Hurun Rich List 2024: ਭਾਰਤ ਦੇ 334 ਅਰਬਪਤੀਆਂ ਦੀ ਅਮੀਰ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਗੌਤਮ ਅਡਾਨੀ (Gautam Adani) ਸਿਖਰ 'ਤੇ ਪਹੁੰਚ ਗਏ ਹਨ। ਇਸ ਤੋਂ ਬਾਅਦ ਮੁਕੇਸ਼ ਅੰਬਾਨੀ (Mukesh Ambani) ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਹਨ। ਯਾਨੀ ਗੌਤਮ ਅਡਾਨੀ ਹੁਰੁਨ ਰਿਚ ਲਿਸਟ (Hurun Rich List) ਵਿੱਚ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ਤੋਂ ਬਾਅਦ ਮੁਕੇਸ਼ ਅੰਬਾਨੀ ਤੇ ਸ਼ਿਵ ਨਾਦਰ ਹਨ। ਪਹਿਲੀ ਵਾਰ 300 ਤੋਂ ਵੱਧ ਭਾਰਤੀ ਅਰਬਪਤੀਆਂ ਨੂੰ ਹੁਰੂਨ ਰਿਚ ਲਿਸਟ 2024 ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ 13 ਸਾਲ ਪਹਿਲਾਂ ਜਾਰੀ ਕੀਤੀ ਗਈ ਸੂਚੀ ਤੋਂ 6 ਗੁਣਾ ਜ਼ਿਆਦਾ ਹੈ।
ਹੁਰੂਨ ਰਿਚ ਲਿਸਟ 2024 (Hurun Rich List 2024) ਵਿੱਚ ਇੱਕ ਵੱਡੀ ਛਾਲ ਦੇਖਣ ਨੂੰ ਮਿਲੀ ਹੈ। ਹੁਣ ਇਸ ਸੂਚੀ ਵਿੱਚ 1,500 ਤੋਂ ਵੱਧ ਵਿਅਕਤੀਆਂ ਕੋਲ 1,000 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਕੁੱਲ ਜਾਇਦਾਦ ਹੈ। ਇਹ ਸੱਤ ਸਾਲ ਪਹਿਲਾਂ ਦੇ ਮੁਕਾਬਲੇ 150% ਦਾ ਵਾਧਾ ਦਰਸਾਉਂਦਾ ਹੈ। ਹੁਰੁਨ ਇੰਡੀਆ ਨੇ ਕੁੱਲ 1,539 ਅਤਿ-ਅਮੀਰ ਵਿਅਕਤੀਆਂ ਦੀ ਪਛਾਣ ਕੀਤੀ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 220 ਦਾ ਮਹੱਤਵਪੂਰਨ ਵਾਧਾ ਹੈ।
ਪਹਿਲੀ ਵਾਰ 1500 ਤੋਂ ਵੱਧ ਲੋਕਾਂ ਨੂੰ ਹੁਰੂਨ ਰਿਚ ਲਿਸਟ 2024 ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਕਿ ਪਿਛਲੇ ਪੰਜ ਸਾਲਾਂ ਵਿੱਚ 86 ਫੀਸਦੀ ਦਾ ਵਾਧਾ ਹੈ। ਇਨ੍ਹਾਂ ਲੋਕਾਂ ਦੀ ਕੁੱਲ ਜਾਇਦਾਦ 1000 ਕਰੋੜ ਰੁਪਏ ਤੋਂ ਵੱਧ ਹੈ। ਪਹਿਲੀ ਵਾਰ ਇਸ ਸੂਚੀ ਵਿੱਚ 334 ਅਰਬਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਕੋਲ ਅਰਬਾਂ ਦੀ ਜਾਇਦਾਦ ਹੈ।
ਗੌਤਮ ਅਡਾਨੀ (62) ਤੇ ਉਸਦਾ ਪਰਿਵਾਰ 11.6 ਲੱਖ ਕਰੋੜ ਰੁਪਏ ਦੀ ਸੰਪਤੀ ਦੇ ਨਾਲ, 2024 ਹੁਰੁਨ ਇੰਡੀਆ ਰਿਚ ਲਿਸਟ ਵਿੱਚ ਸਿਖਰ 'ਤੇ ਹੈ। ਉਸ ਦੀ ਦੌਲਤ ਵਿੱਚ 95% ਦਾ ਵਾਧਾ ਹੋਇਆ ਹੈ। ਇਸ ਜ਼ਬਰਦਸਤ ਉਭਾਰ ਕਾਰਨ ਉਹ ਇਸ ਸੂਚੀ ਵਿਚ ਸਿਖਰ 'ਤੇ ਆ ਗਿਆ ਹੈ। ਅਡਾਨੀ ਦੀ ਦੌਲਤ ਵਿੱਚ ਵਾਧੇ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੌਤਮ ਅਡਾਨੀ ਅਤੇ ਉਸ ਦੇ ਪਰਿਵਾਰ ਨੇ ਹਿੰਡਨਬਰਗ ਦੇ ਦੋਸ਼ਾਂ ਤੋਂ ਬਾਅਦ ਫੀਨਿਕਸ ਵਾਂਗ ਵਧਦੇ ਹੋਏ ਇਸ ਸਾਲ ਦੀ ਰੈਂਕਿੰਗ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲ ਦੇ ਮੁਕਾਬਲੇ ਉਨ੍ਹਾਂ ਦੀ ਜਾਇਦਾਦ 95 ਫੀਸਦੀ ਵਧ ਕੇ 11,61,800 ਕਰੋੜ ਰੁਪਏ ਹੋ ਗਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।