Indian Economy: ਭਾਰਤੀ ਅਰਥਵਿਵਸਥਾ ਚੰਗੀ ਰਫਤਾਰ ਨਾਲ ਚੱਲ ਰਹੀ ਹੈ। ਇਸ ਸਮੇਂ ਇਹ ਦੇਸ਼ ਦੁਨੀਆ ਦਾ ਪੰਜਵਾਂ ਅਰਥਵਿਵਸਥਾ ਵਾਲਾ ਦੇਸ਼ ਹੈ ਅਤੇ ਆਉਣ ਵਾਲੇ 2075 ਤੱਕ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਰਥਵਿਵਸਥਾ ਵਾਲਾ ਦੇਸ਼ ਬਣ ਜਾਵੇਗਾ। ਇੰਨਾ ਹੀ ਨਹੀਂ ਇਹ ਮਹਾਸ਼ਕਤੀ ਕਹੇ ਜਾਣ ਵਾਲੇ ਅਮਰੀਕਾ ਦੇ ਨਾਲ-ਨਾਲ ਜਾਪਾਨ ਅਤੇ ਜਰਮਨੀ ਨੂੰ ਵੀ ਪਿੱਛੇ ਛੱਡ ਦੇਵੇਗਾ। ਗੋਲਡਮੈਨ ਸਾਕਸ ਦੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ।
ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2100 ਵਿੱਚ ਭਾਰਤ ਦੀ ਆਬਾਦੀ ਦੁਨੀਆ ਵਿੱਚ ਸਭ ਤੋਂ ਵੱਧ ਹੋਵੇਗੀ। ਇੱਥੋਂ ਦੀ ਆਬਾਦੀ 1,529 ਮਿਲੀਅਨ ਤੱਕ ਹੋ ਜਾਵੇਗੀ। ਇਸ ਦੇ ਨਾਲ ਹੀ ਭਾਰਤ ਦੀ ਜੀਡੀਪੀ ਵੀ ਤੇਜ਼ੀ ਨਾਲ ਵਧਣ ਦੀ ਉਮੀਦ ਹੈ। ਹਾਲਾਂਕਿ ਇਸ ਤੋਂ ਬਾਅਦ ਚੀਨ ਦੀ ਆਬਾਦੀ ਸਭ ਤੋਂ ਵੱਧ 767 ਮਿਲੀਅਨ ਹੋਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਨਾਈਜੀਰੀਆ ਦੀ ਆਬਾਦੀ 546 ਮਿਲੀਅਨ, ਪਾਕਿਸਤਾਨ 487 ਮਿਲੀਅਨ ਅਤੇ ਕਾਂਗੋ ਦੀ 432 ਮਿਲੀਅਨ ਤੱਕ ਪਹੁੰਚ ਜਾਵੇਗੀ।
2075 ਵਿੱਚ ਟਾਪ -5 ਅਰਥਵਿਵਸਥਾ ਵਾਲੇ ਦੇਸ਼
ਸਾਲ 2075 ਵਿੱਚ ਭਾਰਤ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗੀ, ਜਿਸ ਦੀ ਅਰਥਵਿਵਸਥਾ 52.5 ਟ੍ਰਿਲੀਅਨ ਡਾਲਰ ਤੱਕ ਵੱਧ ਜਾਵੇਗੀ। Goldman Sachs ਦੀ ਰਿਪੋਰਟ ਮੁਤਾਬਕ ਚੀਨ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗੀ, ਜਿਸ ਦੀ ਅਰਥਵਿਵਸਥਾ 57 ਟ੍ਰਿਲੀਅਨ ਡਾਲਰ ਹੋਵੇਗੀ। ਤੀਜੀ ਸਭ ਤੋਂ ਵੱਡੀ ਅਰਥਵਿਵਸਥਾ 51.5 ਟ੍ਰਿਲੀਅਨ ਡਾਲਰ ਦੇ ਨਾਲ ਅਮਰੀਕਾ ਦੀ ਹੋਵੇਗੀ। ਇਸ ਤੋਂ ਬਾਅਦ ਯੂਰੋ ਏਰੀਆ ਅਤੇ ਜਾਪਾਨ ਦੀ ਅਰਥਵਿਵਸਥਾ ਬਣੀ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ: Air India ਦਾ ਬਦਲਿਆ Logo ਤੇ ਡਿਜ਼ਾਇਨ, ਕਿਸੇ ਨੇ ਕੀਤਾ ਪਸੰਦ ਤੇ ਕਿਸੇ ਨਹੀਂ, ਲੋਕਾਂ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ
ਦੂਜੇ ਦੇਸ਼ਾਂ 'ਤੇ ਭਾਰਤ ਦੀ ਨਿਰਭਰਤਾ ਹੋਵੇਗੀ ਘੱਟ
Goldman Sachs ਰਿਸਰਚ ਦੇ ਭਾਰਤੀ ਅਰਥ ਸ਼ਾਸਤਰੀ ਸ਼ਾਂਤਨੂ ਸੇਨਗੁਪਤਾ ਨੇ ਕਿਹਾ ਕਿ ਅਗਲੇ ਦੋ ਦਹਾਕਿਆਂ ਦੌਰਾਨ ਭਾਰਤ ਦਾ ਨਿਰਭਰਤਾ ਅਨੁਪਾਤ ਹੋਰ ਖੇਤਰੀ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਘੱਟ ਹੋਵੇਗਾ। ਉੱਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਅਗਲੇ 20 ਸਾਲਾਂ ਵਿੱਚ ਭਾਰਤ ਦਾ ਨਿਰਭਰਤਾ ਅਨੁਪਾਤ ਪ੍ਰਮੁੱਖ ਅਰਥਚਾਰਿਆਂ ਵਿੱਚ ਸਭ ਤੋਂ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਲਈ ਨਿਰਮਾਣ ਸਮਰੱਥਾ ਸਥਾਪਤ ਕਰਨ, ਸੇਵਾਵਾਂ ਵਧਾਉਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਜਾਰੀ ਰੱਖਣ ਵਰਗੀਆਂ ਚੀਜ਼ਾਂ ਅਰਥਵਿਵਸਥਾ ਨੂੰ ਅੱਗੇ ਵਧਣ ਵਿੱਚ ਮਦਦ ਕਰਨਗੀਆਂ।
Goldman Sachs ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਭਾਰਤ ਲਈ ਇਨੋਵੇਸ਼ਨ ਅਤੇ ਵਧਦੀ ਵਰਕਰ ਪ੍ਰੋਡਕਟੀਵਿਟੀ ਖਾਸ ਹੋਣ ਵਾਲੀ ਹੈ। ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਮਿਲੇਗੀ।
ਇਹ ਵੀ ਪੜ੍ਹੋ: BCCI Income: ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ BCCI ਹੋਇਆ ਹੋਰ ਅਮੀਰ; 27,000 ਕਰੋੜ ਤੋਂ ਵੱਧ ਦੀ ਬੰਪਰ ਕਮਾਈ, ਟੈਕਸ ਵੀ ਕੀਤਾ ਅਦਾ