Japan E-Visa Service for Indian: ਜਾਪਾਨ ਨੇ ਅਧਿਕਾਰਤ ਤੌਰ 'ਤੇ ਭਾਰਤ ਸਮੇਤ ਕਈ ਦੇਸ਼ਾਂ ਲਈ ਆਪਣਾ ਈ-ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਈ-ਵੀਜ਼ਾ ਸਿੰਗਲ ਐਂਟਰੀ 'ਤੇ 90 ਦਿਨਾਂ ਲਈ ਵੈਧ ਹੋਵੇਗਾ। ਇਹ ਈ-ਵੀਜ਼ਾ ਆਮ ਪਾਸਪੋਰਟ ਰੱਖਣ ਵਾਲੇ ਯਾਤਰੀਆਂ ਲਈ ਤਿਆਰ ਕੀਤਾ ਗਿਆ ਹੈ। ਜੇਕਰ ਹੁਣ ਤੁਸੀਂ ਵੀ ਭਾਰਤ ਤੋਂ ਜਾਪਾਨ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਇੱਕ ਚੰਗਾ ਮੌਕਾ ਹੈ ਕਿਉਂਕਿ ਹੁਣ ਤੁਹਾਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਇੱਕ ਆਸਾਨ ਪ੍ਰਕਿਰਿਆ ਰਾਹੀਂ ਜਾਪਾਨ ਲਈ ਈ-ਵੀਜ਼ਾ ਮਿਲੇਗਾ।
ਕੌਣ ਕਰ ਸਕਦਾ ਹੈ ਜਾਪਾਨ ਦੇ ਈ-ਵੀਜ਼ਾ ਲਈ ਅਪਲਾਈ
ਜਾਪਾਨ ਈ-ਵੀਜ਼ਾ ਲਈ ਅਪਲਾਈ ਕਰਨ ਦੀ ਯੋਗਤਾ ਦੀ ਗੱਲ ਕਰੀਏ ਤਾਂ ਇਹ ਕਈ ਦੇਸ਼ਾਂ ਅਤੇ ਸ਼ਹਿਰਾਂ ਦੇ ਲੋਕ ਇਸ ਲਈ ਅਪਲਾਈ ਕਰ ਸਕਦੇ ਹਨ। ਆਸਟ੍ਰੇਲੀਆ, ਬ੍ਰਾਜ਼ੀਲ, ਕੰਬੋਡੀਆ, ਕੈਨੇਡਾ, ਸਾਊਦੀ ਅਰਬ, ਸਿੰਗਾਪੁਰ, ਦੱਖਣੀ ਅਫਰੀਕਾ, ਤਾਈਵਾਨ, ਯੂਏਈ, ਯੂਕੇ, ਅਮਰੀਕਾ ਤੋਂ ਇਲਾਵਾ ਭਾਰਤੀ ਨਾਗਰਿਕ ਵੀ ਈ-ਵੀਜ਼ਾ ਲਈ ਯੋਗ ਹਨ। ਇਨ੍ਹਾਂ ਦੇਸ਼ਾਂ ਦੇ ਨਾਗਰਿਕ ਜਾਪਾਨ ਈ-ਵੀਜ਼ਾ ਵੈੱਬਸਾਈਟ ਰਾਹੀਂ ਈ-ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ। ਬੱਚਿਆਂ ਲਈ ਹੋਇਆ ਇਹ ਕੰਮ ਆਸਾਨ। ਬੱਚੇ ਜਲਦ ਤੋਂ ਜਲਦ ਕਰਨ ਵੀਜ਼ਾ ਅਪਲਾਈ ।
ਇਹ ਜਾਪਾਨ ਈ-ਵੀਜ਼ਾ ਲਈ ਅਪਲਾਈ ਕਰਨ ਦਾ ਤਰੀਕਾ ਹੈ
ਪਹਿਲਾਂ, ਅੱਜ ਹੀ ਜਾਪਾਨ ਈ-ਵੀਜ਼ਾ ਵੈੱਬਸਾਈਟ 'ਤੇ ਜਾਓ। ਆਪਣੀ ਯਾਤਰਾ ਲਈ ਸਹੀ ਵੀਜ਼ਾ ਅਤੇ ਦਸਤਾਵੇਜ਼ ਚੁਣੋ। ਵੀਜ਼ਾ ਅਤੇ ਦਸਤਾਵੇਜ਼ਾਂ ਦੀ ਪੁਸ਼ਟੀ ਕਰੋ। ਔਨਲਾਈਨ ਵੀਜ਼ਾ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਕਰੋ। ਵੀਜ਼ਾ ਅਰਜ਼ੀ ਦਾ ਨਤੀਜਾ ਤੁਹਾਡੇ ਈ-ਮੇਲ 'ਤੇ ਆ ਜਾਵੇਗਾ। ਇਸ ਤੋਂ ਬਾਅਦ ਵੀਜ਼ਾ ਚਾਰਜ ਈ-ਮੇਲ 'ਤੇ ਹੀ ਅਦਾ ਕਰਨਾ ਹੋਵੇਗਾ। ਵੀਜ਼ਾ ਫੀਸ ਦੇ ਭੁਗਤਾਨ ਤੋਂ ਬਾਅਦ ਈ-ਵੀਜ਼ਾ ਜਾਰੀ ਕੀਤਾ ਜਾਵੇਗਾ। ਕੁਝ ਮਾਮਲਿਆਂ ਵਿੱਚ ਤੁਹਾਨੂੰ ਨਿੱਜੀ ਇੰਟਰਵਿਊ ਲਈ ਬੁਲਾਇਆ ਜਾ ਸਕਦਾ ਹੈ। Japan E-Visa Service for Indian: ਜਾਪਾਨ ਨੇ ਅਧਿਕਾਰਤ ਤੌਰ 'ਤੇ ਭਾਰਤ ਸਮੇਤ ਕਈ ਦੇਸ਼ਾਂ ਲਈ ਆਪਣਾ ਈ-ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਈ-ਵੀਜ਼ਾ ਸਿੰਗਲ ਐਂਟਰੀ 'ਤੇ 90 ਦਿਨਾਂ ਲਈ ਵੈਧ ਹੋਵੇਗਾ। ਇਹ ਬਹੁਤ ਚੰਗੀ ਖ਼ਬਰ ਹੈ ਕਿ ਹੁਣ ਬੱਚੇ ਈ-ਵੀਜ਼ਾ ਦੀ ਮਦਦ ਨਾਲ ਵੀ ਬਹਾਰ ਦੇ ਸ਼ਹਿਰ ਜਾ ਸੱਕਦੇ ਹਨ ਅਤੇ ਪੜ੍ਹ-ਲਿੱਖਕੇ ਉਥੋਂ ਦੇ ਨਾਗਰਿਕ ਬਣ ਸੱਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।