Unified Payment Interface- ਬੈਂਕਿੰਗ ਤੋਂ ਲੈ ਕੇ ਸ਼ਾਪਿੰਗ ਤੱਕ, ਅੱਜ ਅਸੀਂ ਆਪਣੇ ਬਹੁਤ ਸਾਰੇ ਕੰਮ ਘਰ ਬੈਠੇ ਹੀ ਕਰ ਸਕਦੇ ਹਾਂ। ਅਜਿਹੀ ਹੀ ਇਕ ਤਕਨੀਕ ਹੈ ਯੂਨੀਫਾਈਡ ਪੇਮੈਂਟ ਇੰਟਰਫੇਸ (Unified Payment Interface), ਜਿਸ ਰਾਹੀਂ ਭੁਗਤਾਨ ਕਰਨਾ ਬਹੁਤ ਆਸਾਨ ਹੋ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਹਰ ਕੋਈ UPI ਦੀ ਵਰਤੋਂ ਕਰਦਾ ਹੈ।


ਅੱਜ-ਕੱਲ੍ਹ ਲੋਕ UPI ਰਾਹੀਂ ਬਿਜਲੀ, ਪਾਣੀ, ਗੈਸ, ਇੰਟਰਨੈੱਟ ਅਤੇ ਹੋਰ ਚੀਜ਼ਾਂ ਦਾ ਭੁਗਤਾਨ ਕਰਦੇ ਹਨ। ਇਹ ਅਜਿਹੀਆਂ ਸੇਵਾਵਾਂ ਹਨ ਜਿਨ੍ਹਾਂ ਲਈ ਸਾਨੂੰ ਲਗਭਗ ਹਰ ਮਹੀਨੇ ਭੁਗਤਾਨ ਕਰਨਾ ਪੈਂਦਾ ਹੈ। ਇਸ ਦੇ ਕਾਰਨ, ਕੁਝ ਲੋਕ UPI ਆਟੋਪੇ (Autopay) ਨੂੰ ਐਕਟੀਵੇਟ ਕਰਦੇ ਹਨ।



ਹਾਲਾਂਕਿ, ਬਾਅਦ ਵਿਚ ਕੁਝ ਲੋਕਾਂ ਨੂੰ ਇਸ ਨਾਲ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਕਾਰਨ ਉਹ ਆਟੋਪੇਅ ਮੋਡ (Autopay Mode) ਨੂੰ ਡੀਐਕਟੀਵੇਟ ਕਰਨ ਬਾਰੇ ਸੋਚਦੇ ਹਨ, ਪਰ ਜਾਣਕਾਰੀ ਦੀ ਘਾਟ ਕਾਰਨ ਉਹ ਅਜਿਹਾ ਕਰਨ ਤੋਂ ਅਸਮਰੱਥ ਹੁੰਦੇ ਹਨ।



ਅਜਿਹੀ ਸਥਿਤੀ ਵਿਚ ਜੇਕਰ ਤੁਸੀਂ ਵੀ UPI ਆਟੋਪੇ ਸੇਵਾ ਨੂੰ ਐਕਟੀਵੇਟ ਕੀਤਾ ਹੈ ਅਤੇ ਇਸ ਨੂੰ ਬੰਦ ਕਰਨਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਇਸ ਨੂੰ ਰੱਦ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ। ਤਾਂ ਆਓ ਹੁਣ ਤੁਹਾਨੂੰ ਇਸ ਬਾਰੇ ਦੱਸਦੇ ਹਾਂ ਕਿ ਕਿਵੇਂ ਤੁਸੀਂ Autopay ਦੀ ਸੇਵਾ ਨੂੰ ਬੰਦ ਕਰ ਸਕਦੇ ਹੋ:


PhonePe ਉਤੇ ਆਟੋਪੇ ਸੇਵਾ ਬੰਦ ਕਰਨ ਲਈ, ਆਪਣੇ ਪ੍ਰੋਫਾਈਲ ‘ਤੇ ਜਾਓ।


ਇੱਥੇ ਤੁਸੀਂ ਭੁਗਤਾਨ ਪ੍ਰਬੰਧਨ ਸੈਕਸ਼ਨ (Payment Management Section) ਦੇਖੋਗੇ।


ਇਸ ਭਾਗ ਵਿਚ ਤੁਹਾਨੂੰ ਆਟੋਪੇਅ (Autopay) ਦਾ ਵਿਕਲਪ ਵੀ ਦਿਖਾਈ ਦੇਵੇਗਾ।


ਇੱਥੇ ਜਾਣ ਤੋਂ ਬਾਅਦ ਤੁਹਾਨੂੰ Pause ਅਤੇ Delete ਦੋਵੇਂ ਨਜ਼ਰ ਆਉਣਗੇ।


ਜੇਕਰ ਤੁਸੀਂ ਆਟੋਪੇ ਸੈਕਸ਼ਨ ਨੂੰ ਰੋਕਣਾ ਚਾਹੁੰਦੇ ਹੋ, ਤਾਂ Pause ‘ਤੇ ਕਲਿੱਕ ਕਰੋ।


ਸੇਵਾ ਨੂੰ ਹਮੇਸ਼ਾ ਲਈ ਖਤਮ ਕਰਨ ਲਈ, ਡਿਲੀਟ ‘ਤੇ ਕਲਿੱਕ ਕਰੋ।


ਕੀ ਹੈ UPI?
ਦੱਸ ਦਈਏ ਕਿ UPI ਇੱਕ ਰੀਅਲ ਟਾਈਮ ਪੇਮੈਂਟ ਸਿਸਟਮ (Real Time Payment System) ਹੈ, ਜੋ ਭਾਰਤ ਵਿੱਚ ਬੈਂਕ ਖਾਤਿਆਂ ਵਿਚਕਾਰ ਤਤਕਾਲ ਮਨੀ ਟ੍ਰਾਂਸਫਰ (Money Transfer) ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਇਹ ਉਪਭੋਗਤਾਵਾਂ ਨੂੰ ਇੱਕ ਮੋਬਾਈਲ ਐਪਲੀਕੇਸ਼ਨ ਨਾਲ ਕਈ ਬੈਂਕ ਖਾਤਿਆਂ ਨੂੰ ਲਿੰਕ ਕਰਨ ਦੀ ਆਗਿਆ ਦਿੰਦਾ ਹੈ, ਭੁਗਤਾਨ ਕਰਨ ਲਈ ਇੱਕ ਸਹਿਜ ਅਤੇ ਸੁਰੱਖਿਅਤ ਪਲੇਟਫਾਰਮ ਪ੍ਰਦਾਨ ਕਰਦਾ ਹੈ। UPI ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ।