ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦਾ ਸਭ ਤੋਂ ਮਾੜਾ ਅਸਰ ਭਾਵੇਂ ਯਾਤਰਾ ਅਤੇ ਸੈਰ-ਸਪਾਟੇ ਉੱਤੇ ਪਿਆ ਹੋਵੇ ਪਰ ਹੁਣ ਲੋਕਾਂ ’ਚ ਯਾਤਰਾ ਨੂੰ ਲੈ ਕੇ ਆਤਮ ਵਿਸ਼ਵਾਸ ਪਰਤਣ ਲੱਗਾ ਹੈ। ਪ੍ਰਾਹੁਣਚਾਰੀ ਖੇਤਰ ਦੀ ਪ੍ਰਮੁੱਖ ਕੰਪਨੀ ‘ਓਯੋ’ (OYO) ਦੇ ਸਰਵੇਖਣ ਮੁਤਾਬਕ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਤੇ ਕੌਮਾਂਤਰੀ ਪਾਬੰਦੀਆਂ ਨੂੰ ਆਸਾਨ ਬਣਾਏ ਜਾਣ ਤੋਂ ਬਾਅਦ ਭਾਰਤ ’ਚ ਸਭ ਤੋਂ ਵੱਧ ਹੋਟਲ ਬੁਕਿੰਗ ਵੇਖੀ ਗਈ ਹੈ। ਓਯੋ ਨੇ ਆਪਣੀ ‘ਟ੍ਰੈਵਲੋਪੀਡੀਆ 2020’ ਰਿਪੋਰਟ ’ਚ ਕਿਹਾ ਹੈ ਕਿ ਬੁਕਿੰਗ ਦੇ ਮਾਮਲੇ ’ਚ ਭਾਰਤ ਚੋਟੀ ’ਤੇ ਰਿਹਾ ਹੈ ਤੇ ਇਸ ਵਰ੍ਹੇ ਸਭ ਤੋਂ ਵੱਧ ਬੁਕਿੰਗ ਦਿੱਲੀ ’ਚ ਦਰਜ ਕੀਤੀ ਗਈ।


ਕੰਪਨੀ ਦੀ ਇਸ ਰਿਪੋਰਟ ਵਿੱਚ ਅਸਲ ਹੋਟਲ ਬੁਕਿੰਗ, ਬੁਕਿੰਗ ਰੱਦ ਹੋਣ, ਪੁੱਛਗਿੱਛ ਤੇ ਖੋਜਬੀਨ ਨਤੀਜਿਆਂ ਦੇ ਵਿਸ਼ਲੇਸ਼ਣ ਉੱਤੇ ਆਧਾਰਤ ਹੈ। ਇਸ ਸਰਵੇਖਣ ਅਨੁਸਾਰ ਜਨਵਰੀ 2020 ’ਚ ਸ਼ੁਰੂਆਤ ਵਧੀਆ ਰਹੀ ਸੀ ਕਿਉਂਕਿ ਤਦ ਸਭ ਤੋਂ ਵੱਧ ਯਾਤਰਾਵਾਂ ਤੇ ਬੁਕਿੰਗਜ਼ ਦਰਜ ਕੀਤੀਆਂ ਗਈਆਂ ਸਨ। ਲੌਕਡਾਊਨ ਕਾਰਨ ਅਪ੍ਰੈਲ ਮਹੀਨੇ ਸਭ ਤੋਂ ਵੱਧ ਬੁਕਿੰਗਜ਼ ਰੱਦ ਹੋਈਆਂ।

ਸਭ ਤੋਂ ਵੱਧ ਹੋਟਲ ਬੁਕਿੰਗ ਦੀ ਮੰਗ ਦਸੰਬਰ ’ਚ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਵੇਖੀ ਗਈ। ਇਸ ਵਰ੍ਹੇ ਐਪ ਤੇ ਵੈੱਬਸਾਈਟ ਉੱਤੇ 85 ਲੱਖ ਤੋਂ ਵੱਧ ਨਵੇਂ ਖਾਤਿਆਂ ਰਾਹੀਂ ਬੁਕਿੰਗ ਦਰਜ ਕੀਤੀ ਗਈ।

ਸਭ ਤੋਂ ਵੱਧ ਪਸੰਦੀਦਾ ਥਾਵਾਂ ਵਿੱਚ ਜਗਨਨਾਥ ਪੁਰੀ ਦੇਸ਼ ਦਾ ਚੋਟੀ ਦਾ ਤੀਰਥ ਅਸਥਾਨ ਬਣਿਆ ਹੈ। ਇਸ ਤੋਂ ਬਾਅਦ ਬ੍ਰਿੰਦਾਵਨ, ਤਿਰੂਪਤੀ, ਸ਼ਿਰਡੀਂ ਤੇ ਵਾਰਾਨਸੀ ਦਾ ਸਥਾਨ ਰਿਹਾ ਹੈ। ਸਮੁੰਦਰੀ ਕੰਢੇ ਵਾਲੇ ਸਥਾਨਾਂ ਉੱਤੇ ਗੋਆ ਚੋਟੀ ਉੱਤੇ ਰਿਹਾ; ਉਸ ਤੋਂ ਬਾਅਦ ਕੋਚੀ, ਵਿਸ਼ਾਖਾਪਟਨਮ ਤੇ ਪੁੱਡੂਚੇਰੀ ਦਾ ਸਥਾਨ ਰਿਹਾ। ਕਾਰੋਬਾਰੀ ਯਾਤਰਾ ਦੇ ਦ੍ਰਿਸ਼ਟੀਕੋਣ ਨਾਲ ਸਭ ਤੋਂ ਵੱਧ ਬੁਕਿੰਗ ਕ੍ਰਮਵਾਰ ਦਿੱਲੀ, ਬੈਂਗਲੁਰੂ ਤੇ ਹੈਦਰਾਬਾਦ ’ਚ ਦਰਜ ਕੀਤੀ ਗਈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904