Indigo Passenger: ਦਿੱਲੀ ਤੋਂ ਮੁੰਬਈ ਜਾ ਰਹੀ ਇੱਕ ਮਹਿਲਾ ਯਾਤਰੀ ਨੂੰ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਵਿੱਚ ਦਿੱਤੇ ਸੈਂਡਵਿਚ ਵਿੱਚ ਕੀੜੇ ਮਿਲੇ ਹਨ। ਔਰਤ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਇੰਡੀਗੋ ਏਅਰਲਾਈਨ ਨੇ ਇਸ ਮਾਮਲੇ 'ਚ ਸਪੱਸ਼ਟੀਕਰਨ ਦਿੰਦੇ ਹੋਏ ਮਹਿਲਾ ਯਾਤਰੀ ਤੋਂ ਮੁਆਫੀ ਵੀ ਮੰਗੀ ਹੈ।


ਸੈਂਡਵਿਚ ‘ਚ ਨਿਕਲੇ ਕੀੜੇ


ਜਾਣਕਾਰੀ ਮੁਤਾਬਕ ਇਹ ਮਹਿਲਾ ਖੁਸ਼ਬੂ ਗੁਪਤਾ ਸ਼ੁੱਕਰਵਾਰ ਨੂੰ ਦਿੱਲੀ ਤੋਂ ਮੁੰਬਈ ਜਾ ਰਹੀ ਫਲਾਈਟ ਨੰਬਰ 6E 6107 'ਚ ਸਵਾਰ ਸੀ। ਉਨ੍ਹਾਂ ਨੇ ਇੱਕ ਸੈਂਡਵਿਚ ਆਰਡਰ ਕੀਤਾ, ਜਿਸ ਵਿੱਚ ਕੀੜੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਵੀਡੀਓ ਬਣਾ ਕੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਇਸ 'ਤੇ ਬਹੁਤ ਸਾਰੀਆਂ ਟਿੱਪਣੀਆਂ ਆਈਆਂ।




ਇਹ ਵੀ ਪੜ੍ਹੋ: Pakistan Election: ਇਮਰਾਨ ਖ਼ਾਨ ਦੇ ਚੋਣਾਂ ਲੜਨ ‘ਤੇ ਲੱਗਿਆ ਗ੍ਰਹਿਣ! ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਨਾਮਜ਼ਦਗੀ ਕੀਤੀ ਰੱਦ


ਇੰਡੀਗੋ ਨੇ ਮੰਗੀ ਮੁਆਫੀ


ਇੰਡੀਗੋ ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ। ਇਹ ਯਾਤਰੀ ਦਿੱਲੀ ਤੋਂ ਮੁੰਬਈ ਜਾ ਰਹੀ ਸੀ। ਸਾਡੇ ਫਲਾਈਟ ਕ੍ਰੂ ਨੇ ਜਾਂਚ ਤੋਂ ਬਾਅਦ ਸੈਂਡਵਿਚ ਵੰਡਣਾ ਬੰਦ ਕਰ ਦਿੱਤਾ। ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਇਸ ਮਾਮਲੇ ਬਾਰੇ ਕੇਟਰਿੰਗ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਨੂੰ ਸੂਚਿਤ ਕਰ ਦਿੱਤਾ ਹੈ। ਅਸੀਂ ਭਵਿੱਖ ਵਿੱਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ।


ਇੰਸਟਾਗ੍ਰਾਮ ਵੀਡੀਓ 'ਚ ਖਾਣੇ ਦੀ ਗੁਣਵੱਤਾ 'ਤੇ ਚੁੱਕੇ ਗਏ ਸਵਾਲ


ਇਕ ਇੰਸਟਾਗ੍ਰਾਮ ਵੀਡੀਓ 'ਚ ਔਰਤ ਨੇ ਇੰਡੀਗੋ ਏਅਰਲਾਈਨਜ਼ 'ਚ ਪਰੋਸੇ ਜਾਣ ਵਾਲੇ ਖਾਣੇ ਦੀ ਗੁਣਵੱਤਾ 'ਤੇ ਸਵਾਲ ਖੜ੍ਹੇ ਕੀਤੇ ਸਨ। ਉਸ ਦਾ ਦਾਅਵਾ ਹੈ ਕਿ ਸ਼ਿਕਾਇਤ ਕਰਨ ਦੇ ਬਾਵਜੂਦ ਕੈਬਿਨ ਕਰੂ ਹੋਰ ਲੋਕਾਂ ਨੂੰ ਕੀੜਿਆਂ ਵਾਲਾ ਸੈਂਡਵਿਚ ਵੰਡਦਾ ਰਿਹਾ। ਉਨ੍ਹਾਂ ਨੇ ਏਅਰਲਾਈਨ ਸਟਾਫ ਦੀ ਟ੍ਰੇਨਿੰਗ 'ਤੇ ਵੀ ਸਵਾਲ ਉਠਾਏ। ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕਿਸੇ ਨੂੰ ਸੰਕਰਮਿਤ ਹੁੰਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ।


ਇਹ ਵੀ ਪੜ੍ਹੋ: Financial Rules Changing: ਯੂਪੀਆਈ ਤੋਂ ਲੈਕੇ ਸਿਮ ਕਾਰਡ ਤੱਕ ਬਲਦਣ ਜਾ ਰਹੇ ਇਹ ਨਿਯਮ, ਨਵੇਂ ਸਾਲ ‘ਚ ਪਵੇਗਾ ਜੇਬ ‘ਤੇ ਅਸਰ