100 Rupee Old Currency: 2016 ਵਿੱਚ ਨੋਟਬੰਦੀ ਤੋਂ ਬਾਅਦ ਸਰਕਾਰ ਨੇ 10, 20, 50, 100 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ। ਹਾਲਾਂਕਿ, ਇਹਨਾਂ ਨਵੇਂ ਨੋਟਾਂ ਨੂੰ ਜਾਰੀ ਕਰਨ ਦੇ ਬਾਵਜੂਦ ਪੁਰਾਣੇ ਨੋਟ ਬੰਦ ਨਹੀਂ ਕੀਤੇ ਗਏ ਸਨ। ਇਸ ਕਰਕੇ ਬਹੁਤ ਸਾਰੇ ਲੋਕ ਅਜੇ ਵੀ ਪੁਰਾਣੇ ਨੋਟਾਂ ਦੀ ਵਰਤੋਂ ਕਰ ਰਹੇ ਹਨ। ਪਰ ਕੀ ਤੁਹਾਡੇ ਕੋਲ ਜਿਹੜੇ ਨੋਟ ਹਨ ਉਹ ਅਸਲੀ ਹੈ ਜਾਂ ਨਕਲੀ? ਆਓ ਜਾਣਦੇ ਹਾਂ ਕਿਵੇਂ ਚੈੱਕ ਕਰੀਏ।

Continues below advertisement

RBI ਦੱਸਦਾ ਹੈ ਕਿ ਨੋਟਾਂ ਦੀ ਪਛਾਣ ਕਿਵੇਂ ਕਰੀਏRBI ਵੈੱਬਸਾਈਟ ਹਰੇਕ ਨੋਟ ਦੀ ਛਪਾਈ ਅਤੇ ਉਹਨਾਂ ਦੀ ਪਛਾਣ ਕਿਵੇਂ ਕਰੀਏ, ਇਸ ਬਾਰੇ ਵੇਰਵੇ ਦਿੰਦੀ ਹੈ। ਇਸ ਵਿੱਚ ਇੱਕ ਸੈਕਸ਼ਨ ਨਵੇਂ ਨੋਟਾਂ ਦੀ ਅਸਲੀਅਤ ਦੱਸਦਾ ਹੈ, ਜਦੋਂ ਕਿ ਇੱਕ ਸੈਕਸ਼ਨ ਵਿੱਚ ਪੁਰਾਣੇ ਨੋਟਾਂ ਬਾਰੇ ਦੱਸਿਆ ਹੋਇਆ ਹੈ। ਆਓ ਜਾਣਦੇ ਹਾਂ ਕਿ ਇਹਨਾਂ ਨੋਟਾਂ ਵਿੱਚ ਕੀ ਖਾਸ ਹੈ ਅਤੇ ਉਹਨਾਂ ਦੀ ਪਛਾਣ ਕਿਵੇਂ ਕਰੀਏ।

Continues below advertisement

ਪੁਰਾਣੇ 100 ਰੁਪਏ ਦੇ ਨੋਟ 'ਤੇ ਦੇਵਨਾਗਰੀ ਲਿਪੀ ਵਿੱਚ 'ਸੌ ਰੁਪਏ' ਲਿਖਿਆ ਹੋਇਆ ਹੈ।

ਪੁਰਾਣੇ 100 ਰੁਪਏ ਦੇ ਨੋਟ ਦੇ ਸੱਜੇ ਪਾਸੇ ਮਹਾਤਮਾ ਗਾਂਧੀ ਦੀ ਫੋਟੋ ਹੈ।

ਪੁਰਾਣੇ 100 ਰੁਪਏ ਦੇ ਨੋਟ ਦੇ ਵਿਚਕਾਰ ਗਰੰਟੀ ਕਲੌਜ, ਆਰਬੀਆਈ ਗਵਰਨਰ ਦੇ ਸਿਗਨੇਚਰ ਅਤੇ ਭੁਗਤਾਨ ਦਾ ਵਾਅਦਾ ਲਿਖਿਆ ਹੋਇਆ ਹੈ।

100 ਰੁਪਏ ਦੇ ਨੋਟ ਦੇ ਉੱਤੇ ਸਿੱਧੇ ਹੱਥ ਦੀ ਤਰਫ ਛੋਟੇ ਜਿਹੇ ਆਕਾਰ ਵਿੱਚ ਵਧਦੇ ਹੋਏ ਨੰਬਰਾਂ ਵਾਲਾ ਨੰਬਰ ਪੈਨਲ ਹੁੰਦਾ ਹੈ।

ਇਸੇ ਤਰ੍ਹਾਂ, ਉਲਟ ਪਾਸੇ, ਇੱਕ ਨੰਬਰ ਪੈਨਲ ਹੈ ਜਿਸ ਵਿੱਚ ਛੋਟੇ ਤੋਂ ਵੱਡੇ ਵੱਲ ਵਧਦੇ ਨੰਬਰ ਹਨ।

ਪੁਰਾਣੇ 100 ਰੁਪਏ ਦੇ ਨੋਟ ਦੇ ਹੇਠਲੇ ਪਾਸੇ ਅਸ਼ੋਕ ਥੰਮ੍ਹ ਦਾ ਚਿੰਨ੍ਹ ਉੱਭਰਿਆ ਹੋਇਆ ਹੈ।

ਪੁਰਾਣੇ 100 ਰੁਪਏ ਦੇ ਨੋਟ ਦੇ ਸੱਜੇ ਪਾਸੇ ਆਰਬੀਆਈ ਦਾ ਲੋਗੋ ਦਿਖਾਈ ਦਿੰਦਾ ਹੈ।

RBI ਲੈਕੇ ਆਵੇਗਾ ਪਲਾਸਟਿਕ ਦੇ ਨੋਟ

ਦੱਸ ਦਈਏ ਕਿ ਨਕਲੀ ਨੋਟਾਂ ਦਾ ਵੱਡਾ ਕਾਰੋਬਾਰ ਚੱਲਦਾ ਹੈ, ਜੋ ਦੇਸ਼ ਦੀ ਆਰਥਿਕ ਪ੍ਰਣਾਲੀ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਇਸ ਕਰਕੇ ਆਰਬੀਆਈ ਜਲਦੀ ਹੀ ਪਲਾਸਟਿਕ ਕਰੰਸੀ ਪੇਸ਼ ਕਰ ਰਿਹਾ ਹੈ। ਪਹਿਲਾਂ 10 ਅਤੇ 20 ਰੁਪਏ ਦੇ ਨੋਟ ਪੇਸ਼ ਕੀਤੇ ਜਾਣਗੇ। ਜੇਕਰ ਇਹ ਸਫਲ ਹੁੰਦੇ ਹਨ, ਤਾਂ ਭਵਿੱਖ ਵਿੱਚ ਹੋਰ 50, 100 ਅਤੇ 500 ਰੁਪਏ ਦੇ ਨੋਟ ਪੇਸ਼ ਕੀਤੇ ਜਾਣਗੇ।