Investors' Wealth Jumps By Nearly ₹ 5.4 Lakh Crores, Tracking Stocks Rally


ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਵੀਰਵਾਰ ਨੂੰ ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ ਨਤੀਜਿਆਂ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਬੀਐਸਈ ਦਾ ਸੈਂਸੈਕਸ 1300 ਤੋਂ ਵੱਧ ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਐਨਐਸਈ ਦਾ ਨਿਫਟੀ ਸੂਚਕ ਅੰਕ 16,700 ਤੋਂ ਉੱਪਰ ਪਹੁੰਚ ਗਿਆ ਹੈ। ਇਸ ਕਾਰਨ ਨਿਵੇਸ਼ਕਾਂ ਨੇ ਸਿਰਫ ਦੋ ਘੰਟਿਆਂ ਦੇ ਵਪਾਰ ਵਿੱਚ 5 ਲੱਖ ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ।


ਲਗਾਤਾਰ ਤਿੰਨ ਦਿਨ ਤੋਂ ਜਾਰੀ ਉਛਾਲ


ਸ਼ੇਅਰ ਬਾਜ਼ਾਰ ਦੇ ਅੱਜ ਦੇ ਰੁਝਾਨ ਨੂੰ ਦੇਖਦੇ ਹੋਏ ਵੀਰਵਾਰ ਦੀ ਸ਼ੁਰੂਆਤ 'ਚ ਨਿਵੇਸ਼ਕਾਂ ਦੀ ਦੌਲਤ '5.4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਉਛਾਲ ਦੇਖਣ ਨੂੰ ਮਿਲਿਆ। ਬੁੱਧਵਾਰ ਨੂੰ ਵੀ ਘਰੇਲੂ ਬਾਜ਼ਾਰਾਂ 'ਚ ਮਜ਼ਬੂਤੀ ਦੇਖਣ ਨੂੰ ਮਿਲੀ ਅਤੇ ਬਾਜ਼ਾਰ ਕੈਪ 'ਚ ਵਾਧਾ ਦਰਜ ਕੀਤਾ ਗਿਆ।


ਦੂਜੇ ਪਾਸੇ, BSE-ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਵੀਰਵਾਰ ਨੂੰ 7,21,949.74 ਕਰੋੜ ਰੁਪਏ ਵਧ ਕੇ 2,48,32,780.78 ਕਰੋੜ ਰੁਪਏ ਹੋ ਗਿਆ। ਇਸ ਉਛਾਲ ਕਾਰਨ ਨਿਵੇਸ਼ਕਾਂ ਦੀ ਦੌਲਤ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।


ਦੱਸ ਦਈਏ ਕਿ 8 ਫਰਵਰੀ ਤੋਂ 7 ਮਾਰਚ ਤੱਕ ਲਗਾਤਾਰ ਚਾਰ ਸੈਸ਼ਨਾਂ 'ਚ ਬਾਜ਼ਾਰਾਂ ਨੂੰ ਭਾਰੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਸੀ ਪਰ ਪਿਛਲੇ ਤਿੰਨ ਦਿਨਾਂ ਤੋਂ ਇਹ ਵਾਪਸੀ ਹੋਈ ਹੈ ਅਤੇ ਨਿਵੇਸ਼ਕਾਂ ਨੂੰ ਕਾਫੀ ਕਮਾਈ ਹੋ ਰਹੀ ਹੈ।