LIC Policy: ਜੇਕਰ ਤੁਹਾਡੇ ਕੋਲ ਵੀ LIC ਪਾਲਿਸੀ ਹੈ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ। ਜਨਤਕ ਖੇਤਰ ਦੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਨੇ ਕਿਹਾ ਕਿ ਜੇਕਰ ਤੁਹਾਡੀ ਪਾਲਿਸੀ ਵੀ ਲੈਪਸ ਹੋ ਗਈ ਹੈ, ਤਾਂ ਹੁਣ ਤੁਸੀਂ ਆਪਣੀ ਪਾਲਿਸੀ ਦੁਬਾਰਾ ਸ਼ੁਰੂ ਕਰ ਸਕਦੇ ਹੋ। ਇਸ ਦੇ ਲਈ ਕੰਪਨੀ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 25 ਮਾਰਚ ਤੱਕ ਕੀਤਾ ਜਾ ਸਕਦਾ ਸ਼ੁਰੂਐਲਆਈਸੀ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਤੁਸੀਂ 7 ਫਰਵਰੀ 2022 ਤੋਂ 25 ਮਾਰਚ 2022 ਦੇ ਵਿਚਕਾਰ ਪ੍ਰੀਮੀਅਮ ਭੁਗਤਾਨ ਦੀ ਮਿਆਦ ਦੇ ਦੌਰਾਨ ਖਤਮ ਹੋ ਚੁੱਕੀ ਪਾਲਿਸੀ ਨੂੰ ਮੁੜ ਸ਼ੁਰੂ ਕਰ ਸਕਦੇ ਹੋ। ਪਾਲਿਸੀ ਨੂੰ ਦੁਬਾਰਾ ਕਰੋ ਐਕਟਿਵਬੀਮਾ ਕੰਪਨੀ ਨੇ ਕਿਹਾ, "ਕੋਵਿਡ-19 ਮਹਾਂਮਾਰੀ ਨੇ ਬੀਮਾ ਕਵਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ ਤੇ ਇਹ ਮੁਹਿੰਮ ਐਲਆਈਸੀ ਪਾਲਿਸੀ ਧਾਰਕਾਂ ਲਈ ਆਪਣੀਆਂ ਪਾਲਿਸੀਆਂ ਨੂੰ ਮੁੜ ਐਕਟਿਵ ਕਰਨ ਦਾ ਇੱਕ ਚੰਗਾ ਮੌਕਾ ਹੈ," ਫੀਸ ਵਿੱਚ ਵੀ ਮਿਲੇਗੀ ਛੋਟਐਲਆਈਸੀ ਨੇ ਕਿਹਾ ਕਿ ਲੈਪਸਡ ਪਾਲਿਸੀ ਨੂੰ ਰੀਐਕਟੀਵੇਟ ਕਰਨ ਦੇ ਚਾਰਜ ਵੀ ਮਾਫ਼ ਕੀਤੇ ਜਾ ਰਹੇ ਹਨ। ਹਾਲਾਂਕਿ, ਇਹ ਛੋਟ ਮਿਆਦੀ ਯੋਜਨਾਵਾਂ ਤੇ ਉੱਚ ਜੋਖਮ ਬੀਮਾ ਯੋਜਨਾਵਾਂ 'ਤੇ ਉਪਲਬਧ ਨਹੀਂ ਹੋਵੇਗੀ। 5 ਸਾਲ ਪਹਿਲਾਂ ਖਤਮ ਹੋ ਚੁੱਕੀ ਪਾਲਿਸੀ ਦੀ ਕਰੋ ਸ਼ੁਰੂਆਤ

ਇਸ ਤੋਂ ਇਲਾਵਾ, ਪਾਲਿਸੀ ਨੂੰ ਮੁੜ ਐਕਟਿਵ ਕਰਨ ਲਈ ਲੋੜੀਂਦੀ ਮੈਡੀਕਲ ਰਿਪੋਰਟ ਵਿੱਚ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ ਪਰ ਸਿਹਤ ਅਤੇ ਮਾਈਕਰੋ ਬੀਮਾ ਯੋਜਨਾਵਾਂ ਵਿੱਚ, ਦੇਰੀ ਨਾਲ ਪ੍ਰੀਮੀਅਮ ਭੁਗਤਾਨ 'ਤੇ ਖਰਚੇ ਮੁਆਫ ਕੀਤੇ ਜਾਣਗੇ। ਪੰਜ ਸਾਲਾਂ ਤੋਂ ਪ੍ਰੀਮੀਅਮ ਦਾ ਭੁਗਤਾਨ ਨਾ ਕਰਨ ਵਾਲੀ ਪਾਲਿਸੀ ਨੂੰ ਵੀ ਇਸ ਮੁਹਿੰਮ ਤਹਿਤ ਚਾਲੂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਰਾਹਤ! ਸਰ੍ਹੋਂ, ਸੋਇਆਬੀਨ ਸਮੇਤ ਖਾਣ ਵਾਲਾ ਤੇਲ ਹੋਇਆ ਸਸਤਾ, ਵੇਖੋ ਕਿੰਨੇ ਡਿੱਗੇ ਕਿਸ ਦੇ ਰੇਟ