Petrol and Diesel Price: ਮਾਨਸੂਨ ਦੇ ਆਉਣ ਨਾਲ ਦੇਸ਼ ਦੇ ਕੋਨੇ-ਕੋਨੇ 'ਚ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਜੇ ਵੀ ਸਥਿਰ ਹਨ। ਤੁਹਾਨੂੰ ਦੱਸ ਦਈਏ ਕਿ 2017 ਤੋਂ ਪੈਟਰੋਲ ਕੰਪਨੀਆਂ ਸਵੇਰੇ 6 ਵਜੇ ਤੇਲ ਦੀਆਂ ਕੀਮਤਾਂ ਜਾਰੀ ਕਰ ਰਹੀਆਂ ਹਨ। ਇਸ ਸਿਲਸਿਲੇ ਨੂੰ ਜਾਰੀ ਰੱਖਦਿਆਂ ਹੋਇਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਯਾਨੀ ਸ਼ੁੱਕਰਵਾਰ 28 ਜੂਨ ਲਈ ਪੈਟਰੋਲ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਹਨ।


ਜੇਕਰ ਤੁਸੀਂ ਕਿਤੇ ਜਾਣ ਦਾ ਪਲਾਨ ਬਣਾ ਰਹੇ ਹੋ, ਤਾਂ ਆਪਣੀ ਕਾਰ ਦੀ ਟੈਂਕੀ ਭਰਾਉਣ ਤੋਂ ਪਹਿਲਾਂ ਆਪਣੇ ਸ਼ਹਿਰ ਵਿੱਚ ਤੇਲ ਦੀਆਂ ਤਾਜ਼ਾ ਕੀਮਤਾਂ ਚੈੱਕ ਕਰ ਲਓ। ਹਰ ਸ਼ਹਿਰ ਵਿੱਚ ਤੇਲ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਤੇਲ ਕੰਪਨੀਆਂ ਉਨ੍ਹਾਂ 'ਤੇ ਵੈਟ ਵਸੂਲਦੀਆਂ ਹਨ। ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਾਰੇ।


ਇਹ ਵੀ ਪੜ੍ਹੋ: ਹੁਣ 800 ਰੁਪਏ 'ਚ ਕਰੋ ਹਵਾਈ ਯਾਤਰਾ, TATA ਦੀ Air India Express ਦੇ ਰਹੀ ਮੌਕਾ


ਮਹਾਂਨਗਰਾਂ ਵਿੱਚ ਤੇਲ ਦੀਆਂ ਕੀਮਤਾਂ 


ਰਾਜਧਾਨੀ ਦਿੱਲੀ 'ਚ ਪੈਟਰੋਲ 94.76 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.66 ਰੁਪਏ ਦੀ ਪ੍ਰਤੀ ਲੀਟਰ ਵਿੱਕ ਰਿਹਾ ਹੈ।
ਮੁੰਬਈ 'ਚ ਇਕ ਲੀਟਰ ਪੈਟਰੋਲ 104.19 ਰੁਪਏ ਅਤੇ ਡੀਜ਼ਲ 92.13 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਕੋਲਕਾਤਾ 'ਚ ਪੈਟਰੋਲ ਦੀ ਕੀਮਤ 103.93 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 90.74 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਪੈਟਰੋਲ 100.73 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.32 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।


ਬਾਕੀ ਸ਼ਹਿਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 


ਨੋਇਡਾ: ਪੈਟਰੋਲ 94.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.94 ਰੁਪਏ ਪ੍ਰਤੀ ਲੀਟਰ


ਗੁਰੂਗ੍ਰਾਮ: ਪੈਟਰੋਲ 95.18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.03 ਰੁਪਏ ਪ੍ਰਤੀ ਲੀਟਰ


ਚੰਡੀਗੜ੍ਹ: ਪੈਟਰੋਲ 94.22 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 82.38 ਰੁਪਏ ਪ੍ਰਤੀ ਲੀਟਰ 


ਹੈਦਰਾਬਾਦ: ਪੈਟਰੋਲ 107.39 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.63 ਰੁਪਏ ਪ੍ਰਤੀ ਲੀਟਰ 


ਪਟਨਾ: ਪੈਟਰੋਲ 105.16 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.03 ਰੁਪਏ ਪ੍ਰਤੀ ਲੀਟਰ


ਲਖਨਊ: ਪੈਟਰੋਲ 94.63 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.74 ਰੁਪਏ ਪ੍ਰਤੀ ਲੀਟਰ


SMS ਰਾਹੀਂ ਪਤਾ ਕਰ ਸਕਦੇ ਹੋ ਪੈਟਰੋਲ-ਡੀਜ਼ਲ ਦੇ ਰੇਟ  
ਤੁਸੀਂ SMS ਰਾਹੀਂ ਵੀ ਪੈਟਰੋਲ ਤੇ ਡੀਜ਼ਲ ਦੇ ਰੋਜ਼ਾਨਾ ਰੇਟ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ 9224992249 ਨੰਬਰ 'ਤੇ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ BPCL ਗਾਹਕ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਨੰਬਰ 9223112222 'ਤੇ SMS ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, HPCL ਖਪਤਕਾਰ HPPprice ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਤੇ ਇਸ ਨੂੰ ਨੰਬਰ 9222201122 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।


ਇਹ ਵੀ ਪੜ੍ਹੋ: Rule Change: 1 ਜੁਲਾਈ ਤੋਂ ਹੋਣ ਜਾ ਰਹੇ ਹਨ ਇਹ 5 ਵੱਡੇ ਬਦਲਾਅ... ਰਸੋਈ ਤੋਂ ਲੈ ਕੇ ਬੈਂਕ ਖਾਤੇ ਤੱਕ ਸਿੱਧਾ ਪਵੇਗਾ ਅਸਰ!