Gold and Silver Price: ਸ਼ੁੱਕਰਵਾਰ ਨੂੰ ਸੋਨਾ ਹੋਰ ਮਹਿੰਗਾ ਹੋ ਗਿਆ, ਜਦਕਿ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਮੁਤਾਬਕ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 76713 ਰੁਪਏ ਤੱਕ ਪਹੁੰਚ ਗਈ। ਜਦਕਿ ਚਾਂਦੀ ਦਾ ਰੇਟ 91600 'ਤੇ ਆ ਗਿਆ ਹੈ। ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਵਿੱਚ ਸੋਨਾ-ਚਾਂਦੀ ਦੀਆਂ ਕੀਮਤਾਂ।

ਅੱਜ ਦੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ: ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (ibjarates.com) ਦੀ ਵੈਬਸਾਈਟ ਦੇ ਅਨੁਸਾਰ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਬਦਲਾਅ ਹੋਇਆ ਹੈ।

ਇਹ ਵੀ ਪੜ੍ਹੋ: Punjab News: ਸੂਫੀ ਗਾਇਕ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ, ਕੁੱਤਾ ਸਾਹਮਣੇ ਆਉਣ ਕਰਕੇ ਐਕਟਿਵਾ ਹੋਈ ਬੇਕਾਬੂ

ਸ਼ਹਿਰ ਦਾ ਨਾਮ 22 ਕੈਰੇਟ ਸੋਨੇ ਦਾ ਭਾਅ 24 ਕੈਰੇਟ ਸੋਨੇ ਦਾ ਭਾਅ  18 ਕੈਰੇਟ ਸੋਨੇ ਦਾ ਭਾਅ
ਚੇਨਈ  ₹71410 ₹ 77900 ₹ 59010
ਮੁੰਬਈ ₹71410 ₹ 77900 ₹ 58430
ਦਿੱਲੀ ₹ 71560 ₹ 78050 ₹ 58550
ਕੋਲਕਾਤਾ ₹71410 ₹ 77900 ₹ 58430
ਅਹਿਮਦਾਬਾਦ ₹ 71460 ₹ 77950 ₹ 58470
ਨੋਇਡਾ ₹ 71560 ₹ 78050 ₹ 58550
ਚੰਡੀਗੜ੍ਹ ₹ 71560 ₹ 78050 ₹ 58550
ਗੁਰੂਗ੍ਰਾਮ ₹ 71560 ₹ 78050 ₹ 58550
ਲਖਨਊ ₹ 71560 ₹ 78050 ₹ 58550

ਇੰਝ ਪਤਾ ਕਰੋ ਭਾਅ

ਤੁਸੀਂ ਮਿਸਡ ਕਾਲ ਰਾਹੀਂ ਸੋਨੇ ਅਤੇ ਚਾਂਦੀ ਦੀ ਕੀਮਤ ਵੀ ਦੇਖ ਸਕਦੇ ਹੋ। ਇਸ ਦੇ ਲਈ ਤੁਹਾਨੂੰ ਹੇਠਾਂ ਦਿੱਤੇ ਨੰਬਰ 8955664433 'ਤੇ ਕਾਲ ਕਰਨੀ ਪਵੇਗੀ। ਮਿਸਡ ਕਾਲ ਦੇ ਕੁਝ ਸਮੇਂ ਬਾਅਦ, ਤੁਹਾਨੂੰ SMS ਦੁਆਰਾ ਦਰ ਬਾਰੇ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ, ਤੁਸੀਂ ਅਧਿਕਾਰਤ ਵੈੱਬਸਾਈਟ ibjarates.com 'ਤੇ ਜਾ ਕੇ ਵੀ ਦਰਾਂ ਨੂੰ ਦੇਖ ਸਕਦੇ ਹੋ।

ਹਾਲ ਮਾਰਕ ਦਾ ਰੱਖੋ ਧਿਆਨ
ਸੋਨਾ ਖਰੀਦਣ ਸਮੇਂ ਲੋਕਾਂ ਨੂੰ ਇਸ ਦੀ ਗੁਣਵੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਗਾਹਕਾਂ ਨੂੰ ਹਾਲਮਾਰਕ ਦੇ ਨਿਸ਼ਾਨ ਨੂੰ ਦੇਖ ਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਹਾਲ ਮਾਰਕ ਸੋਨੇ ਦੀ ਸਰਕਾਰੀ ਗਾਰੰਟੀ ਹੈ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਹਾਲਮਾਰਕ ਨੂੰ ਨਿਰਧਾਰਤ ਕਰਦਾ ਹੈ। ਹਾਲਮਾਰਕਿੰਗ ਸਕੀਮ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, terms and Condition ਦੇ ਅਧੀਨ ਕੰਮ ਕਰਦੀ ਹੈ।

ਇਹ ਵੀ ਪੜ੍ਹੋ: ਭਲਕੇ ਹਮਾਸ-ਇਜ਼ਰਾਈਲ ਜੰਗ ਹੋ ਜਾਵੇਗੀ ਖਤਮ, ਬੈਂਜਾਮਿਨ ਨੇਤਨਯਾਹੂ ਦਾ ਵੱਡਾ ਐਲਾਨ