ਭਾਰਤੀ ਰੇਲਵੇ (Indian Railways) ਦੁਆਰਾ ਚਲਾਈਆਂ ਜਾਣ ਵਾਲੀਆਂ ਟਰੇਨਾਂ 'ਚ ਰੋਜ਼ਾਨਾ ਕਰੋੜਾਂ ਯਾਤਰੀ ਸਫਰ ਕਰਦੇ ਹਨ। ਭਾਰਤੀ ਰੇਲਵੇ ਯਾਤਰੀਆਂ ਨੂੰ ਸੁਵਿਧਾਜਨਕ, ਆਰਾਮਦਾਇਕ ਅਤੇ ਸੁਰੱਖਿਅਤ ਯਾਤਰਾ ਸੇਵਾਵਾਂ ਪ੍ਰਦਾਨ ਕਰਨ ਲਈ ਕਰੋੜਾਂ ਰੁਪਏ ਖਰਚ ਕੇ ਦਿਨ ਰਾਤ ਕੰਮ ਕਰਦੀ ਹੈ ਪਰ ਹਰ ਸਾਲ ਟਰੇਨਾਂ 'ਚ ਬਿਨਾਂ ਟਿਕਟ ਸਫਰ ਕਰਨ ਵਾਲੇ ਯਾਤਰੀਆਂ ਕਾਰਨ ਰੇਲਵੇ ਨੂੰ ਭਾਰੀ ਨੁਕਸਾਨ ਹੁੰਦਾ ਹੈ।
ਹਾਲਾਂਕਿ, ਭਾਰਤੀ ਰੇਲਵੇ ਸਮੇਂ-ਸਮੇਂ 'ਤੇ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਖਿਲਾਫ ਮੁਹਿੰਮ ਚਲਾਉਂਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤੀ ਰੇਲਵੇ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਬਹੁਤ ਕਮਾਈ ਕਰਦੀ ਹੈ। ਦੱਸ ਦਈਏ ਕਿ ਰੇਲਵੇ ਦੇ ਨਿਯਮਾਂ ਦੇ ਮੁਤਾਬਕ ਉੱਚ ਸ਼੍ਰੇਣੀ ਦੇ ਡੱਬੇ 'ਚ ਹੇਠਲੀ ਸ਼੍ਰੇਣੀ ਦੀ ਟਿਕਟ ਨਾਲ ਸਫਰ ਕਰਨਾ ਵੀ ਕਾਨੂੰਨੀ ਅਪਰਾਧ ਹੈ।
ਬਿਨਾਂ ਟਿਕਟ ਟਰੇਨਾਂ 'ਚ ਸਫਰ ਕਰਨ 'ਤੇ ਲੋਕਾਂ ਤੋਂ ਭਾਰੀ ਜੁਰਮਾਨਾ ਵਸੂਲਿਆ ਜਾਂਦਾ ਹੈ। ਬਿਨਾਂ ਟਿਕਟ ਯਾਤਰਾ ਕਰਨ 'ਤੇ ਵਸੂਲੇ ਜਾਣ ਵਾਲੇ ਜੁਰਮਾਨੇ ਦੀ ਰਕਮ ਟਿਕਟ ਦੀ ਕੀਮਤ ਤੋਂ ਬਹੁਤ ਜ਼ਿਆਦਾ ਹੈ। ਇੰਨਾ ਹੀ ਨਹੀਂ ਕਈ ਲੋਕ ਜਨਰਲ ਕਲਾਸ ਦੀਆਂ ਟਿਕਟਾਂ ਖਰੀਦ ਕੇ ਸਲੀਪਰ ਕਲਾਸ ਵਿਚ ਚੜ੍ਹ ਜਾਂਦੇ ਹਨ ਜਾਂ ਸਲੀਪਰ ਕਲਾਸ ਦੀਆਂ ਟਿਕਟਾਂ ਖਰੀਦ ਕੇ ਏਸੀ ਕੋਚਾਂ ਵਿਚ ਬੈਠ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਟਰੇਨ ਸਫਰ ਦੌਰਾਨ ਘੱਟ ਸ਼੍ਰੇਣੀ ਦੀ ਟਿਕਟ ਖਰੀਦ ਕੇ ਹਾਈ ਕਲਾਸ ਕੋਚ 'ਚ ਸਫਰ ਕਰਨਾ ਵੀ ਕਾਨੂੰਨੀ ਅਪਰਾਧ ਹੈ।
ਰੇਲਵੇ ਐਕਟ 1989 ਦੀ ਧਾਰਾ 155 ਦੇ ਤਹਿਤ ਰਿਜ਼ਰਵੇਸ਼ਨ ਵਾਲੇ ਡੱਬੇ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ 'ਤੇ 500 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਭਾਰਤੀ ਰੇਲਵੇ ਆਪਣੀ ਅਧਿਕਾਰਤ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਯਾਤਰੀਆਂ ਨੂੰ ਰੇਲਵੇ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਜਾਣੂ ਕਰਵਾਉਂਦੀ ਰਹਿੰਦੀ ਹੈ। ਇਸ ਸਬੰਧ ਵਿਚ ਭਾਰਤੀ ਰੇਲਵੇ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੈਧ ਟਿਕਟਾਂ ਨਾਲ ਹੀ ਰੇਲ ਗੱਡੀਆਂ ਵਿਚ ਸਫ਼ਰ ਕਰਨ। ਰੇਲਵੇ ਨੇ ਕਿਹਾ ਹੈ ਕਿ ਰਿਜ਼ਰਵਡ ਡੱਬੇ 'ਚ ਅਣਅਧਿਕਾਰਤ ਤੌਰ 'ਤੇ ਦਾਖਲ ਹੋਣਾ ਸਜ਼ਾਯੋਗ ਅਪਰਾਧ ਹੈ।
ਕਈ ਵਾਰ ਜਗ੍ਹਾ ਨਾ ਮਿਲਣ 'ਤੇ ਦੂਜੇ ਡੱਬੇ 'ਚ ਚਲੇ ਜਾਂਦੇ ਹਨ ਯਾਤਰੀ
ਤੁਹਾਨੂੰ ਦੱਸ ਦੇਈਏ ਕਿ ਕਈ ਵਾਰ ਯਾਤਰੀ ਲੋਅਰ ਕਲਾਸ ਦੀਆਂ ਟਿਕਟਾਂ ਖਰੀਦਦੇ ਹਨ ਅਤੇ ਉੱਚ ਸ਼੍ਰੇਣੀ ਦੇ ਕੋਚਾਂ ਵਿੱਚ ਚਲੇ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਕਲਾਸ ਵਿੱਚ ਬੈਠਣ ਜਾਂ ਸੌਣ ਲਈ ਜਗ੍ਹਾ ਨਹੀਂ ਮਿਲਦੀ ਹੈ ਜਿਸ ਲਈ ਉਹ ਟਿਕਟ ਖਰੀਦਦੇ ਹਨ। ਇਸ ਤੋਂ ਇਲਾਵਾ ਕਈ ਵਾਰ ਜਾਣੇ-ਅਣਜਾਣੇ ਵਿਚ ਵੀ ਕੁਝ ਸਵਾਰੀਆਂ ਹੇਠਲੀਆਂ ਸ਼੍ਰੇਣੀਆਂ ਦੀਆਂ ਟਿਕਟਾਂ ਲੈ ਕੇ ਉੱਚ ਸ਼੍ਰੇਣੀ ਦੇ ਡੱਬਿਆਂ ਵਿਚ ਜਾ ਚੜ੍ਹਦੀਆਂ ਹਨ। ਜਿਸ ਤੋਂ ਬਾਅਦ ਫੜੇ ਜਾਣ 'ਤੇ ਉਨ੍ਹਾਂ ਨੂੰ ਜੁਰਮਾਨਾ ਭਰਨਾ ਪਵੇਗਾ।