Indigo Passenger: ਦਿੱਲੀ ਤੋਂ ਮੁੰਬਈ (Delhi to Mumbai) ਜਾ ਰਹੀ ਇੱਕ ਮਹਿਲਾ ਯਾਤਰੀ ਨੂੰ ਇੰਡੀਗੋ ਏਅਰਲਾਈਨਜ਼ (IndiGo Airlines flight) ਦੀ ਫਲਾਈਟ ਵਿੱਚ ਦਿੱਤੇ ਸੈਂਡਵਿਚ (sandwich) ਵਿੱਚ ਕੀੜੇ ਮਿਲੇ ਹਨ। ਔਰਤ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ (social media) 'ਤੇ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਇੰਡੀਗੋ ਏਅਰਲਾਈਨ (IndiGo Airlines) ਨੇ ਇਸ ਮਾਮਲੇ 'ਚ ਸਪੱਸ਼ਟੀਕਰਨ ਦਿੰਦੇ ਹੋਏ ਮਹਿਲਾ ਯਾਤਰੀ ਤੋਂ ਮੁਆਫੀ ਵੀ ਮੰਗੀ ਹੈ।


ਸੈਂਡਵਿਚ ਵਿੱਚੋਂ ਨਿਕਲੇ ਕੀੜੇ 


ਜਾਣਕਾਰੀ ਮੁਤਾਬਕ ਇਹ ਮਹਿਲਾ ਖੁਸ਼ਬੂ ਗੁਪਤਾ ਸ਼ੁੱਕਰਵਾਰ ਨੂੰ ਦਿੱਲੀ ਤੋਂ ਮੁੰਬਈ ਜਾ ਰਹੀ ਫਲਾਈਟ ਨੰਬਰ 6E 6107 'ਚ ਸਵਾਰ ਸੀ। ਉਸਨੇ ਇੱਕ ਸੈਂਡਵਿਚ ਆਰਡਰ ਕੀਤਾ, ਜਿਸ ਵਿੱਚ ਕੀੜੇ ਸਨ। ਇਸ ਤੋਂ ਬਾਅਦ ਉਸ ਨੇ ਇਕ ਵੀਡੀਓ ਬਣਾ ਕੇ ਇੰਸਟਾਗ੍ਰਾਮ (Instagram) 'ਤੇ ਸ਼ੇਅਰ ਕੀਤੀ। ਇਸ 'ਤੇ ਬਹੁਤ ਸਾਰੀਆਂ ਟਿੱਪਣੀਆਂ ਆਈਆਂ।


 




 


ਇੰਡੀਗੋ ਨੇ ਮੰਗੀ ਮਾਫੀ 


ਇੰਡੀਗੋ ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ। ਇਹ ਯਾਤਰੀ ਦਿੱਲੀ ਤੋਂ ਮੁੰਬਈ ਜਾ ਰਹੀ ਸੀ। ਸਾਡੇ ਫਲਾਈਟ ਕਰੂ ਨੇ ਜਾਂਚ ਤੋਂ ਬਾਅਦ ਸੈਂਡਵਿਚ ਵੰਡਣਾ ਬੰਦ ਕਰ ਦਿੱਤਾ ਸੀ। ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਇਸ ਮਾਮਲੇ ਬਾਰੇ ਕੇਟਰਿੰਗ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਨੂੰ ਸੂਚਿਤ ਕਰ ਦਿੱਤਾ ਹੈ। ਅਸੀਂ ਭਵਿੱਖ ਵਿੱਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ।


ਇੰਸਟਾਗ੍ਰਾਮ ਵੀਡੀਓ 'ਚ ਖਾਣੇ ਦੀ ਗੁਣਵੱਤਾ 'ਤੇ ਚੁੱਕੇ ਸਵਾਲ 


ਇਕ ਇੰਸਟਾਗ੍ਰਾਮ ਵੀਡੀਓ 'ਚ ਔਰਤ ਨੇ ਇੰਡੀਗੋ ਏਅਰਲਾਈਨਜ਼ 'ਚ ਪਰੋਸੇ ਜਾਣ ਵਾਲੇ ਖਾਣੇ ਦੀ ਗੁਣਵੱਤਾ 'ਤੇ ਸਵਾਲ ਖੜ੍ਹੇ ਕੀਤੇ ਸਨ। ਉਸ ਦਾ ਦਾਅਵਾ ਹੈ ਕਿ ਸ਼ਿਕਾਇਤ ਕਰਨ ਦੇ ਬਾਵਜੂਦ ਕੈਬਿਨ ਕਰੂ ਹੋਰ ਲੋਕਾਂ ਨੂੰ ਕੀੜਿਆਂ ਵਾਲਾ ਸੈਂਡਵਿਚ ਵੰਡਦਾ ਰਿਹਾ। ਉਨ੍ਹਾਂ ਨੇ ਏਅਰਲਾਈਨ ਸਟਾਫ ਦੀ ਟ੍ਰੇਨਿੰਗ 'ਤੇ ਵੀ ਸਵਾਲ ਉਠਾਏ। ਇਹ ਵੀ ਕਿਹਾ ਗਿਆ ਸੀ ਕਿ ਜੇ ਕਿਸੇ ਨੂੰ ਇਨਫੈਕਸ਼ਨ ਹੁੰਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ।