Gold and Silver Price: ਸੋਨਾ ਹਾਲ ਹੀ ਵਿੱਚ 75000 ਰੁਪਏ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਵੀਰਵਾਰ ਨੂੰ ਇਹ 75750 ਦੇ ਪੱਧਰ 'ਤੇ ਪਹੁੰਚ ਗਿਆ ਸੀ। ਪਰ ਕੱਲ੍ਹ ਦੇ ਮੁਕਾਬਲੇ ਅੱਜ ਇਸ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਮੁਤਾਬਕ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 75681 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ, ਜਦਕਿ ਚਾਂਦੀ ਦੀ ਕੀਮਤ 90758 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਆਪਣੇ ਸ਼ਹਿਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਬਾਰੇ ਜਾਣੋ।
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ibjarates.com) ਦੀ ਵੈੱਬਸਾਈਟ ਮੁਤਾਬਕ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ।
ਸ਼ਹਿਰ ਦਾ ਨਾਮ | 22 ਕੈਰੇਟ ਸੋਨੇ ਦਾ ਭਾਅ | 24 ਕੈਰੇਟ ਸੋਨੇ ਦਾ ਭਾਅ | 18 ਕੈਰੇਟ ਸੋਨੇ ਦਾ ਭਾਅ |
ਚੇਨਈ | ₹71000 | ₹ 77450 | ₹ 58150 |
ਮੁੰਬਈ | ₹71000 | ₹ 77450 | ₹ 58150 |
ਦਿੱਲੀ | ₹ 71150 | ₹ 77600 | ₹ 58220 |
ਕੋਲਕਾਤਾ | ₹71000 | ₹ 77450 | ₹ 58150 |
ਜੈਪੁਰ | ₹ 71150 | ₹ 77600 | ₹ 58220 |
ਪਟਨਾ | ₹71050 | ₹ 77500 | ₹ 58130 |
ਨੋਇਡਾ | ₹ 71150 | ₹ 77600 | ₹ 58150 |
ਚੰਡੀਗੜ੍ਹ | ₹ 71150 | ₹ 77600 | ₹ 58150 |
ਪੰਜਾਬ | ₹69,500 | ₹72,980 | ₹ 56,460 |
ਇਹ ਵੀ ਪੜ੍ਹੋ: Rule Change: 1 ਅਕਤੂਬਰ ਤੋਂ ਆਧਾਰ ਕਾਰਡ ਸਣੇ ਬਦਲ ਜਾਣਗੇ ਆਹ ਨਿਯਮ, ਇੱਥੇ ਜਾਣੋ ਡਿਟੇਲ
ਇੰਝ ਪਤਾ ਕਰੋ ਭਾਅ
ਤੁਸੀਂ ਮਿਸਡ ਕਾਲ ਰਾਹੀਂ ਸੋਨੇ ਅਤੇ ਚਾਂਦੀ ਦੀ ਕੀਮਤ ਵੀ ਦੇਖ ਸਕਦੇ ਹੋ। ਇਸ ਦੇ ਲਈ ਤੁਹਾਨੂੰ ਹੇਠਾਂ ਦਿੱਤੇ ਨੰਬਰ 8955664433 'ਤੇ ਕਾਲ ਕਰਨੀ ਪਵੇਗੀ। ਮਿਸਡ ਕਾਲ ਦੇ ਕੁਝ ਸਮੇਂ ਬਾਅਦ, ਤੁਹਾਨੂੰ SMS ਦੁਆਰਾ ਦਰ ਬਾਰੇ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ, ਤੁਸੀਂ ਅਧਿਕਾਰਤ ਵੈੱਬਸਾਈਟ ibjarates.com 'ਤੇ ਜਾ ਕੇ ਵੀ ਦਰਾਂ ਨੂੰ ਦੇਖ ਸਕਦੇ ਹੋ।
ਹਾਲ ਮਾਰਕ ਦਾ ਰੱਖੋ ਧਿਆਨ
ਸੋਨਾ ਖਰੀਦਣ ਸਮੇਂ ਲੋਕਾਂ ਨੂੰ ਇਸ ਦੀ ਗੁਣਵੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਗਾਹਕਾਂ ਨੂੰ ਹਾਲਮਾਰਕ ਦੇ ਨਿਸ਼ਾਨ ਨੂੰ ਦੇਖ ਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਹਾਲ ਮਾਰਕ ਸੋਨੇ ਦੀ ਸਰਕਾਰੀ ਗਾਰੰਟੀ ਹੈ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਹਾਲਮਾਰਕ ਨੂੰ ਨਿਰਧਾਰਤ ਕਰਦਾ ਹੈ। ਹਾਲਮਾਰਕਿੰਗ ਸਕੀਮ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, terms and Condition ਦੇ ਅਧੀਨ ਕੰਮ ਕਰਦੀ ਹੈ।
ਇਹ ਵੀ ਪੜ੍ਹੋ: Swiggy ਨੇ IPO ਲਈ ਫਾਈਲ ਕੀਤਾ ਅਪਡੇਟੇਡ ਡਰਾਫਟ, ਪੇਟੀਐਮ ਤੋਂ ਬਾਅਦ ਬਣਾਇਆ ਰਿਕਾਰਡ