Infosys Share Buyback: Infosys ਦੇ ਸ਼ੇਅਰਧਾਰਕਾਂ ਲਈ ਖੁਸ਼ਖਬਰੀ ਹੈ। ਇਨਫੋਸਿਸ ਦੇ ਨਿਵੇਸ਼ਕ ਉੱਚ ਕੀਮਤ 'ਤੇ ਆਪਣੇ ਸ਼ੇਅਰ ਵੇਚ ਕੇ ਵੱਡੀ ਕਮਾਈ ਕਰ ਸਕਦੇ ਹਨ। ਦਰਅਸਲ, ਇੰਫੋਸਿਸ ਦੇ ਬੋਰਡ ਨੇ ਸ਼ੇਅਰ ਬਾਇਬੈਕ 'ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਕੰਪਨੀ ਨਿਵੇਸ਼ਕਾਂ ਤੋਂ 9,300 ਕਰੋੜ ਰੁਪਏ ਦੇ ਸ਼ੇਅਰ ਵਾਪਸ ਖਰੀਦੇਗੀ। ਕੰਪਨੀ ਜਲਦ ਹੀ ਸ਼ੇਅਰ ਬਾਇਬੈਕ ਸਬੰਧੀ ਰਿਕਾਰਡ ਡੇਟ ਦਾ ਐਲਾਨ ਕਰੇਗੀ।


1850 ਰੁਪਏ 'ਤੇ ਸ਼ੇਅਰ ਬਾਇਬੈਕ
ਇੰਫੋਸਿਸ ਨੇ ਸ਼ੇਅਰਧਾਰਕਾਂ ਤੋਂ ਸ਼ੇਅਰ ਵਾਪਸ ਖ਼ਰੀਦਣ ਲਈ 1850 ਰੁਪਏ ਦੀ ਫਲੋਰ ਕੀਮਤ ਤੈਅ ਕੀਤੀ ਹੈ। ਯਾਨੀ ਵੀਰਵਾਰ ਨੂੰ ਕੰਪਨੀ ਸ਼ੇਅਰ ਦੀ ਕਲੋਜ਼ਿੰਗ ਕੀਮਤ ਤੋਂ 30 ਫੀਸਦੀ ਜ਼ਿਆਦਾ ਕੀਮਤ 'ਤੇ ਸ਼ੇਅਰਾਂ ਨੂੰ ਵਾਪਸ ਖ਼ਰੀਦੇਗੀ। ਇਸ ਦਾ ਮਤਲਬ ਹੈ ਕਿ ਇੰਫੋਸਿਸ ਦੇ ਨਿਵੇਸ਼ਕ ਸਿੱਧੇ ਤੌਰ 'ਤੇ 30 ਫ਼ੀਸਦੀ ਦਾ ਮੁਨਾਫਾ ਕਮਾ ਸਕਦੇ ਹਨ। ਕੰਪਨੀ ਬਾਇਬੈਕ ਲਈ ਰਿਕਾਰਡ ਡੇਟ ਦਾ ਐਲਾਨ ਬਾਅਦ ਵਿੱਚ ਕਰੇਗੀ।


ਦੂਜੀ ਤਿਮਾਹੀ 'ਚ 6021 ਕਰੋੜ ਦਾ ਮੁਨਾਫਾ 


ਇਸ ਦੇ ਨਾਲ ਹੀ ਇਨਫੋਸਿਸ ਨੇ ਵਿੱਤੀ ਸਾਲ 2022-23 ਦੀ ਦੂਜੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਕੰਪਨੀ ਨੇ 6021 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ ਜੋ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 11.1 ਫ਼ੀਸਦੀ ਹੈ। ਪਿਛਲੇ ਸਾਲ ਦੂਜੀ ਤਿਮਾਹੀ 'ਚ ਕੰਪਨੀ ਨੂੰ 5421 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਇਸ ਵਿੱਤੀ ਸਾਲ 'ਚ ਆਪਣੇ ਸੰਚਾਲਨ ਤੋਂ ਕੰਪਨੀ ਦੀ ਆਮਦਨ 36,538 ਕਰੋੜ ਰੁਪਏ ਰਹੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 23.4 ਫ਼ੀਸਦੀ ਜ਼ਿਆਦਾ ਹੈ। ਪਿਛਲੇ ਸਾਲ ਦੂਜੀ ਤਿਮਾਹੀ 'ਚ ਕੰਪਨੀ ਦੀ ਆਮਦਨ 29,602 ਕਰੋੜ ਰੁਪਏ ਸੀ।


16.50 ਰੁਪਏ ਦਾ ਅੰਤਰਿਮ ਲਾਭਅੰਸ਼


ਇੰਫੋਸਿਸ ਦੇ ਬੋਰਡ ਨੇ ਵੀ ਆਪਣੇ ਸ਼ੇਅਰਧਾਰਕਾਂ ਨੂੰ 16.50 ਰੁਪਏ ਦੇ ਅੰਤਰਿਮ ਲਾਭਅੰਸ਼ ਦਾ ਐਲਾਨ ਕੀਤਾ ਹੈ। ਕੰਪਨੀ ਸ਼ੇਅਰਧਾਰਕਾਂ ਨੂੰ ਅੰਤਰਿਮ ਲਾਭਅੰਸ਼ ਵਜੋਂ 6940 ਕਰੋੜ ਰੁਪਏ ਦਾ ਭੁਗਤਾਨ ਕਰੇਗੀ।



 2021 ਵਿੱਚ ਵੀ  ਕੀਤਾ ਸੀ ਬਾਇਬੈਕ


ਇੰਫੋਸਿਸ ਨੇ ਸਤੰਬਰ 2021 'ਚ ਵੀ ਸ਼ੇਅਰ ਬਾਇਬੈਕ ਕੀਤਾ ਸੀ। ਉਦੋਂ ਕੰਪਨੀ ਨੇ ਓਪਨ ਮਾਰਕੀਟ ਤੋਂ 9200 ਕਰੋੜ ਰੁਪਏ ਦੇ ਸ਼ੇਅਰ ਵਾਪਸ ਖ਼ਰੀਦੇ ਸਨ। ਇਸ ਤੋਂ ਪਹਿਲਾਂ ਕੰਪਨੀ ਨੇ ਓਪਨ ਮਾਰਕੀਟ ਤੋਂ ਸ਼ੇਅਰ ਖਰੀਦੇ ਸਨ।


ਸ਼ੇਅਰ 9 ਮਹੀਨਿਆਂ ਵਿੱਚ 27% ਡਿੱਗੇ


ਪਿਛਲੇ ਇੱਕ ਸਾਲ 'ਚ ਇੰਫੋਸਿਸ ਦੇ ਸਟਾਕ ਦੀ ਮੂਵਮੈਂਟ ਨੂੰ ਦੇਖਦੇ ਹੋਏ ਇਸ ਨੇ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ ਹੈ। 17 ਜਨਵਰੀ 2022 ਨੂੰ ਇੰਫੋਸਿਸ ਦਾ ਸਟਾਕ 1938 ਰੁਪਏ 'ਤੇ ਵਪਾਰ ਕਰ ਰਿਹਾ ਸੀ। ਸਟਾਕ ਇਨ੍ਹਾਂ ਪੱਧਰਾਂ ਤੋਂ ਲਗਭਗ 27 ਫੀਸਦੀ ਡਿੱਗ ਗਿਆ ਹੈ।