Jio Plan: ਰਿਲਾਇੰਸ ਜੀਓ ਦੇ ਪ੍ਰੀਪੇਡ ਅਤੇ ਪੋਸਟਪੇਡ ਪਲਾਨ ਦੀ ਕੀਮਤ ਵਿੱਚ 12% ਤੋਂ 25% ਤੱਕ ਦਾ ਵਾਧਾ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਨਵੀਂ ਕੀਮਤ 3 ਜੁਲਾਈ ਤੋਂ ਲਾਗੂ ਹੋਵੇਗੀ। ਜੀਓ ਨੇ ਆਪਣੇ ਟੈਰਿਫ ਟੇਬਲ ਵਿੱਚ ਪਲਾਨ ਦੀ ਪੁਰਾਣੀ ਅਤੇ ਨਵੀਂ ਕੀਮਤ ਬਾਰੇ ਜਾਣਕਾਰੀ ਦਿੱਤੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀਮਤ ਵਧਣ ਤੋਂ ਬਾਅਦ ਗਾਹਕਾਂ ਨੂੰ ਕਿੰਨਾ ਖਰਚ ਕਰਨਾ ਪਵੇਗਾ।
ਜਿਓ ਦੇ ਸਭ ਤੋਂ ਘੱਟ ਕੀਮਤ ਵਾਲੇ ਪਲਾਨ ਦੀ ਕੀਮਤ 155 ਰੁਪਏ ਹੈ। ਇਸ ਪਲਾਨ 'ਚ ਗਾਹਕਾਂ ਨੂੰ ਕੁੱਲ 2 ਜੀਬੀ ਡਾਟਾ ਦਿੱਤਾ ਜਾਂਦਾ ਹੈ। ਇਸ ਪਲਾਨ ਦੀ ਵੈਧਤਾ 28 ਦਿਨਾਂ ਦੀ ਹੈ। ਪਰ ਕੀਮਤ ਵਧਣ ਤੋਂ ਬਾਅਦ, ਤੁਹਾਨੂੰ ਇਸ ਪਲਾਨ ਲਈ ਹੋਰ ਖਰਚ ਕਰਨਾ ਪਵੇਗਾ, ਅਤੇ ਇਸਦੀ ਕੀਮਤ 189 ਰੁਪਏ ਹੋ ਜਾਵੇਗੀ। ਯਾਨੀ ਪਲਾਨ ਦੀ ਕੀਮਤ ਵਧਣ ਤੋਂ ਬਾਅਦ ਜੀਓ ਦੇ ਸਭ ਤੋਂ ਸਸਤੇ ਰੀਚਾਰਜ ਪੈਕ ਦੀ ਕੀਮਤ 189 ਰੁਪਏ ਹੋ ਜਾਵੇਗੀ।
ਸਭ ਤੋਂ ਮਹਿੰਗਾ ਪਲਾਨ ਹੁਣ ਇੰਨਾ...
ਦੂਜੇ ਪਾਸੇ, ਫਿਲਹਾਲ ਸਭ ਤੋਂ ਮਹਿੰਗਾ ਪਲਾਨ 2,999 ਰੁਪਏ ਦਾ ਹੈ। ਇਸ ਪਲਾਨ 'ਚ ਹਰ ਰੋਜ਼ 2.4 ਜੀ.ਬੀ. ਡਾਟਾ ਮਿਲਦਾ ਹੈ।
ਕਿਸ ਪਲਾਨ ਦੀ ਕਿੰਨੀ ਵਧੀ ਹੈ ਕੀਮਤ ?
155 ਰੁਪਏ ਵਾਲੇ ਪਲਾਨ ਦੀ ਕੀਮਤ ਵਧਾਉਣ ਤੋਂ ਬਾਅਦ ਇਹ 189 ਰੁਪਏ ਹੋ ਗਿਆ ਹੈ। ਇਸ ਪਲਾਨ 'ਚ ਕੁੱਲ 2 ਜੀਬੀ ਡਾਟਾ ਦਿੱਤਾ ਜਾਂਦਾ ਹੈ। ਜਿਓ ਦੇ 209 ਰੁਪਏ ਵਾਲੇ ਪਲਾਨ ਦੀ ਕੀਮਤ ਵਧਣ ਤੋਂ ਬਾਅਦ ਇਹ 249 ਰੁਪਏ ਹੋ ਗਈ ਹੈ। ਇਸ ਪਲਾਨ 'ਚ ਹਰ ਰੋਜ਼ 1 ਜੀਬੀ ਡਾਟਾ ਮਿਲਦਾ ਹੈ।
239 ਰੁਪਏ ਵਾਲੇ ਪਲਾਨ ਦੀ ਕੀਮਤ ਵਧਾਉਣ ਤੋਂ ਬਾਅਦ ਇਹ 299 ਰੁਪਏ ਹੋ ਗਿਆ ਹੈ। 299 ਰੁਪਏ ਵਾਲੇ ਪਲਾਨ ਦੀ ਕੀਮਤ ਵਧਾ ਕੇ 349 ਰੁਪਏ ਕਰ ਦਿੱਤੀ ਗਈ ਹੈ।
349 ਰੁਪਏ ਵਾਲੇ ਪਲਾਨ ਦੀ ਕੀਮਤ ਨੂੰ ਵਧਾ ਕੇ 399 ਰੁਪਏ ਕਰ ਦਿੱਤਾ ਗਿਆ ਹੈ। ਜਦਕਿ 399 ਰੁਪਏ ਵਾਲੇ ਪਲਾਨ ਦੀ ਕੀਮਤ ਵਧਾ ਕੇ 449 ਰੁਪਏ ਕਰ ਦਿੱਤੀ ਗਈ ਹੈ। ਇਨ੍ਹਾਂ ਸਾਰੇ ਪਲਾਨ ਦੀ ਵੈਧਤਾ 28 ਦਿਨਾਂ ਦੀ ਹੈ।
2 ਮਹੀਨਿਆਂ ਦੀ ਵੈਧਤਾ ਵਾਲੇ ਪਲਾਨ-
ਜਿਓ ਦੇ 479 ਰੁਪਏ ਵਾਲੇ ਪਲਾਨ ਦੀ ਕੀਮਤ ਵਧਣ ਤੋਂ ਬਾਅਦ ਇਹ 579 ਰੁਪਏ ਹੋ ਗਈ ਹੈ। ਇਸ ਪਲਾਨ 'ਚ ਹਰ ਰੋਜ਼ 1.5 ਜੀਬੀ ਡਾਟਾ ਦਿੱਤਾ ਜਾਂਦਾ ਹੈ। ਇਸ ਦੀ ਵੈਧਤਾ 56 ਦਿਨਾਂ ਦੀ ਹੈ।
ਇਸ ਸੂਚੀ ਦੇ ਦੂਜੇ ਪਲਾਨ ਦੀ ਗੱਲ ਕਰੀਏ ਤਾਂ ਜੀਓ ਦੇ 533 ਰੁਪਏ ਵਾਲੇ ਪਲਾਨ ਦੀ ਕੀਮਤ ਵਧਣ ਤੋਂ ਬਾਅਦ ਇਹ 629 ਰੁਪਏ ਹੋ ਗਿਆ ਹੈ।