਣ ਲਈ 'ਲੌਕਡਾਊਨ' ਕਰਕੇ ਉਦਯੋਗਿਕ ਉਤਪਾਦਨ ਵਿੱਚ ਗਿਰਾਵਟ ਆਈ ਹੈ, ਦੇਸ਼ ਵਿੱਚ ਜੀਡੀਪੀ ਵਿੱਚ ਭਾਰੀ ਕਮੀ ਵੇਖੀ ਗਈ ਹੈ ਅਤੇ ਰੁੜਗਾਰ ਦੇ ਅੰਕੜਿਆਂ ਵਿੱਚ ਵੀ ਵੱਡੀ ਗਿਰਾਵਟ ਹੈ।

ਦੱਸ ਦਈਏ ਕਿ ਅੱਠ ਮੁਢਲੇ ਉਦਯੋਗਾਂ ਦੇ ਉਤਪਾਦਨ ਵਿੱਚ ਜੁਲਾਈ ਮਹੀਨੇ ਵਿੱਚ 9.6 ਪ੍ਰਤੀਸ਼ਤ ਦੀ ਕਮੀ ਆਈ। ਇਹ ਲਗਾਤਾਰ ਪੰਜਵਾਂ ਮਹੀਨਾ ਹੈ, ਜਦੋਂ ਕਿ ਮੁਢਲੇ ਉਦਯੋਗਾਂ ਦਾ ਉਤਪਾਦਨ ਘਟਿਆ। ਬੁਨਿਆਦੀ ਉਦਯੋਗਾਂ ਦਾ ਉਤਪਾਦਨ ਮੁੱਖ ਤੌਰ 'ਤੇ ਸਟੀਲ, ਰਿਫਾਈਨਰੀ ਉਤਪਾਦਾਂ ਅਤੇ ਸੀਮੈਂਟ ਸੈਕਟਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਘਟੀ ਹੈ। ਜੁਲਾਈ 2019 ਵਿਚ ਅੱਠ ਬੁਨਿਆਦੀ ਉਦਯੋਗਾਂ ਦੇ ਉਤਪਾਦਨ ਵਿਚ 2.6 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।

ਵਣਜ ਅਤੇ ਉਦਯੋਗ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜੁਲਾਈ ਵਿੱਚਸੱਤ ਸੈਕਟਰਾਂ- ਖਾਦ, ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦ, ਸਟੀਲ, ਸੀਮਿੰਟ ਅਤੇ ਬਿਜਲੀ ਖੇਤਰਾਂ ਵਿੱਚ ਗਿਰਾਵਟ ਆਈ।

ਦੂਜੇ ਪਾਸੇ ਜੁਲਾਈ ਵਿਚ ਖਾਦ ਦੇ ਉਤਪਾਦਨ ਵਿਚ 6.9 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਜੁਲਾਈ 2019 ਵਿੱਚ ਖਾਦ ਦੇ ਉਤਪਾਦਨ ਵਿੱਚ 1.5 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904