ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰਾਲੇ ਨੇ ਕਰਜ਼ਾ ਮੁਆਫੀ ਦੀ ਮਿਆਦ ਦੇ ਦੌਰਾਨ ਵਿਆਜ਼ 'ਤੇ ਵਿਆਜ਼' ਦੀ ਵਸੂਲੀ ਰਕਮ 'ਚ ਛੋਟ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਵਿੱਤ ਮੰਤਰਾਲੇ ਦੇ ਇਸ ਕਦਮ ਨਾਲ 2 ਕਰੋੜ ਰੁਪਏ ਤੱਕ ਦਾ ਕਰਜ਼ਾ ਲੈਣ ਵਾਲਿਆਂ ਨੂੰ ਲਾਭ ਹੋਵੇਗਾ।
ਇਸ ਯੋਜਨਾ ਦੇ ਤਹਿਤ, 1 ਮਾਰਚ ਤੋਂ 31 ਅਗਸਤ ਤੱਕ ਕਰਜ਼ਾ ਮੁਆਫੀ ਦੀ ਮਿਆਦ ਦੇ ਦੌਰਾਨ ਗਾਹਕਾਂ ਤੋਂ ਦੋ ਕਰੋੜ ਰੁਪਏ ਤੱਕ ਦੇ ਕਰਜ਼ਿਆਂ 'ਤੇ ਲਏ ਵਿਆਜ਼ ਤੇ ਵਿਆਜ਼ ਦੀ ਵਸੂਲੀ ਰਕਮ ਵਾਪਸੀ ਕੀਤੀ ਜਾਏਗੀ। ਸੁਪਰੀਮ ਕੋਰਟ ਨੇ ਇਸ ਕੇਸ ਦੀ ਸੁਣਵਾਈ ਕਰਦਿਆਂ ਸਰਕਾਰ ਨੂੰ ਜਲਦ ਤੋਂ ਜਲਦ ਕਦਮ ਚੁੱਕਣ ਲਈ ਕਿਹਾ ਹੈ।
ਵਿੱਤੀ ਸੇਵਾਵਾਂ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਅਜਿਹੇ ਰਿਣਦਾਤਾਵਾਂ, ਜਿਨ੍ਹਾਂ ਦਾ ਕੁਲ ਕਰਜ਼ਾ 29 ਫਰਵਰੀ ਤੱਕ 2 ਕਰੋੜ ਰੁਪਏ ਤੋਂ ਘੱਟ ਸੀ, ਨੂੰ ਇਹ ਛੋਟ ਮਿਲੇਗੀ। ਇਹ ਸਕੀਮ ਐਮਐਸਐਮਈ (ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮ) ਅਤੇ ਨਿੱਜੀ ਲੋਨ ਲਈ ਹੈ। ਰਕਮ ਦੀ ਮਿਆਦ ਦੇ ਦੌਰਾਨ ਗਾਹਕਾਂ ਤੋਂ ਮਿਲੇ ਵਿਆਜ 'ਤੇ ਵਿਆਜ ਵਜੋਂ ਵਸੂਲੀ ਗਈ ਰਕਮ ਬੈਂਕਾਂ ਵਲੋਂ ਉਨ੍ਹਾਂ ਦੇ ਖਾਤੇ 'ਚ ਵਾਪਸ ਕਰ ਦਿੱਤੀ ਜਾਏਗੀ।
ਦੱਸ ਦੇਈਏ ਕਿ ਕੋਰੋਨਾ ਸੰਕਟ ਕਾਰਨ ਆਰਥਿਕਤਾ 'ਤੇ ਪੈਣ ਵਾਲੇ ਪ੍ਰਭਾਵ ਤੋਂ ਬਾਅਦ, ਰਿਜ਼ਰਵ ਬੈਂਕ ਆਫ ਇੰਡੀਆ ਨੇ ਕਰਜ਼ੇ ਦੀ ਅਦਾਇਗੀ ਲਈ ਮੌਹਲਤ ਦਿੱਤੀ ਸੀ।
Election Results 2024
(Source: ECI/ABP News/ABP Majha)
Loan moratorium: ਕੇਂਦਰ ਵਲੋਂ ਵੱਡੀ ਰਾਹਤ, ਵਿਆਜ 'ਤੇ ਵਿਆਜ ਦੀ ਵਸੂਲੀ ਰਕਮ ਹੋਏਗੀ ਵਾਪਸ
ਏਬੀਪੀ ਸਾਂਝਾ
Updated at:
24 Oct 2020 06:24 PM (IST)
ਕੇਂਦਰੀ ਵਿੱਤ ਮੰਤਰਾਲੇ ਨੇ ਕਰਜ਼ਾ ਮੁਆਫੀ ਦੀ ਮਿਆਦ ਦੇ ਦੌਰਾਨ ਵਿਆਜ਼ 'ਤੇ ਵਿਆਜ਼' ਦੀ ਵਸੂਲੀ ਰਕਮ 'ਚ ਛੋਟ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -