Google for India Event: ਡਿਜੀਟਲ ਪੇਮੈਂਟ ਐਪ ਗੂਗਲ ਪੇ (Google Pay ) ਦੇ ਯੂਜ਼ਰਸ ਲਈ ਖੁਸ਼ਖਬਰੀ ਹੈ। ਦਰਅਸਲ, ਹੁਣ ਗੂਗਲ ਪੇ ਤੋਂ ਪਰਸਨਲ ਲੋਨ (Personal Loan) ਅਤੇ ਗੋਲਡ ਲੋਨ (Gold Loan) ਲੈਣਾ ਆਸਾਨ ਹੋ ਜਾਵੇਗਾ। ਦਰਅਸਲ, ਟੈਕ ਕੰਪਨੀ ਗੂਗਲ (Google) ਨੇ 3 ਅਕਤੂਬਰ ਨੂੰ 'ਗੂਗਲ ਫਾਰ ਇੰਡੀਆ' ਈਵੈਂਟ 'ਚ ਗੂਗਲ ਪੇ 'ਤੇ ਲੋਨ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਸੀ।


ਕੰਪਨੀ ਨੇ ਲੋਨ ਦੀ ਸਹੂਲਤ ਪ੍ਰਦਾਨ ਕਰਨ ਲਈ ਮੁਥੂਟ ਫਾਈਨਾਂਸ (Muthoot Finance) ਅਤੇ ਆਦਿਤਿਆ ਬਿਰਲਾ ਕੈਪੀਟਲ ਲਿਮਟਿਡ (Aditya Birla Capital) ਨਾਲ ਸਾਂਝੇਦਾਰੀ ਵੀ ਕੀਤੀ ਹੈ। ਹੁਣ ਤੁਸੀਂ ਗੂਗਲ ਪੇ ਰਾਹੀਂ 5 ਲੱਖ ਰੁਪਏ ਤੱਕ ਦਾ ਪਰਸਨਲ ਲੋਨ ਲੈ ਸਕਦੇ ਹੋ।



ਘਰ ਵਿੱਚ ਪਿਆ ਸੋਨਾ ਦਿਵਾਏਗਾ 50 ਲੱਖ ਰੁਪਏ ਤੱਕ ਦਾ Loan
ਗੂਗਲ ਪੇਅ 'ਤੇ ਉਪਲਬਧ ਗੋਲਡ ਲੋਨ ਯੋਜਨਾ ਦੀ ਮਦਦ ਨਾਲ, ਤੁਸੀਂ ਬਿਨਾਂ ਕਿਸੇ Cibil Report ਜਾਂ ਦਸਤਾਵੇਜ਼ ਦੇ ਆਪਣੇ ਘਰ ਦੇ ਆਰਾਮ ਤੋਂ 50 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕਰ ਸਕਦੇ ਹੋ। ਮੁਥੂਟ ਫਾਈਨਾਂਸ ਦੇ ਸਹਿਯੋਗ ਨਾਲ ਗੂਗਲ ਪੇ ਐਪ ਦੁਆਰਾ ਪੇਸ਼ ਕੀਤੀ ਗਈ ਯੋਜਨਾ ਦੇ ਤਹਿਤ, 5 ਲੱਖ ਰੁਪਏ ਤੋਂ 50 ਲੱਖ ਰੁਪਏ ਤੱਕ ਦਾ ਕਰਜ਼ਾ ਲਿਆ ਜਾ ਸਕਦਾ ਹੈ। ਕੰਪਨੀ ਨੇ ਅਜੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਲੋਨ ਲਈ ਕੀ ਪ੍ਰਕਿਰਿਆ ਹੋਵੇਗੀ। ਹਾਲਾਂਕਿ ਇਸ ਲੋਨ 'ਤੇ ਬਹੁਤ ਘੱਟ ਵਿਆਜ ਦਰ ਅਦਾ ਕਰਨੀ ਪਵੇਗੀ।


ਭੀਮ ਐਪ ਤੋਂ ਬਾਅਦ, Google Pay ਵਿਚ ਆਇਆ UPI Circle ਫੀਚਰ
ਹਾਲ ਹੀ ਵਿੱਚ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI ਸਰਕਲ ਫ਼ੀਚਰ ਲਾਂਚ ਕੀਤਾ ਹੈ। ਹੁਣ ਤੱਕ ਇਹ ਵਿਸ਼ੇਸ਼ਤਾ ਸਿਰਫ਼ BHIM ਐਪ ਵਿੱਚ ਉਪਲਬਧ ਸੀ। ਹੁਣ ਇਹ ਸਹੂਲਤ ਗੂਗਲ ਪੇਅ ਐਪ 'ਤੇ ਵੀ ਉਪਲਬਧ ਹੋਵੇਗੀ। ਇਸ ਦਾ ਐਲਾਨ 'ਗੂਗਲ ਫਾਰ ਇੰਡੀਆ' ਈਵੈਂਟ 'ਚ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਇਸ ਫੀਚਰ ਦੇ ਜ਼ਰੀਏ UPI ਯੂਜ਼ਰ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਦੋਸਤਾਂ ਨੂੰ ਐਡ ਕਰ ਸਕਦਾ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।