Plastic Currency : ਭਾਰਤੀ ਰਿਜ਼ਰਵ ਬੈਂਕ (RBI) ਜਲਦ ਹੀ 10 ਅਤੇ 20 ਰੁਪਏ ਦੇ ਪਲਾਸਟਿਕ ਨੋਟਾਂ ਦਾ ਟਰਾਇਲ ਸ਼ੁਰੂ ਕਰਨ ਜਾ ਰਿਹਾ ਹੈ। ਇਨ੍ਹਾਂ ਨੂੰ ਪਾਲੀਮਰ ਨੋਟ ਵੀ ਕਿਹਾ ਜਾਂਦਾ ਹੈ, ਜੋ ਕਾਗਜ਼ ਦੇ ਨੋਟਾਂ ਨਾਲੋਂ ਵੱਧ ਮਜ਼ਬੂਤ ਅਤੇ ਟਿਕਾਊ ਹੁੰਦੇ ਹਨ। ਦੁਨੀਆ ਦੇ ਕਈ ਦੇਸ਼ ਪਹਿਲਾਂ ਹੀ ਪਲਾਸਟਿਕ ਕਰੰਸੀ ਦੀ ਵਰਤੋਂ ਕਰ ਰਹੇ ਹਨ। ਭਾਰਤ ਵਿੱਚ ਫਿਲਹਾਲ ਇਹ ਨੋਟ ਸਿਰਫ਼ ਟੈਸਟਿੰਗ ਦੇ ਉਦੇਸ਼ ਨਾਲ ਜਾਰੀ ਕੀਤੇ ਜਾਣਗੇ ਅਤੇ ਇਸ ਲਈ 10 ਤੇ 20 ਰੁਪਏ ਦੇ ਨੋਟ ਚੁਣੇ ਗਏ ਹਨ।

Continues below advertisement

10 ਅਤੇ 20 ਰੁਪਏ ਦੇ ਨੋਟ ਹੀ ਕਿਉਂ ਚੁਣੇ ਗਏ?

ਭਾਰਤ ਵਿੱਚ ਚੱਲ ਰਹੇ ਕੁੱਲ ਨੋਟਾਂ ਵਿੱਚੋਂ ਲਗਭਗ 25 ਫੀਸਦੀ ਹਿੱਸਾ 10 ਅਤੇ 20 ਰੁਪਏ ਦੇ ਨੋਟਾਂ ਦਾ ਹੈ, ਪਰ ਕੁੱਲ ਮੁੱਲ ਵਿੱਚ ਇਨ੍ਹਾਂ ਦੀ ਹਿੱਸੇਦਾਰੀ ਕੇਵਲ 1.4 ਫੀਸਦੀ ਹੈ। ਇਸਦਾ ਮਤਲਬ ਹੈ ਕਿ ਇਹ ਨੋਟ ਸਭ ਤੋਂ ਵੱਧ ਵਰਤੇ ਜਾਂਦੇ ਹਨ, ਪਰ ਇਨ੍ਹਾਂ ਦੀ ਕੀਮਤ ਘੱਟ ਹੁੰਦੀ ਹੈ। ਇਸ ਲਈ RBI ਲਈ ਇਨ੍ਹਾਂ ਨਾਲ ਟਰਾਇਲ ਸ਼ੁਰੂ ਕਰਨਾ ਘੱਟ ਜੋਖਿਮ ਵਾਲਾ ਕਦਮ ਹੈ।

Continues below advertisement

ਟਰਾਇਲ ਦੌਰਾਨ ਕਿਹੜੀਆਂ ਗੱਲਾਂ 'ਤੇ ਨਜ਼ਰ ਰਹੇਗੀ?

ਫਿਲਹਾਲ ਇਹ ਨੋਟ ਸਿਰਫ਼ ਪ੍ਰਯੋਗ ਦੇ ਤੌਰ 'ਤੇ ਲਿਆਂਦੇ ਜਾ ਰਹੇ ਹਨ। ਟਰਾਇਲ ਦੌਰਾਨ RBI ਹੇਠ ਲਿਖੀਆਂ ਗੱਲਾਂ ਦਾ ਮੁਲਾਂਕਣ ਕਰੇਗਾ:

ਪਲਾਸਟਿਕ ਨੋਟ ਕਿੰਨਾ ਸਮਾਂ ਟਿਕਦੇ ਹਨ।ਲੋਕਾਂ ਵੱਲੋਂ ਇਨ੍ਹਾਂ ਨੂੰ ਕਿੰਨੀ ਸਵੀਕਾਰਤਾ ਮਿਲਦੀ ਹੈ।ਇਨ੍ਹਾਂ ਨੂੰ ਛਾਪਣਾ ਕਿੰਨਾ ਆਸਾਨ ਅਤੇ ਪ੍ਰਭਾਵਸ਼ਾਲੀ ਹੈ।ਇਨ੍ਹਾਂ ਦੀ ਸੁਰੱਖਿਆ ਕਿੰਨੀ ਮਜ਼ਬੂਤ ਹੈ।ਕੀ ਨਕਲੀ ਨੋਟ ਬਣਾਉਣ ਵਾਲੇ ਇਨ੍ਹਾਂ ਦੀ ਨਕਲ ਕਰ ਸਕਦੇ ਹਨ ਜਾਂ ਨਹੀਂ।

ਦੱਸ ਦੇਈਏ ਕਿ RBI ਨੇ ਕਰੀਬ 15 ਸਾਲ ਪਹਿਲਾਂ ਸਾਲ 2009 ਵਿੱਚ ਵੀ ਪਾਲੀਮਰ ਨੋਟਾਂ ਦਾ ਟਰਾਇਲ ਕੀਤਾ ਸੀ ਪਰ ਤਕਨੀਕੀ ਸਮੱਸਿਆਵਾਂ ਕਾਰਨ ਇਹ ਯੋਜਨਾ ਅੱਗੇ ਨਹੀਂ ਵੱਧ ਸਕੀ। ਹੁਣ RBI ਇੱਕ ਵਾਰ ਫਿਰ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਜੇ ਇਸ ਵਾਰ ਟਰਾਇਲ ਸਫਲ ਰਹਿੰਦਾ ਹੈ, ਤਾਂ ਭਵਿੱਖ ਵਿੱਚ ਦੇਸ਼ ਵਿੱਚ ਵੱਡੇ ਪੱਧਰ 'ਤੇ ਪਲਾਸਟਿਕ ਕਰੰਸੀ ਲਾਗੂ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।