Stock Market Opening On 17th November, 2022: ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ ਹੈ। ਇਹ ਗਿਰਾਵਟ ਗਲੋਬਲ ਸੰਕੇਤਾਂ ਦੇ ਕਾਰਨ ਹੈ। ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 170 ਅੰਕ ਡਿੱਗ ਕੇ 61,812 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 51 ਅੰਕ ਡਿੱਗ ਕੇ 18,358 'ਤੇ ਖੁੱਲ੍ਹਿਆ। ਹਾਲਾਂਕਿ ਹੇਠਲੇ ਪੱਧਰ ਤੋਂ ਫਿਲਹਾਲ ਬਾਜ਼ਾਰ 'ਚ ਮਾਮੂਲੀ ਰਿਕਵਰੀ ਦੇਖਣ ਨੂੰ ਮਿਲ ਰਹੀ ਹੈ ਅਤੇ ਸੈਂਸੈਕਸ ਫਿਲਹਾਲ 54 ਅੰਕ ਹੇਠਾਂ ਅਤੇ ਨਿਫਟੀ 26 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਹੈ।


ਸੈਕਟਰਾਂ ਦਾ ਹਾਲ 


ਬਾਜ਼ਾਰ 'ਚ ਗਿਰਾਵਟ ਦੇ ਵਿਚਕਾਰ ਫਾਰਮਾ, ਐੱਫ.ਐੱਮ.ਸੀ.ਜੀ., ਊਰਜਾ, ਇਨਫਰਾ ਅਤੇ ਤੇਲ ਅਤੇ ਗੈਸ ਖੇਤਰਾਂ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਬੈਂਕਿੰਗ, ਆਟੋ, ਆਈਟੀ, ਮੈਟਲ ਸੈਕਟਰ ਦੇ ਸ਼ੇਅਰਾਂ 'ਚ ਮੁਨਾਫਾ ਬੁਕਿੰਗ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 13 ਸ਼ੇਅਰ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ, ਜਦਕਿ 17 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ 50 ਸਟਾਕਾਂ 'ਚੋਂ 24 ਸ਼ੇਅਰ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ ਜਦਕਿ 26 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਿਡ ਕੈਪ ਅਤੇ ਸਮਾਲ ਕੈਪ ਸ਼ੇਅਰਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸਟਾਕ ਮਾਰਕੀਟ ਦਾ ਮਾਰਕੀਟ ਕੈਪ ਫਿਲਹਾਲ 284.32 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।


ਚੜ੍ਹਨ ਵਾਲੇ ਸ਼ੇਅਰ


ਬਾਜ਼ਾਰ 'ਚ ਗਿਰਾਵਟ ਦੇ ਬਾਵਜੂਦ ਜੇ ਸ਼ੇਅਰਾਂ 'ਤੇ ਨਜ਼ਰ ਮਾਰੀਏ ਤਾਂ ਲਾਰਸਨ 1.29 ਫੀਸਦੀ, ਪਾਵਰ ਗਰਿੱਡ 1.08 ਫੀਸਦੀ, ਸਿਪਲਾ 0.98 ਫੀਸਦੀ, ਟਾਟਾ ਕੰਜ਼ਿਊਮਰ 0.71 ਫੀਸਦੀ, ਭਾਰਤੀ ਏਅਰਟੈੱਲ 0.62 ਫੀਸਦੀ, ਸਨ ਫਾਰਮਾ 0.61 ਫੀਸਦੀ, ਅਡਾਨੀ ਇੰਟਰਪ੍ਰਾਈਜ਼ 0.54 ਫੀਸਦੀ, ਐਕਸਿਸ ਬੈਂਕ 0.43 ਫੀਸਦੀ ਫੀਸਦੀ, ICICI ਬੈਂਕ 0.42 ਫੀਸਦੀ ਅਤੇ ਅਲਟਰਾਟੈੱਕ ਸੀਮੈਂਟ 0.42 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।


ਡਿੱਗ ਰਹੇ ਸਟਾਕ


ਜੇ ਅਸੀਂ ਗਿਰਾਵਟ ਵਾਲੇ ਸਟਾਕਾਂ 'ਤੇ ਨਜ਼ਰ ਮਾਰੀਏ ਤਾਂ ਟਾਟਾ ਮੋਟਰਜ਼ 2%, ਟਾਈਟਨ ਕੰਪਨੀ 1.58%, ਹਿੰਡਾਲਕੋ 1.36%, ਟੇਕ ਮਹਿੰਦਰਾ 1.35%, ਆਈਸ਼ਰ ਮੋਟਰਜ਼ 1.34%, ਟਾਟਾ ਸਟੀਲ 1.27%, ਐਚਸੀਐਲ ਟੈਕ 1.03%, ਜੇਐਸਡਬਲਯੂ ਸਟੀਲ 1%, TCS 0.94 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।