Bank Holiday 14th July: ਸਾਵਣ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ। ਇਸ ਸਾਲ ਸਾਵਣ ਵਿੱਚ ਕੁੱਲ 4 ਸੋਮਵਾਰ ਪੈਣਗੇ, ਜਿਨ੍ਹਾਂ ਵਿੱਚੋਂ ਪਹਿਲਾ ਸੋਮਵਾਰ 14 ਜੁਲਾਈ ਨੂੰ ਹੈ, ਯਾਨੀ ਕਿ ਭਲਕੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ, ਵਰਤ ਰੱਖਦੇ ਹਨ। ਹੁਣ ਸਵਾਲ ਇਹ ਹੈ ਕਿ ਕੀ ਸਾਵਣ ਦੇ ਪਹਿਲੇ ਸੋਮਵਾਰ ਨੂੰ ਬੈਂਕ ਬੰਦ ਰਹਿਣਗੇ ਜਾਂ ਨਹੀਂ? ਆਓ ਜਾਣਦੇ ਹਾਂ RBI ਵੱਲੋਂ ਜਾਰੀ ਕੀਤੀ ਹੋਈ ਸਾਲ 2025 ਦੀ ਛੁੱਟੀਆਂ ਦੀ ਲਿਸਟ ਬਾਰੇ।
ਸੋਮਵਾਰ ਨੂੰ ਬੈਂਕ ਰਹਿਣਗੇ ਬੰਦ
ਤੁਹਾਨੂੰ ਦੱਸ ਦਈਏ ਕਿ 14 ਜੁਲਾਈ ਨੂੰ ਬੈਂਕ ਬੰਦ ਰਹਿਣਗੇ, ਪਰ ਇਸਦਾ ਕਾਰਨ ਸਾਵਣ ਦਾ ਪਹਿਲਾ ਸੋਮਵਾਰ ਨਹੀਂ ਹੈ। ਅਰਥਾਤ ਸਾਵਣ ਦੇ ਸੋਮਵਾਰ ਦੇ ਚਲਦੇ ਭਲਕੇ ਬੈਂਕ ਬੰਦ ਨਹੀਂ ਰਹਿਣਗੇ। 14 ਜੁਲਾਈ ਨੂੰ ਕੇਵਲ ਇਕੋ ਇਕ ਰਾਜ 'ਚ ਬੈਂਕ ਬੰਦ ਰਹਿਣਗੇ, ਅਤੇ ਉਹ ਰਾਜ ਹੈ ਮੇਘਾਲਿਆ।
ਮੇਘਾਲਿਆ ਵਿੱਚ ਬੈਂਕ ਦੀ ਛੁੱਟੀ ਕਿਉਂ ਹੋਵੇਗੀ?
ਅਸਲ ਵਿੱਚ, ਮੇਘਾਲਿਆ ਵਿੱਚ ਭਲਕੇ "ਬੇਹ ਦੇਂਖਲਾਮ" ਨਾਮਕ ਤਿਉਹਾਰ ਮਨਾਇਆ ਜਾਣਾ ਹੈ, ਜਿਸ ਕਾਰਨ ਪੂਰੇ ਰਾਜ ਵਿੱਚ ਬੈਂਕ ਬੰਦ ਰਹਿਣਗੇ। ਇਹ ਤਿਉਹਾਰ ਆਮ ਤੌਰ 'ਤੇ ਜੁਲਾਈ ਮਹੀਨੇ 'ਚ ਬਿਜਾਈ ਦੇ ਬਾਅਦ ਮਨਾਇਆ ਜਾਂਦਾ ਹੈ।
ਇਸ ਤਿਉਹਾਰ ਨੂੰ ਜੈਨਤੀਆ ਜਨਜਾਤੀ ਦੇ ਲੋਕ ਮਨਾਉਂਦੇ ਹਨ, ਜੋ ਕਿ ਬੁਰੀਆਂ ਆਤਮਾਵਾਂ ਅਤੇ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਅਤੇ ਚੰਗੀ ਫਸਲ ਲਈ ਭਗਵਾਨ ਤੋਂ ਅਸੀਸ ਲੈਣ ਦੀ ਨੀਅਤ ਨਾਲ ਇਸ ਤਿਉਹਾਰ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ।
ਜੁਲਾਈ ਵਿੱਚ ਬੈਂਕਾਂ ਦੀਆਂ ਛੁੱਟੀਆਂ
16 ਜੁਲਾਈ (ਬੁੱਧਵਾਰ): ਹਰੇਲਾ ਤਿਉਹਾਰ ਦੇ ਮੌਕੇ 'ਤੇ ਦੇਹਰਾਦੂਨ ਵਿੱਚ ਬੈਂਕ ਬੰਦ ਰਹਿਣਗੇ।
17 ਜੁਲਾਈ (ਵੀਰਵਾਰ): ਯੂ ਤਿਰੋਤ ਸਿੰਘ ਦੀ ਪੁਣਯਤਿੱਥੀ ਉੱਤੇ ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ।
19 ਜੁਲਾਈ (ਸ਼ਨੀਵਾਰ): ਕੇਰ ਪੂਜਾ ਦੇ ਮੌਕੇ ਅਗਰਤਲਾ ਵਿੱਚ ਬੈਂਕ ਬੰਦ ਰਹਿਣਗੇ।
28 ਜੁਲਾਈ (ਸੋਮਵਾਰ): ਦ੍ਰੁਕਪਾ ਤ੍ਸੇ-ਜੀ ਤਿਉਹਾਰ ਕਰਕੇ ਗੈਂਗਟੋਕ ਵਿੱਚ ਬੈਂਕ ਬੰਦ ਰਹਿਣਗੇ।
ਵੀਕੈਂਡ ਛੁੱਟੀਆਂ ਦੀ ਸੂਚੀ
20 ਜੁਲਾਈ (ਐਤਵਾਰ): ਐਤਵਾਰ ਦੀ ਛੁੱਟੀ ਹੋਵੇਗੀ।
26 ਜੁਲਾਈ (ਚੌਥਾ ਸ਼ਨੀਵਾਰ): ਚੌਥੇ ਸ਼ਨੀਵਾਰ ਦੇ ਕਾਰਨ ਬੈਂਕ ਬੰਦ ਰਹਿਣਗੇ।
27 ਜੁਲਾਈ (ਐਤਵਾਰ): ਮੁੜ ਐਤਵਾਰ ਦੀ ਰਵਾਇਤੀ ਛੁੱਟੀ ਰਹੇਗੀ।
ਛੁੱਟੀਆਂ ਦੌਰਾਨ ਆਨਲਾਈਨ ਬੈਂਕਿੰਗ ਦੀ ਲਓ ਮਦਦ
ਜੇਕਰ ਛੁੱਟੀਆਂ ਦੇ ਮੌਕੇ 'ਤੇ ਬੈਂਕ ਦੀ ਬ੍ਰਾਂਚ ਬੰਦ ਰਹੇ, ਤਾਂ ਵੀ ਤੁਸੀਂ ਪੈਸਿਆਂ ਦੀ ਲੈਣ-ਦੇਣ, ਬਿੱਲ ਭਰਨਾ, ਬੈਲੈਂਸ ਜਾਂ ਹੋਰ ਜਾਣਕਾਰੀਆਂ ਚੈੱਕ ਕਰਨ ਲਈ ਔਨਲਾਈਨ ਬੈਂਕਿੰਗ, ਮੋਬਾਈਲ ਐਪ ਜਾਂ ਏਟੀਐਮ ਦੀ ਸਹਾਇਤਾ ਲੈ ਸਕਦੇ ਹੋ।
ਜੇਕਰ ਤੁਹਾਨੂੰ ਚੈੱਕ ਕਲੀਅਰ ਕਰਵਾਉਣਾ, ਨਕਦ ਜਮ੍ਹਾਂ ਕਰਵਾਉਣੀ ਜਾਂ ਲਾਕਰ ਸੰਬੰਧੀ ਕੰਮ ਕਰਨੇ ਹੋਣ, ਤਾਂ ਤੁਹਾਨੂੰ ਆਪਣੀ ਨਜ਼ਦੀਕੀ ਬੈਂਕ ਬ੍ਰਾਂਚ ਦੇ ਖੁੱਲਣ ਦੀ ਉਡੀਕ ਕਰਨੀ ਪਏਗੀ।