LIC 'Kanyadan Policy' : ਹੁਣ ਬੇਟੀ ਦੀ ਪੜਾਈ ਅਤੇ ਵਿਆਹ ਦੇ ਸੁਪਨੇ ਪੂਰੇ ਕਰਨ ਲਈ ਵੱਡੀ ਰਕਮ ਨਿਵੇਸ਼ ਕਰਨ ਦੀ ਲੋੜ ਨਹੀਂ। ਭਾਰਤੀ ਜੀਵਨ ਬੀਮਾ ਨਿਗਮ (LIC) ਦੀ 'ਕੰਨਿਆਦਾਨ ਪਾਲਿਸੀ' ਰਾਹੀਂ ਤੁਸੀਂ ਸਿਰਫ਼ ਰੋਜ਼ਾਨਾ ₹121 ਦੀ ਬਚਤ ਕਰਕੇ ₹27 ਲੱਖ ਤੱਕ ਦਾ ਫੰਡ ਤਿਆਰ ਕਰ ਸਕਦੇ ਹੋ। ਇਹ ਸਕੀਮ ਖ਼ਾਸ ਤੌਰ 'ਤੇ ਬੇਟੀਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਤਿਆਰ ਕੀਤੀ ਗਈ ਹੈ।
LIC ਦੀ ‘ਕੰਨਿਆਦਾਨ ਪਾਲਿਸੀ’ ਕੀ ਹੈ?
ਇਹ LIC ਦੀ ਇੱਕ ਲੋਕਪਰੀਅ Endowment Policy ਹੈ ਜੋ ਬੱਚਤ ਅਤੇ ਬੀਮਾ ਦਾ ਬਿਹਤਰੀਨ ਮਿਲਾਪ ਹੈ। ਇਸਨੂੰ ਖ਼ਾਸ ਤੌਰ 'ਤੇ ਉਹਨਾਂ ਮਾਪਿਆਂ ਲਈ ਤਿਆਰ ਕੀਤਾ ਗਿਆ ਹੈ ਜੋ ਆਪਣੀ ਬੇਟੀ ਦੀ ਉੱਚੀ ਸਿੱਖਿਆ, ਕਰੀਅਰ ਜਾਂ ਵਿਆਹ ਲਈ ਮਜ਼ਬੂਤ ਆਰਥਿਕ ਫੰਡ ਬਣਾਉਣਾ ਚਾਹੁੰਦੇ ਹਨ।
₹121 ਤੋਂ ₹27 ਲੱਖ ਤੱਕ: ਜਾਣੋ ਪੂਰਾ ਹਿਸਾਬ
ਜੇਕਰ ਤੁਸੀਂ ਰੋਜ਼ਾਨਾ ਸਿਰਫ ₹121 ਦੀ ਬੱਚਤ ਕਰੋ, ਤਾਂ ਮਹੀਨੇ ਵਿੱਚ ਲਗਭਗ ₹3,600 ਦੀ ਛੋਟੀ ਜਿਹੀ ਬੱਚਤ ਰਾਹੀਂ ਤੁਸੀਂ ਆਪਣੀ ਬੇਟੀ ਲਈ ਇੱਕ ਵੱਡਾ ਫੰਡ ਤਿਆਰ ਕਰ ਸਕਦੇ ਹੋ। LIC ਦੀ ‘ਕੰਨਿਆਦਾਨ ਪਾਲਿਸੀ’ ਅਧੀਨ ਪਾਲਿਸੀ ਦੀ ਕੁੱਲ ਮਿਆਦ 25 ਸਾਲ ਦੀ ਹੁੰਦੀ ਹੈ, ਪਰ ਪ੍ਰੀਮੀਅਮ ਸਿਰਫ ਪਹਿਲੇ 22 ਸਾਲਾਂ ਤੱਕ ਹੀ ਭਰਨਾ ਹੁੰਦਾ ਹੈ। ਆਖਰੀ 3 ਸਾਲਾਂ ਵਿੱਚ ਕਿਸੇ ਵੀ ਕਿਸ਼ਤ ਦੀ ਲੋੜ ਨਹੀਂ ਹੁੰਦੀ। ਇਸ ਯੋਜਨਾ ਦੇ ਅੰਤ ਵਿੱਚ ਲਗਭਗ ₹27 ਲੱਖ ਦੀ ਮੈਚਿਊਰਟੀ ਰਕਮ ਮਿਲਦੀ ਹੈ। ਇਸ ਰਕਮ ਨਾਲ ਤੁਹਾਡੀ ਬੇਟੀ ਆਪਣੀ ਉੱਚ ਸਿੱਖਿਆ, ਕਰੀਅਰ ਦੀ ਸ਼ੁਰੂਆਤ ਜਾਂ ਵਿਆਹ ਵਰਗੇ ਵੱਡੇ ਸੁਪਨੇ ਆਸਾਨੀ ਨਾਲ ਪੂਰੇ ਕਰ ਸਕਦੀ ਹੈ।
ਇਸ ਯੋਜਨਾ ਦੇ ਤਹਿਤ ਤੁਸੀਂ ਆਪਣੀ ਬੇਟੀ ਲਈ ਇੱਕ ਵੱਡਾ ਫੰਡ ਤਿਆਰ ਕਰ ਸਕਦੇ ਹੋ, ਜਿਸ ਨਾਲ ਉਹ ਆਪਣੀ ਪੜਾਈ, ਕਰੀਅਰ ਜਾਂ ਵਿਆਹ ਦੇ ਸੁਪਨੇ ਪੂਰੇ ਕਰ ਸਕਦੀ ਹੈ।
ਪਿਤਾ ਦੀ ਮੌਤ 'ਤੇ ਵੀ ਸੁਰੱਖਿਆ
ਇਸ ਪਾਲਿਸੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਜੇਕਰ ਪਾਲਿਸੀ ਦੀ ਮਿਆਦ ਦੌਰਾਨ ਪਿਤਾ ਦੀ ਮੌਤ ਹੋ ਜਾਂਦੀ ਹੈ, ਤਾਂ ਪਰਿਵਾਰ 'ਤੇ ਕੋਈ ਆਰਥਿਕ ਬੋਝ ਨਹੀਂ ਪੈਂਦਾ। ਅਜਿਹੀ ਸਥਿਤੀ ਵਿੱਚ LIC ਵੱਲੋਂ ਅੱਗੇ ਦੀਆਂ ਸਾਰੀਆਂ ਪ੍ਰੀਮੀਅਮ ਕਿਸ਼ਤਾਂ ਦਾ ਭੁਗਤਾਨ ਖੁਦ ਕੀਤਾ ਜਾਂਦਾ ਹੈ। ਨਾਲ ਹੀ, ਜੇਕਰ ਮੌਤ ਕਿਸੇ ਹਾਦਸੇ ਕਾਰਨ ਹੁੰਦੀ ਹੈ ਤਾਂ ਪਰਿਵਾਰ ਨੂੰ ₹10 ਲੱਖ ਤੱਕ ਦੀ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ ਹੈ। ਇਹ ਸਭ ਹੋਣ ਦੇ ਬਾਵਜੂਦ ਬੇਟੀ ਨੂੰ ਪਾਲਿਸੀ ਦੀ ਪੂਰੀ ਮੈਚਿਊਰਟੀ ਰਕਮ ਨਿਯਤ ਸਮੇਂ 'ਤੇ ਮਿਲਦੀ ਹੈ।
ਕੌਣ ਲੈ ਸਕਦਾ ਹੈ ਇਹ ਪਾਲਿਸੀ?
ਇਹ ਪਾਲਿਸੀ ਲੈਣ ਲਈ ਪਿਤਾ ਦੀ ਉਮਰ 18 ਤੋਂ 50 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਬੇਟੀ ਦੀ ਘੱਟੋ-ਘੱਟ ਉਮਰ 1 ਸਾਲ ਹੋਣੀ ਲਾਜ਼ਮੀ ਹੈ। ਇਹ ਯੋਜਨਾ ਖ਼ਾਸ ਤੌਰ 'ਤੇ ਉਹਨਾਂ ਮਾਪਿਆਂ ਲਈ ਬਹੁਤ ਲਾਭਕਾਰੀ ਹੈ, ਜੋ ਘੱਟ ਆਮਦਨ ਹੋਣ ਦੇ ਬਾਵਜੂਦ ਵੀ ਆਪਣੀ ਬੇਟੀ ਦਾ ਭਵਿੱਖ ਸੁਰੱਖਿਅਤ ਬਣਾਉਣਾ ਚਾਹੁੰਦੇ ਹਨ।