ਜਨਵਰੀ ਮਹੀਨੇ ਵਿੱਚ ਬੈਂਕਾਂ ਵਿੱਚ ਛੁੱਟੀਆਂ ਦੀ ਬਹੁਤ ਭਰਮਾਰ ਹੁੰਦੀ ਹੈ। ਇਸ ਲਈ ਜੇ ਤੁਸੀਂ ਕਿਸੇ ਵੀ ਬੈਂਕ ਦੇ ਕੰਮ ਲਈ ਕੋਈ ਯੋਜਨਾ ਬਣਾ ਰਹੇ ਹੋ, ਤਾਂ ਆਪਣੇ ਸ਼ਹਿਰ ਦੀ ਬੈਂਕ ਛੁੱਟੀ ਦੀ ਲਿਸਟ ਪਹਿਲਾਂ ਦੇਖਣਾ ਬਹੁਤ ਜ਼ਰੂਰੀ ਹੈ। ਬੈਂਕਾਂ ਦੀਆਂ ਛੁੱਟੀਆਂ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਕਾਰਨਾਂ ਕਰਕੇ ਹੁੰਦੀਆਂ ਹਨ। ਭਾਰਤੀ ਰਿਜ਼ਰਵ ਬੈਂਕ (RBI) ਹਰ ਸਾਲ ਇਹ ਪੂਰੀ ਲਿਸਟ ਪਹਿਲਾਂ ਹੀ ਜਾਰੀ ਕਰ ਦਿੰਦਾ ਹੈ, ਤਾਂ ਜੋ ਗਾਹਕ ਆਪਣੇ ਕੰਮ ਦੀ ਯੋਜਨਾ ਆਸਾਨੀ ਨਾਲ ਬਣਾ ਸਕਣ।
ਅੱਜ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਕਾਰਨ ਕਈ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਕੀ ਅੱਜ ਬੈਂਕ ਬੰਦ ਰਹਿਣਗੇ? ਆਉਣ ਵਾਲੇ ਹਫ਼ਤੇ ਵਿੱਚ ਹੋਰ ਕੁਝ ਖ਼ਾਸ ਤਿਉਹਾਰਾਂ ਅਤੇ ਰਾਸ਼ਟਰੀ ਛੁੱਟੀਆਂ ਦੇ ਕਾਰਨ ਵੀ ਬੈਂਕ ਬੰਦ ਰਹਿਣਗੇ। ਇਸ ਲਈ ਬੈਂਕ ਜਾਣ ਤੋਂ ਪਹਿਲਾਂ RBI ਦੀ ਅਧਿਕਾਰਿਕ ਬੈਂਕ ਛੁੱਟੀ ਦੀ ਲਿਸਟ ਚੈੱਕ ਕਰਨਾ ਜ਼ਰੂਰੀ ਹੈ, ਤਾਂ ਜੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਕੀ 13 ਜਨਵਰੀ ਨੂੰ ਬੈਂਕ ਖੁੱਲ੍ਹੇ ਰਹਿਣਗੇ?
ਅੱਜ ਯਾਨੀਕਿ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਹੈ, ਪਰ ਇਸ ਕਾਰਨ ਬੈਂਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ। RBI ਦੀ ਬੈਂਕ ਹਾਲਿਡੇ ਲਿਸਟ ਮੁਤਾਬਕ ਲੋਹੜੀ ਦੇ ਮੌਕੇ ‘ਤੇ ਕਿਸੇ ਵੀ ਸ਼ਹਿਰ ਵਿੱਚ ਬੈਂਕ ਬੰਦ ਨਹੀਂ ਰਹਿਣਗੇ। ਇਸ ਲਈ ਜੇ ਤੁਹਾਨੂੰ ਬੈਂਕ ਦਾ ਕੋਈ ਕੰਮ ਹੈ, ਤਾਂ ਤੁਸੀਂ 13 ਜਨਵਰੀ ਨੂੰ ਆਮ ਦਿਨਾਂ ਵਾਂਗ ਬੈਂਕ ਬ੍ਰਾਂਚ ਜਾ ਕੇ ਆਪਣਾ ਕੰਮ ਪੂਰਾ ਕਰ ਸਕਦੇ ਹੋ।
ਬੈਂਕਾਂ ਦੀਆਂ ਆਉਣ ਵਾਲੀਆਂ ਛੁੱਟੀਆਂ
ਇਸ ਹਫ਼ਤੇ ਬੈਂਕਾਂ ਵਿੱਚ ਕਈ ਛੁੱਟੀਆਂ ਹੋਣ ਵਾਲੀਆਂ ਹਨ। 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਅਤੇ ਮਾਘ ਬਿਹੂ ਦੇ ਕਾਰਨ ਗੁਜਰਾਤ, ਓਡਿਸ਼ਾ, ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਵਿੱਚ ਬੈਂਕ ਬੰਦ ਰਹਿਣਗੇ।
15 ਜਨਵਰੀ ਨੂੰ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਸਿੱਕਮ ਵਿੱਚ ਉੱਤਰਾਯ ਪੁਣਯਕਾਲ, ਪੋਂਗਲ, ਮਾਘੇ ਸੰਕ੍ਰਾਂਤੀ ਅਤੇ ਮਕਰ ਸੰਕ੍ਰਾਂਤੀ ਕਾਰਨ ਬੈਂਕ ਬੰਦ ਰਹਿਣਗੇ।
ਉਸ ਤੋਂ ਇਲਾਵਾ, 16 ਜਨਵਰੀ ਨੂੰ ਤਮਿਲਨਾਡੂ ਵਿੱਚ ਥਿਰੁਵੱਲੁਵਰ ਦਿਵਸ ਦੇ ਕਾਰਨ ਬੈਂਕ ਛੁੱਟੀ ਰਹੇਗੀ। 17 ਜਨਵਰੀ ਨੂੰ ਉਝਾਵਰ ਥਿਰੁਨਾਲ ਦੇ ਕਾਰਨ ਰਾਜ ਵਿੱਚ ਬੈਂਕ ਬੰਦ ਰਹਿਣਗੇ। ਅਤੇ 18 ਜਨਵਰੀ ਨੂੰ ਐਤਵਾਰ ਹੋਣ ਕਾਰਨ ਪੂਰੇ ਦੇਸ਼ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।