LIC New Children's Money Back Plan: ਹਰ ਮਾਤਾ-ਪਿਤਾ ਆਪਣੇ ਬੱਚੇ ਦੇ ਬਿਹਤਰ ਭਵਿੱਖ ਨੂੰ ਲੈ ਕੇ ਚਿੰਤਤ ਹੁੰਦੇ ਹਨ। ਅਜਿਹੇ 'ਚ ਬੱਚੇ ਦੇ ਜਨਮ ਤੋਂ ਬਾਅਦ ਮਾਤਾ-ਪਿਤਾ ਉਸ ਦੇ ਭਵਿੱਖ ਲਈ ਨਿਵੇਸ਼ ਦੀ ਪਲਾਨਿੰਗ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਐਲਆਈਸੀ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਹੈ, ਜਿਸ ਦੇ ਕਰੋੜਾਂ ਗਾਹਕ ਹਨ। ਅੱਜ ਵੀ ਦੇਸ਼ 'ਚ ਵੱਡੀ ਗਿਣਤੀ ਵਿੱਚ ਲੋਕ ਐਲਆਈਸੀ 'ਚ ਨਿਵੇਸ਼ ਕਰਨਾ ਪਸੰਦ ਕਰਦੇ ਹਨ, ਕਿਉਂਕਿ ਇਹ ਮਾਰਕੀਟ ਜ਼ੋਖ਼ਮਾਂ ਤੋਂ ਦੂਰ ਹੈ ਤੇ ਬਿਹਤਰ ਰਿਟਰਨ ਦਿੰਦੀ ਹੈ।


ਜਦੋਂ ਬੱਚੇ ਵੱਡੇ ਹੋਣ ਲੱਗਦੇ ਹਨ ਤਾਂ ਇਸ ਦੇ ਨਾਲ-ਨਾਲ ਉਨ੍ਹਾਂ ਦੀਆਂ ਜ਼ਰੂਰਤਾਂ ਵੀ ਵੱਧ ਜਾਂਦੀਆਂ ਹਨ। ਅਜਿਹੇ 'ਚ ਐਲਆਈਸੀ ਬੱਚਿਆਂ ਲਈ ਇਕ ਖ਼ਾਸ ਪਲਾਨ ਲੈ ਕੇ ਆਈ ਹੈ, ਜਿਸ ਦਾ ਨਾਂ ਐਲਆਈਸੀ ਦਾ ਨਿਊ ਚਿਲਡਰਨ ਮਨੀ ਬੈਕ ਪਲਾਨ (New Children Money Back Plan) ਹੈ। ਇਸ ਪਲਾਨ ਨੂੰ ਬੱਚਿਆਂ ਦੇ ਭਵਿੱਖ ਦੀਆਂ ਵਿੱਤੀ ਲੋੜਾਂ ਅਨੁਸਾਰ ਬਣਾਇਆ ਗਿਆ ਹੈ। ਤੁਸੀਂ ਇਸ ਸਕੀਮ 'ਚ ਨਿਵੇਸ਼ ਕਰਕੇ ਬਿਹਤਰ ਰਿਟਰਨ ਪ੍ਰਾਪਤ ਕਰ ਸਕਦੇ ਹੋ।

ਨਿਊ ਚਿਲਡਰਨ ਮਨੀ ਬੈਕ ਪਲਾਨ ਕੀ ਹੈ?
ਐਲਆਈਸੀ ਦੇ ਨਿਊ ਚਿਲਡਰਨ ਮਨੀ ਬੈਕ ਪਲਾਨ ਦੇ ਨਾਮ ਤੋਂ ਹੀ ਇਹ ਲੱਗ ਜਾਂਦਾਹੈ ਕਿ ਇਹ ਇੱਕ ਮਨੀ ਬੈਕ ਪਲਾਨ ਹੈ। ਇਸ ਸਕੀਮ 'ਚ ਨਿਵੇਸ਼ ਕਰਕੇ ਤੁਸੀਂ ਇੱਕ ਵੱਡੀ ਰਕਮ ਜਮਾਂ ਕਰ ਸਕਦੇ ਹੋ। ਇਸ ਸਕੀਮ 'ਚ ਨਿਵੇਸ਼ ਕਰਨ ਲਈ ਤੁਹਾਨੂੰ ਪ੍ਰਤੀ ਦਿਨ ਸਿਰਫ਼ 150 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਤੁਸੀਂ ਇਹ ਪਾਲਿਸੀ 25 ਸਾਲਾਂ ਲਈ ਖਰੀਦ ਸਕਦੇ ਹੋ।

ਇਸ ਸਕੀਮ 'ਚ ਬੱਚੇ ਦੇ 18 ਸਾਲ ਦੇ ਬਾਅਦ ਪਹਿਲੀ ਵਾਰ ਮਨੀ ਬੈਕ ਰਾਸ਼ੀ ਮਿਲੇਗੀ। ਦੂਜੀ ਵਾਰ ਮਨੀ ਬੈਕ ਬੱਚੇ ਦੀ 20 ਸਾਲ ਦੀ ਉਮਰ 'ਚ ਮਿਲੇਗਾ। ਇਸ ਦੇ ਨਾਲ ਹੀ ਤੀਜੀ ਵਾਰ 22 ਸਾਲ ਦੀ ਉਮਰ 'ਚ ਤੁਹਾਨੂੰ ਮਨੀ ਬੈਕ ਦਾ ਲਾਭ ਮਿਲੇਗਾ। ਤਿੰਨ ਮਨੀ ਬੈਕ 'ਚ ਤੁਹਾਨੂੰ 20-20 ਫ਼ੀਸਦੀ ਦੀ ਰਕਮ ਦਿੱਤੀ ਜਾਂਦੀ ਹੈ ਤੇ ਮੈਚਿਊਰਿਟੀ 'ਤੇ ਤੁਹਾਨੂੰ ਕੁਲ 40 ਫ਼ੀਸਦੀ ਰਕਮ ਬੱਚੇ ਦੇ 25 ਸਾਲ ਦੇ ਹੋਣ ਤੋਂ ਬਾਅਦ ਮਿਲ ਜਾਂਦੀ ਹੈ।

ਨਿਊ ਚਿਲਡਨ ਮਨੀ ਬੈਕ ਪਲਾਨ ਲਈ ਕਰਨ ਹੋਵੇਗਾ ਇੰਨਾ ਨਿਵੇਸ਼

ਦੱਸ ਦੇਈਏ ਕਿ ਇਸ ਪਲਾਨ 'ਚ ਤੁਸੀਂ ਹਰ ਰੋਜ਼ 150 ਰੁਪਏ ਦਾ ਨਿਵੇਸ਼ ਕਰ ਸਕਦੇ ਹੋ। ਅਜਿਹੀ ਸਥਿਤੀ 'ਚ ਤੁਹਾਡੀ ਕੁੱਲ ਸਾਲਾਨਾ ਆਮਦਨ 55,000 ਰੁਪਏ ਬਣੇਗੀ। 25 ਸਾਲਾਂ ਬਾਅਦ ਕੁੱਲ ਜਮ੍ਹਾਂ ਰਕਮ 14 ਲੱਖ ਰੁਪਏ ਹੋਵੇਗੀ। ਮਿਚਿਊਰਿਟੀ 'ਤੇ ਮਨੀ ਬੈਕ ਦੇ ਨਾਲ ਕੁਲ ਰਕਮ ਖਾਤਾਧਾਰਕ ਨੂੰ 19 ਲੱਖ ਰੁਪਏ ਮਿਲੇਗੀ। ਜੇਕਰ ਪਾਲਿਸੀ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ 'ਚ ਤੁਹਾਨੂੰ ਪੂਰੀ ਜਮਾਂ ਕੀਤੀ ਗਈ ਰਕਮ ਵਿਆਜ਼ ਦੇ ਨਾਲ ਮੈਚਿਊਰਿਟੀ 'ਤੇ ਮਿਲ ਜਾਵੇਗੀ।

ਨਿਊ ਚਿਲਡਰਨ ਮਨੀ ਬੈਕ ਪਲਾਨ ਦੀਆਂ ਖ਼ਾਸ ਗੱਲਾਂ :

ਇਸ ਪਾਲਿਸੀ ਨੂੰ ਲੈਣ ਲਈ ਤੁਹਾਡੇ ਬੱਚੇ ਦੀ ਉਮਰ 0 ਤੋਂ 12 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਇਸ ਸਕੀਮ 'ਚ ਤੁਹਾਨੂੰ 60 ਫ਼ੀਸਦੀ ਮਨੀ ਬੈਕ ਤੇ 40 ਫ਼ੀਸਦੀ ਮੈਚਿਊਰਿਟੀ 'ਤੇ ਮਿਲਦੀ ਹੈ।

ਇਸ ਸਕੀਮ 'ਚ ਤੁਸੀਂ ਆਪਣੀ ਲੋੜ ਅਨੁਸਾਰ ਘੱਟੋ-ਘੱਟ 1 ਲੱਖ ਰੁਪਏ ਅਤੇ ਵੱਧ ਤੋਂ ਵੱਧ ਰਕਮ ਦੀ ਚੋਣ ਕਰ ਸਕਦੇ ਹੋ।