Helicopter For Marriage: ਸਤਬੀਰ ਚਾਹ ਸੀ ਕਿ ਉਹ ਆਪਣੀ ਨੂੰਹ ਨੂੰ ਹੈਲੀਕਾਪਟਰ (Helicopter) 'ਚ ਵਿਦਾਈ ਕਰ ਕੇ ਘਰ ਲੈ ਕੇ ਆਉਣ। ਪਰ ਆਖਰੀ ਸਮੇਂ 'ਤੇ ਅਜਿਹਾ ਨਾ ਹੋ ਸਕਿਆ। ਇਹ ਮਾਮਲਾ ਹਿਸਾਰ (Hisar) ਦੇ ਪਿੰਡ ਨੰਗਥਲਾ ਦੇ ਰਹਿਣ ਵਾਲੇ ਸਤਬੀਰ ਦੇ ਮਨ 'ਚ ਇਹ ਚਾਅ ਰਹਿ ਗਿਆ। ਸਤਬੀਰ ਨੂੰ ਆਪਣੀ ਨੂੰਹ ਦੀ ਦੂਜੀ ਵਿਦਾਈ 'ਤੇ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਮਿਲਿਆ ਅਤੇ ਉਹ ਹੈਲੀਕਾਪਟਰ ਲੈ ਕੇ ਆਪਣੇ ਬੇਟੇ ਦੇ ਸਹੁਰੇ ਘਰ ਪਹੁੰਚ ਗਏ।


ਜੇ ਤੁਸੀਂ ਵੀ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਆਪਣੀ ਦੁਲਹਨ ਨੂੰ ਹੈਲੀਕਾਪਟਰ ਰਾਹੀਂ ਵਿਦਾਈ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਇੱਛਾ ਨੂੰ ਆਸਾਨੀ ਨਾਲ ਪੂਰਾ ਕਰ ਸਕਦੇ ਹੋ। ਹੁਣ ਤੁਹਾਡੇ ਲਈ ਹੈਲੀਕਾਪਟਰ ਬੁੱਕ (Helicopter Booking) ਕਰਨਾ ਓਨਾ ਹੀ ਆਸਾਨ ਹੈ ਜਿੰਨਾ ਤੁਹਾਡੇ ਵਿਆਹ ਲਈ ਕਾਰ ਬੁੱਕ ਕਰਨਾ ਹੈ।


ਹੁਣ ਤੁਹਾਡੇ ਦਿਮਾਗ ਵਿੱਚ ਸਭ ਤੋਂ ਪਹਿਲਾ ਸਵਾਲ ਉੱਠਦਾ ਹੈ ਕਿ ਕਾਰ ਤਾਂ ਠੀਕ ਹੈ, ਪਰ ਹੈਲੀਕਾਪਟਰ ਬੁੱਕ ਕਰਨ ਲਈ ਕਿੰਨਾ ਖਰਚਾ ਆਵੇਗਾ। ਜੇ ਤੁਹਾਡੀ ਜੇਬ ਤੁਹਾਨੂੰ ਖਰਚ ਕਰਨ ਦਿੰਦੀ ਹੈ, ਤਾਂ ਬੁਕਿੰਗ ਕਿੱਥੇ ਹੋਵੇਗੀ ਅਤੇ ਵਿਆਹ ਨੂੰ ਸ਼ਾਨਦਾਰ ਬਣਾਉਣ ਲਈ ਹੈਲੀਕਾਪਟਰ ਤੁਹਾਡੇ ਨਾਲ ਕਦੋਂ ਤੱਕ ਰਹੇਗਾ। ਹੈਲੀਕਾਪਟਰਾਂ ਲਈ ਵੀ ਕੁਝ ਵਿਸ਼ੇਸ਼ ਇਜਾਜ਼ਤ ਦੀ ਜ਼ਰੂਰਤ ਹੁੰਦੀ ਹੈ।


ਕਿੰਨਾ ਆਵੇਗਾ ਖਰਚਾ, ਤੇ ਕਿੰਨੇ ਘੰਟੇ ਲਈ ਮਿਲੇਗਾ ਹੈਲੀਕਾਪਟਰ 


ਬਦਰੀ ਹੈਲੀਕਾਪਟਰ (Badri Helicopters) ਚਲਾਉਣ ਵਾਲੇ ਪ੍ਰਵੀਨ ਜੈਨ ਦਾ ਕਹਿਣਾ ਹੈ ਕਿ ਗੈਰ-ਵਿਆਹ ਸਮਾਗਮਾਂ ਲਈ ਹੈਲੀਕਾਪਟਰ ਦਾ ਕਿਰਾਇਆ ਪ੍ਰਤੀ ਘੰਟੇ ਦੇ ਆਧਾਰ 'ਤੇ ਹੈ। ਵਿਆਹਾਂ 'ਚ ਹੈਲੀਕਾਪਟਰਾਂ ਦੇ ਵਧਦੇ ਰੁਝਾਨ ਨੂੰ ਵੇਖਦੇ ਹੋਏ ਜ਼ਿਆਦਾਤਰ ਹਵਾਬਾਜ਼ੀ ਕੰਪਨੀਆਂ ਨੇ ਲਾੜੀ ਦੀ ਵਿਦਾਈ ਲਈ ਆਪਣੇ ਪੈਕੇਜ ਤੈਅ ਕਰ ਲਏ ਹਨ। ਇਹ ਪੈਕੇਜ ਮੰਜ਼ਿਲ ਦੀ ਦੂਰੀ ਅਤੇ ਸੀਟ ਸਮਰੱਥਾ ਦੇ ਆਧਾਰ 'ਤੇ 4 ਲੱਖ ਤੋਂ 10 ਲੱਖ ਰੁਪਏ ਦੇ ਵਿਚਕਾਰ ਉਪਲਬਧ ਹਨ।


ਉਨ੍ਹਾਂ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੀ ਕੰਪਨੀ ਦਿੱਲੀ-ਐਨਸੀਆਰ ਅਤੇ ਹਰਿਆਣਾ ਲਈ 4,50,000 ਰੁਪਏ ਵਿੱਚ 5 ਸੀਟਰ ਹੈਲੀਕਾਪਟਰ ਮੁਹੱਈਆ ਕਰਵਾ ਰਹੀ ਹੈ। ਜਦੋਂ ਕਿ ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਜਾਂ ਇਸ ਦੇ ਨੇੜਲੇ ਇਲਾਕਿਆਂ ਵਿੱਚ ਕਿਰਾਇਆ 6,00,000 ਰੁਪਏ ਦੇ ਕਰੀਬ ਹੈ। ਜੇ ਤੁਸੀਂ ਲਾੜੀ ਨੂੰ ਪੰਜਾਬ ਦੇ ਅੰਮ੍ਰਿਤਸਰ ਅਤੇ ਜਲੰਧਰ ਤੋਂ ਦਿੱਲੀ-ਐੱਨਸੀਆਰ ਲਿਆਉਣਾ ਹੈ ਤਾਂ ਤੁਹਾਨੂੰ ਲਗਭਗ 5 ਲੱਖ ਰੁਪਏ ਖਰਚ ਕਰਨੇ ਪੈਣਗੇ। ਇਸੇ ਤਰ੍ਹਾਂ ਬਨਾਰਸ ਤੋਂ ਦਿੱਲੀ-ਐਨਸੀਆਰ ਦਾ ਕਿਰਾਇਆ ਲਗਭਗ 9,00,000 ਰੁਪਏ ਹੈ।


ਪ੍ਰਵੀਨ ਜੈਨ ਅਨੁਸਾਰ ਪੈਕੇਜ ਦੇ ਤਹਿਤ ਹੈਲੀਕਾਪਟਰ ਦੋ ਘੰਟੇ ਦੀ ਮਿਆਦ ਲਈ ਉਪਲਬਧ ਕਰਵਾਇਆ ਜਾਂਦਾ ਹੈ। ਆਮ ਤੌਰ 'ਤੇ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਵਿਦਾਈ ਤੋਂ ਠੀਕ ਪਹਿਲਾਂ ਹੈਲੀਕਾਪਟਰ ਉਨ੍ਹਾਂ ਦੇ ਦੱਸੇ ਹੋਏ ਸਥਾਨ 'ਤੇ ਪਹੁੰਚ ਜਾਵੇ ਅਤੇ ਉਹ ਆਪਣੀ ਨੂੰਹ ਨੂੰ ਇਸ ਵਿਚ ਬਿਠਾ ਕੇ ਉਥੋਂ ਚਲੇ ਜਾਣ। ਜੇ ਕਿਸੇ ਕਾਰਨ ਹੈਲੀਕਾਪਟਰ ਨੂੰ ਜ਼ਿਆਦਾ ਸਮਾਂ ਰੁਕਣਾ ਪੈਂਦਾ ਹੈ ਤਾਂ ਹੈਲੀਕਾਪਟਰ ਦੇ ਪ੍ਰਤੀ ਘੰਟੇ ਦੇ ਹਿਸਾਬ ਨਾਲ ਵਾਧੂ ਭੁਗਤਾਨ ਕਰਨਾ ਪੈਂਦਾ ਹੈ। ਇਹ ਵਾਧੂ ਕਿਰਾਇਆ ਹਰੇਕ ਆਪਰੇਟਰ ਲਈ ਵੱਖਰਾ ਹੈ।


ਕਿਵੇਂ ਤੇ ਕਿੱਥੇ ਹੋਵੇਗੀ ਬੁਕਿੰਗ 


ਹੁਣ ਜੇ ਤੁਹਾਡੀ ਜੇਬ ਇਜਾਜ਼ਤ ਦਿੰਦੀ ਹੈ, ਤਾਂ ਤੁਹਾਡਾ ਅਗਲਾ ਸਵਾਲ ਹੈ ਕਿ ਹੈਲੀਕਾਪਟਰ ਕਿੱਥੇ ਅਤੇ ਕਿਵੇਂ ਬੁੱਕ ਹੋਵੇਗਾ। ਇਸ ਲਈ ਹੁਣ ਤੁਸੀਂ ਹੈਲੀਕਾਪਟਰ ਆਨਲਾਈਨ ਜਾਂ ਆਫਲਾਈਨ ਬੁੱਕ ਕਰ ਸਕਦੇ ਹੋ। ਵੱਖ-ਵੱਖ ਸੈਕਟਰਾਂ ਵਿੱਚ ਵੱਖ-ਵੱਖ ਹੈਲੀਕਾਪਟਰ ਆਪਰੇਟਰ ਹਨ। ਜੇ ਤੁਸੀਂ ਆਨਲਾਈਨ ਹੈਲੀਕਾਪਟਰ ਬੁੱਕ ਕਰਨਾ ਚਾਹੁੰਦੇ ਹੋ, ਤਾਂ ਬਹੁਤ ਸਾਰੀਆਂ ਪ੍ਰਮੁੱਖ ਯਾਤਰਾ ਸਾਈਟਾਂ ਇਹ ਸਹੂਲਤ ਪ੍ਰਦਾਨ ਕਰਦੀਆਂ ਹਨ।


ਉਥੇ ਹੀ, ਜੇ ਤੁਸੀਂ ਹੈਲੀਕਾਪਟਰ ਆਫਲਾਈਨ ਬੁੱਕ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦਿੱਲੀ ਏਅਰਪੋਰਟ ਦੇ ਟਰਮੀਨਲ ਵਨ ਦੇ ਸਾਹਮਣੇ ਸਥਿਤ ਜੀ-5 ਬਿਲਡਿੰਗ 'ਚ ਜਾਣਾ ਹੋਵੇਗਾ। ਇਸ ਇਮਾਰਤ ਵਿੱਚ ਲਗਭਗ ਸਾਰੀਆਂ ਵੱਡੀਆਂ ਹਵਾਬਾਜ਼ੀ ਕੰਪਨੀਆਂ ਦੇ ਦਫ਼ਤਰ ਹਨ, ਜੋ ਤੁਹਾਨੂੰ ਕਿਰਾਏ 'ਤੇ ਹੈਲੀਕਾਪਟਰ ਪ੍ਰਦਾਨ ਕਰਦੇ ਹਨ।


ਕੀ ਪੂਰੀ ਕਰਨੀ ਹੁੰਦੀ ਹੈ ਕੋਈ ਪ੍ਰਕਿਰਿਆ? 


ਕੈਪਟਨ ਯੋਗੇਸ਼ ਗੁਪਤਾ ਅਨੁਸਾਰ ਹੈਲੀਕਾਪਟਰ ਦੇ ਲੈਂਡਿੰਗ ਅਤੇ ਟੇਕਆਫ ਲਈ ਦੋ ਤਰ੍ਹਾਂ ਦੀ ਇਜਾਜ਼ਤ ਦੀ ਲੋੜ ਹੁੰਦੀ ਹੈ। ਪਹਿਲੀ ਇਜਾਜ਼ਤ ਏਅਰਫੋਰਸ ਵੱਲੋਂ ਦਿੱਤੀ ਜਾਂਦੀ ਹੈ ਅਤੇ ਦੂਜੀ ਇਜਾਜ਼ਤ ਏਅਰਪੋਰਟ ਅਥਾਰਟੀ ਜਾਂ ਸਥਾਨਕ ਪ੍ਰਸ਼ਾਸਨ ਤੋਂ ਲੈਣੀ ਪੈਂਦੀ ਹੈ। ਹਾਲਾਂਕਿ, ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਹੈਲੀਕਾਪਟਰ ਸੰਚਾਲਕ ਖੁਦ ਅਜਿਹੀਆਂ ਸਾਰੀਆਂ ਇਜਾਜ਼ਤਾਂ ਲੈਣ ਦੀ ਜ਼ਿੰਮੇਵਾਰੀ ਲੈਂਦੇ ਹਨ।


ਇਸ ਤੋਂ ਇਲਾਵਾ ਹੈਲੀਕਾਪਟਰ ਨੇ ਜਿਸ ਜਗ੍ਹਾ 'ਤੇ ਉਤਰਨਾ ਹੈ, ਉਸ ਜਗ੍ਹਾ ਦੀ ਪਛਾਣ ਕਰਨਾ, ਹੈਲੀਕਾਪਟਰ ਦੇ ਹਿਸਾਬ ਨਾਲ ਜਗ੍ਹਾ ਤਿਆਰ ਕਰਨਾ, ਐੱਚ ਪੇਂਟ ਕਰਵਾਉਣਾ ਅਤੇ ਲੈਂਡਿੰਗ ਤੋਂ ਠੀਕ ਪਹਿਲਾਂ ਖਾਸ ਕਿਸਮ ਦਾ ਧੂੰਆਂ ਕੱਢਣ ਦਾ ਕੰਮ ਹੈਲੀਕਾਪਟਰ ਆਪਰੇਟਰ ਦੇ ਨੁਮਾਇੰਦੇ ਵੱਲੋਂ ਹੀ ਕੀਤਾ ਜਾਂਦਾ ਹੈ।