Jio 51 plan: ਹਾਲ ਹੀ ਵਿਚ ਦੇਸ਼ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਕਈ ਪੁਰਾਣੇ ਪਲਾਨ ਵੀ ਖਤਮ ਕਰ ਦਿੱਤੇ, ਜਿਸ ਕਾਰਨ ਗਾਹਕਾਂ 'ਚ ਚਿੰਤਾ ਪੈਦਾ ਹੋ ਗਈ, ਪਰ ਹੁਣ ਕੰਪਨੀ ਨੇ ਆਪਣੇ ਲਗਭਗ 48 ਕਰੋੜ ਗਾਹਕਾਂ ਨੂੰ ਰਾਹਤ ਦੀ ਖਬਰ ਦਿੱਤੀ ਹੈ। 


ਕੰਪਨੀ ਨੇ ਤਿੰਨ ਨਵੇਂ 5G ਡਾਟਾ ਬੂਸਟਰ ਪਲਾਨ ਸ਼ੁਰੂ ਕੀਤੇ ਹਨ ਤਾਂ ਜੋ ਗਾਹਕਾਂ ਨੂੰ ਵੱਧ ਤੋਂ ਵੱਧ ਡਾਟਾ ਐਕਸੈਸ ਅਤੇ ਅਨੁਭਵ ਮਿਲ ਸਕੇ।


ਜੀਓ ਦਾ ₹51 ਦਾ ਨਵਾਂ ਪਲਾਨ
ਰਿਲਾਇੰਸ ਜੀਓ ਦਾ 51 ਰੁਪਏ ਵਾਲਾ ਨਵਾਂ ਪਲਾਨ ਖਾਸ ਤੌਰ 'ਤੇ ਉਨ੍ਹਾਂ ਗਾਹਕਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਨੇ ਪ੍ਰਤੀ ਦਿਨ 1.5 ਜੀਬੀ ਡਾਟਾ ਵਾਲੇ ਮਹੀਨਾਵਾਰ ਪਲਾਨ ਦੀ ਚੋਣ ਕੀਤੀ ਹੈ। ਇਸ ਨਵੇਂ ਪਲਾਨ ਨਾਲ ਗਾਹਕਾਂ ਨੂੰ 3GB 4G ਡਾਟਾ ਤੋਂ ਇਲਾਵਾ ਅਨਲਿਮਟਿਡ 5G ਡਾਟਾ ਵੀ ਦਿੱਤਾ ਹੈ। ਉਨ੍ਹਾਂ ਦੇ ਮੌਜੂਦਾ ਪਲਾਨ ਦੀ ਵੈਧਤਾ ਦੇ ਬਰਾਬਰ ਹੁੰਦੀ ਹੈ।


101 ਦਾ ਵਾਧੂ ਡਾਟਾ 
ਜੀਓ ਨੇ 101 ਰੁਪਏ ਦਾ ਪਲਾਨ ਵੀ ਪੇਸ਼ ਕੀਤਾ ਹੈ ਜੋ ਗਾਹਕਾਂ ਨੂੰ 6GB 4G ਡਾਟਾ ਦੇ ਨਾਲ-ਨਾਲ ਅਸੀਮਿਤ 5G ਡਾਟਾ ਪ੍ਰਦਾਨ ਕਰਦਾ ਹੈ। ਇਹ ਪਲਾਨ ਉਨ੍ਹਾਂ ਗਾਹਕਾਂ ਲਈ ਲਾਭਦਾਇਕ ਹੈ ਜਿਨ੍ਹਾਂ ਨੇ ਇੱਕ ਜਾਂ ਦੋ ਮਹੀਨਿਆਂ ਦੀ ਵੈਧਤਾ ਵਾਲਾ ਡਾਟਾ ਪਲਾਨ ਚੁਣਿਆ ਹੈ ਅਤੇ ਬਿਨਾਂ ਕਿਸੇ ਚਿੰਤਾ ਦੇ ਜ਼ਿਆਦਾ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹਨ।



151 ਰੁਪਏ ਦਾ ਡਾਟਾ ਬੂਸਟਰ ਪਲਾਨ
ਹੋਰ ਵਾਧੂ ਡੇਟਾ ਦੀ ਭਾਲ ਕਰ ਰਹੇ ਗਾਹਕਾਂ ਲਈ ਜੀਓ ਨੇ 151 ਰੁਪਏ ਦਾ ਡੇਟਾ ਬੂਸਟਰ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ 'ਚ 9GB 4G ਡਾਟਾ ਦੇ ਨਾਲ ਅਨਲਿਮਟਿਡ 5G ਡਾਟਾ ਦੀ ਸੁਵਿਧਾ ਦਿੱਤੀ ਗਈ ਹੈ। ਇਹ ਪਲਾਨ ਉਨ੍ਹਾਂ ਗਾਹਕਾਂ ਲਈ ਉਪਲਬਧ ਹੈ ਜਿਨ੍ਹਾਂ ਨੇ ਇੱਕ ਤੋਂ ਦੋ ਮਹੀਨਿਆਂ ਦੀ ਵੈਧਤਾ ਵਾਲੇ ਡੇਟਾ ਪਲਾਨ ਲਏ ਹਨ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।