Stock Market Opening On 23rd February 2023: ਬੁੱਧਵਾਰ ਦੀ ਭਾਰੀ ਗਿਰਾਵਟ ਤੋਂ ਬਾਅਦ ਗਲੋਬਲ ਸੰਕੇਤਾਂ ਕਾਰਨ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਮਾਮੂਲੀ ਵਾਧੇ ਨਾਲ ਖੁੱਲ੍ਹਿਆ। ਬੀ.ਐੱਸ.ਈ. ਦਾ ਸੈਂਸੈਕਸ 33 ਅੰਕਾਂ ਦੀ ਤੇਜ਼ੀ ਨਾਲ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 20 ਅੰਕਾਂ ਦੇ ਵਾਧੇ ਨਾਲ 17,574 ਅੰਕਾਂ 'ਤੇ ਖੁੱਲ੍ਹਿਆ। ਪਰ ਬਾਜ਼ਾਰ ਉਪਰਲੇ ਪੱਧਰ ਤੋਂ ਲਾਲ ਨਿਸ਼ਾਨ ਵਿੱਚ ਆ ਗਿਆ ਹੈ।


ਅੱਜ ਦੇ ਕਾਰੋਬਾਰ 'ਚ ਬਾਜ਼ਾਰ ਖੁੱਲ੍ਹਦੇ ਹੀ ਬੈਂਕਿੰਗ ਸੈਕਟਰ, ਆਟੋ, ਫਾਰਮਾ, ਮੀਡੀਆ, ਊਰਜਾ ਅਤੇ ਕੰਜ਼ਿਊਮਰ ਡਿਊਰੇਬਲਸ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਉਥੇ ਹੀ ਆਈ.ਟੀ., ਧਾਤੂ, ਐੱਫਐੱਮਸੀਜੀ ਸੈਕਟਰ ਦੇ ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸਮਾਲ ਕੈਪ ਇੰਡੈਕਸ ਉੱਪਰ ਹੈ ਜਦਕਿ ਮਿਡਕੈਪ ਇੰਡੈਕਸ ਹੇਠਾਂ ਹੈ। ਸੈਂਸੈਕਸ ਦੇ 30 ਸਟਾਕਾਂ 'ਚੋਂ 12 ਸਟਾਕ ਸਿਰਫ ਉਛਾਲ ਨਾਲ ਕਾਰੋਬਾਰ ਕਰ ਰਹੇ ਹਨ ਜਦਕਿ 18 ਸਟਾਕ ਗਿਰਾਵਟ 'ਚ ਹਨ। ਨਿਫਟੀ ਦੇ 50 ਸ਼ੇਅਰਾਂ 'ਚੋਂ 21 ਸਟਾਕ ਚੜ੍ਹੇ ਹਨ ਜਦਕਿ 29 ਸਟਾਕ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।


EPFO: ਵੱਧ ਪੈਨਸ਼ਨ ਲਈ EPFO ​​ਨੇ ਜਾਰੀ ਕੀਤੀ ਨਵੀ ਗਾਈਡਲਾਈਨ, ਜਾਣੋ ਕਿਵੇਂ ਮਿਲੇਗੀ ਰਕਮ


ਗਲੋਬਲ ਮਾਰਕੀਟ ਵਿੱਚ ਮਿਸ਼ਰਤ ਰੁਝਾਨ
ਏਸ਼ੀਆਈ ਬਾਜ਼ਾਰਾਂ ਦੇ ਕਈ ਸਟਾਕ ਐਕਸਚੇਂਜ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਹੈਂਗਸੇਂਗ 0.75 ਫੀਸਦੀ, ਤਾਈਵਾਨ 1.37 ਫੀਸਦੀ, ਕੋਸਪੀ 1.12 ਫੀਸਦੀ, ਜਕਾਰਤਾ 0.17 ਫੀਸਦੀ ਦੀ ਰਫਤਾਰ ਨਾਲ ਕਾਰੋਬਾਰ ਕਰ ਰਿਹਾ ਹੈ। ਨਿੱਕੇਈ 1.34 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ, ਜਦਕਿ ਸਟ੍ਰੇਟ ਟਾਈਮਜ਼ 0.72 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਡਾਓ ਜੋਂਸ 0.26 ਫੀਸਦੀ, ਨੈਸਡੈਕ 0.13 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਸੀ।


IPL: ਮੁਫ਼ਤ 'ਚ IPL ਦਿਖਾਉਣ ਦੀ ਮੁਕੇਸ਼ ਅੰਬਾਨੀ ਦੀ ਯੋਜਨਾ, ਨਹੀਂ ਦੇਣੀ ਪਵੇਗੀ ਸਬਸਕ੍ਰਿਪਸ਼ਨ ਚਾਰਜ! 


 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ:

 


 


Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!


 


 


 



 

 

 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


 


Android ਫੋਨ ਲਈ ਕਲਿਕ ਕਰੋ


 



Iphone ਲਈ ਕਲਿਕ ਕਰੋ