Kerala budget 2024: ਕੇਰਲ ਦੇ ਵਿੱਤ ਮੰਤਰੀ ਕੇ ਐਨ ਬਾਲਗੋਪਾਲ ਨੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਵਿੱਤੀ ਸਾਲ 2024-25 ਲਈ ਰਾਜ ਦਾ ਬਜਟ ਪੇਸ਼ ਕੀਤਾ। ਆਪਣੇ ਬਜਟ ਭਾਸ਼ਣ ਵਿੱਚ ਬਾਲਗੋਪਾਲ ਨੇ ਕਿਹਾ ਕਿ ਸੂਬਾ ਸਰਕਾਰ ਦੀ ਅਗਲੇ ਤਿੰਨ ਸਾਲਾਂ ਵਿੱਚ 3 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਹੈ।


ਉਨ੍ਹਾਂ ਕਿਹਾ ਕਿ ਕੇਰਲ ਦੇਸ਼ ਵਿੱਚ ਮੋਹਰੀ ਰਿਹਾ ਹੈ ਅਤੇ ਲਗਾਤਾਰ ਅੱਗੇ ਵੱਧ ਰਿਹਾ ਹੈ। ਮੰਤਰੀ ਨੇ ਦੱਖਣੀ ਰਾਜ ਦੀਆਂ ਵਿੱਤੀ ਸਮੱਸਿਆਵਾਂ ਲਈ ਕੇਂਦਰ ਦੀਆਂ ਆਰਥਿਕ ਨੀਤੀਆਂ ਅਤੇ ਕੇਰਲਾ ਦੀ ਕਥਿਤ ਅਣਦੇਖੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ।


ਇਹ ਵੀ ਪੜ੍ਹੋ: India Oil Import: ਰੂਸ ਨੂੰ ਝਟਕਾ, ਭਾਰਤ ਨੇ ਘਟਾ ਦਿੱਤਾ ਕੱਚੇ ਤੇਲ ਦਾ ਆਯਾਤ, 12 ਮਹੀਨੇ ਦੇ ਹੇਠਲੇ ਪੱਧਰ 'ਤੇ


ਰਾਜ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦਿਆਂ ਹੋਇਆਂ ਕੇਰਲ ਦੇ ਵਿੱਤ ਮੰਤਰੀ ਕੇ.ਐਨ. ਬਾਲਗੋਪਾਲ ਨੇ ਕਿਹਾ, “ਕੇਰਲ ਇੱਕ ਵੱਡੇ ਕਦਮ ਵਿੱਚ ਕੁਝ ਬਾਹਰੀ ਪ੍ਰੋਗਰਾਮਾਂ ਨੂੰ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ।


ਅਸੀਂ 3 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਉਮੀਦ ਕਰ ਰਹੇ ਹਾਂ। ਅਸੀਂ ਅੰਤਰਿਮ ਪੈਕੇਜ ਦੇ ਨਾਲ-ਨਾਲ ਲੰਬੀ ਮਿਆਦ ਦੇ ਪੈਕੇਜ ਦਾ ਐਲਾਨ ਕੀਤਾ ਹੈ। "ਸੈਰ ਸਪਾਟਾ, ਵਿਝਿੰਨਜਮ ਬੰਦਰਗਾਹ, ਕੋਚੀ ਬੰਦਰਗਾਹ ਅਤੇ ਕੋਚੀ ਉਦਯੋਗਿਕ ਗਲਿਆਰੇ ਵਰਗੇ ਤੇਜ਼ੀ ਨਾਲ ਵੱਧ ਰਹੇ ਖੇਤਰਾਂ ਨੂੰ ਤਰਜੀਹ ਦਿੱਤੀ ਜਾਵੇਗੀ...।"


ਇਹ ਵੀ ਪੜ੍ਹੋ: Meta Platforms: 20ਵੇਂ ਜਨਮ ਦਿਨ 'ਤੇ ਦਿੱਤਾ 196 ਕਰੋੜ ਡਾਲਰ ਦਾ ਤੋਹਫਾ, ਕੰਪਨੀ ਨੇ ਤੋੜੇ ਸ਼ੇਅਰ ਬਾਜ਼ਾਰ ਦੇ ਸਾਰੇ ਰਿਕਾਰਡ