ਨਵੀਂ ਦਿੱਲੀ: ਭਾਰਤ ਵਿਚ ਹਜ਼ਾਰਾਂ ਕੰਪਨੀਆਂ (Indian Companies) ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕਿਹੜੀਆਂ ਕੰਪਨੀਆਂ ਭਾਰਤ ਦੀ ਟਾਪ-10 ਲਿਸਟ ਵਿਚ ਹਨ? ਉੰਝ ਤਾਂ, ਸਟਾਕ ਮਾਰਕੀਟ ਦੀ ਚਾਲ ਮੁਤਾਬਕ, ਕੰਪਨੀਆਂ ਦੀਆਂ ਮਾਰਕੀਟ ਕੈਪਾਂ ਵਧਦੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਦੇਸ਼ ਦੀਆਂ ਟਾਪ-10 ਕੰਪਨੀਆਂ ਦੇ ਨਾਂ ਅਤੇ ਮਾਰਕੇਟ ਕੈਪ ਬਾਰੇ ਦੱਸਣ ਜਾ ਰਹੇ ਹਾਂ।


ਮਾਰਕੀਟ ਕੈਪ ਮੁਤਾਬਕ, 11 ਦਸੰਬਰ 2020 ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਡ ਟਾਪ ਦੀਆਂ 10 ਕੰਪਨੀਆਂ ਦੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਹੈ। ਰਿਲਾਇੰਸ ਇੰਡਸਟਰੀਜ਼ ਦਾ ਮਾਰਕੀਟ ਕੈਪ 12,71,438.23 ਕਰੋੜ ਰੁਪਏ ਹੈ। ਦੂਜੀ ਆਈਟੀ ਕੰਪਨੀ ਟੀਸੀਐਸ ਹੈ, ਜਿਸ ਦੀ ਮਾਰਕੀਟ ਕੈਪ 10,44,457.52 ਕਰੋੜ ਰੁਪਏ ਹੈ।



ਇਸ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਕੰਪਨੀ ਐਚਡੀਐਫਸੀ ਬੈਂਕ ਹੈ, ਜਿਸ ਦਾ ਮਾਰਕੀਟ ਕੈਪ 11 ਦਸੰਬਰ ਨੂੰ 7,61,122.91 ਕਰੋੜ ਰੁਪਏ ਰਿਹਾ। ਚੌਥੇ ਨੰਬਰ 'ਤੇ ਹਿੰਦੁਸਤਾਨ ਯੂਨੀਲੀਵਰ ਹੈ, ਜਿਸ ਦੀ ਮਾਰਕੀਟ ਕੈਪ ਮੌਜੂਦਾ ਸਮੇਂ 5,57,714.17 ਕਰੋੜ ਰੁਪਏ ਹੈ।



ਇਸ ਤੋਂ ਮਗਰੋਂ ਆਈਟੀ ਫਰਮ ਇੰਫੋਸਿਸ 5 ਵੇਂ ਨੰਬਰ 'ਤੇ ਹੈ, ਜਿਸ ਦਾ ਮਾਰਕੀਟ ਕੈਪ 4,95,401.04 ਕਰੋੜ ਰੁਪਏ ਹੈ। ਦੇਸ਼ ਦੀ ਛੇਵੀਂ ਸਭ ਤੋਂ ਵੱਡੀ ਕੰਪਨੀ ਐਚਡੀਐਫਸੀ ਲਿਮਟਿਡ ਹੈ। ਇਸ ਦੀ ਮਾਰਕੀਟ ਕੈਪ 4,13,181.19 ਕਰੋੜ ਰੁਪਏ ਹੈ। ਗੱਲ ਕਰੀਏ ਸੱਤਵੇਂ ਨੰਬਰ ਦੀ ਤਾਂ ਇੱਥੇ ਕੋਟਕ ਮਹਿੰਦਰਾ ਬੈਂਕ ਹੈ, ਜਿਸ ਦੀ ਮਾਰਕੀਟ ਕੈਪ 3,80,247.43 ਕਰੋੜ ਰੁਪਏ ਹੈ।

11 ਦਸੰਬਰ ਦੇ ਅੰਕੜਿਆਂ ਮੁਤਾਬਕ ਆਈਸੀਆਈਸੀਆਈ ਬੈਂਕ ਅੱਠਵੇਂ ਨੰਬਰ 'ਤੇ ਹੈ, ਜਿਸ ਦੀ ਮਾਰਕੀਟ ਕੀਮਤ 3,55,529.51 ਕਰੋੜ ਰੁਪਏ ਤੱਕ ਪਹੁੰਚ ਗਈ ਹੈ। 9ਵੇਂ ਨੰਬਰ 'ਤੇ ਬਜਾਜ ਫਾਈਨੈਂਸ ਹੈ, ਜਿਸ ਦੀ ਮਾਰਕੀਟ ਕੈਪ 2,91,839.07 ਕਰੋੜ ਰੁਪਏ ਹੈ। ਤੇ ਆਖਰਕਾਰ ‘ਚ 10ਵੇਂ ਨੰਬਰ 'ਤੇ ਦੂਰਸੰਚਾਰ ਕੰਪਨੀ ਏਅਰਟੈੱਲ ਹੈ, ਜਿਸ ਦੀ ਮਾਰਕੀਟ ਕੈਪ 2,74,987.37 ਕਰੋੜ ਰੁਪਏ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904