Ram Temple Consecration: 22 ਜਨਵਰੀ 2024 (ਸੋਮਵਾਰ) ਨੂੰ ਅਯੁੱਧਿਆ (Ayodhya) ਵਿੱਚ ਇਤਿਹਾਸ ਰਚਣ ਜਾ ਰਿਹਾ ਹੈ। ਦਰਅਸਲ ਰਾਮ ਮੰਦਰ (Ram Mandir) 'ਚ 22 ਜਨਵਰੀ ਨੂੰ ਰਾਮਲੱਲਾ (Ramlala) ਦੇ ਪ੍ਰਾਣ-ਪ੍ਰਤਿਸ਼ਠਾ ਦਾ ਪ੍ਰੋਗਰਾਮ ਹੋਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਖੁਦ ਇਸ ਸਮਾਰੋਹ ਦੀ ਅਗਵਾਈ ਕਰ ਰਹੇ ਹਨ। ਇਸ ਸਮਾਰੋਹ ਲਈ ਦੇਸ਼ ਅਤੇ ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ 22 ਜਨਵਰੀ ਨੂੰ ਅਯੁੱਧਿਆ ਪਹੁੰਚ ਰਹੀਆਂ ਹਨ। 22 ਜਨਵਰੀ ਤੋਂ ਬਾਅਦ ਆਮ ਲੋਕਾਂ ਨੂੰ ਰਾਮ ਮੰਦਰ ਜਾ ਕੇ ਭਗਵਾਨ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਲਾਂਕਿ ਇੰਟਰਨੈੱਟ ਰਾਹੀਂ ਰਾਮ ਭਗਤ 22 ਜਨਵਰੀ ਨੂੰ ਵੀ ਪਲ-ਪਲ ਅਪਡੇਟ ਪ੍ਰਾਪਤ ਕਰ ਸਕਦੇ ਹਨ। ਇਸ ਦੌਰਾਨ ਰਾਮ ਭਗਤਾਂ ਲਈ ਖੁਸ਼ਖਬਰੀ ਹੈ। ਤੁਸੀਂ ਮਲਟੀਪਲੈਕਸ ਚੇਨ PVR INOX (multiplex chain PVR INOX)  ਤੋਂ ਸਿੱਧੇ ਰਾਮ ਮੰਦਰ ਦੇ ਸ਼ਾਨਦਾਰ ਦਰਸ਼ਨ ਕਰ ਸਕਦੇ ਹੋ। ਇਸ ਦਿਨ ਦਾ ਲਾਈਵ ਟੈਲੀਕਾਸਟ ਪੀਵੀਆਰ ਵਿੱਚ ਲੋਕਾਂ ਨੂੰ ਦਿਖਾਇਆ ਜਾਵੇਗਾ।


ਸਿਨੇਮਾਘਰਾਂ ਦੀਆਂ ਸਕ੍ਰੀਨਾਂ 'ਤੇ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਨੂੰ ਚਲਾਉਣ ਦਾ ਕੀਤਾ ਐਲਾਨ 


ਮਨੀਕੰਟਰੋਲ ਦੀ ਇੱਕ ਰਿਪੋਰਟ ਦੇ ਅਨੁਸਾਰ, ਮਲਟੀਪਲੈਕਸ ਚਲਾਉਣ ਵਾਲੀ ਕੰਪਨੀ ਪੀਵੀਆਰ ਆਈਨੌਕਸ ਨੇ 22 ਜਨਵਰੀ ਨੂੰ ਆਪਣੇ ਸਿਨੇਮਾਘਰਾਂ ਦੀਆਂ ਸਕ੍ਰੀਨਾਂ 'ਤੇ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲਾਈਵ ਦਿਖਾਉਣ ਦਾ ਐਲਾਨ ਕੀਤਾ ਹੈ। ਪੀਵੀਆਰ ਦੇਸ਼ ਭਰ ਦੇ 70 ਤੋਂ ਵੱਧ ਸ਼ਹਿਰਾਂ ਅਤੇ 160 ਤੋਂ ਵੱਧ ਥੀਏਟਰਾਂ ਵਿੱਚ ਰਾਮ ਮੰਦਰ ਉਤਸਵ ਦਾ ਸਿੱਧਾ ਪ੍ਰਸਾਰਣ ਕਰਨ ਜਾ ਰਿਹਾ ਹੈ। ਸਮਾਰੋਹ ਦੀ ਲਾਈਵ ਸਕ੍ਰੀਨਿੰਗ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗੀ। ਤੁਸੀਂ ਪੀਵੀਆਰ ਆਈਨੌਕਸ ਐਪ ਜਾਂ ਇਸਦੀ ਵੈੱਬਸਾਈਟ ਰਾਹੀਂ ਇਸ ਟੈਲੀਕਾਸਟ ਨੂੰ ਦੇਖਣ ਲਈ ਟਿਕਟਾਂ ਬੁੱਕ ਕਰ ਸਕਦੇ ਹੋ।


 


ਅਯੁੱਧਿਆ ਰਾਮ ਮੰਦਰ ਰਾਮ ਲੱਲਾ ਦੀ ਮੂਰਤੀ ਦਾ ਕੀਤਾ ਗਿਆ ਅਨਾਵਰਣ 


ਅਯੁੱਧਿਆ ਦੇ ਰਾਮ ਮੰਦਰ ਵਿੱਚ ਰਾਮ ਲੱਲਾ ਦੀ ਮੂਰਤੀ ਦਾ ਉਦਘਾਟਨ 22 ਜਨਵਰੀ ਨੂੰ ਹੋਣ ਵਾਲੇ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ਤੋਂ ਤਿੰਨ ਦਿਨ ਪਹਿਲਾਂ ਸ਼ੁੱਕਰਵਾਰ (19 ਜਨਵਰੀ) ਨੂੰ ਕੀਤਾ ਗਿਆ। ਕਾਲੇ ਪੱਥਰ ਨਾਲ ਬਣੀ ਇਸ ਮੂਰਤੀ ਦੀਆਂ ਅੱਖਾਂ 'ਤੇ ਪੀਲਾ ਕੱਪੜਾ ਬੰਨ੍ਹਿਆ ਗਿਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਧਿਕਾਰੀ ਸ਼ਰਦ ਸ਼ਰਮਾ ਨੇ 'ਪੀਟੀਆਈ-ਭਾਸ਼ਾ' ਨੂੰ ਦੱਸਿਆ ਕਿ ਰਾਮ ਲੱਲਾ ਦੀ ਮੂਰਤੀ ਦੀਆਂ ਅੱਖਾਂ 'ਤੇ ਪੀਲਾ ਕੱਪੜਾ ਬੰਨ੍ਹਿਆ ਗਿਆ ਸੀ ਅਤੇ ਮੂਰਤੀ ਨੂੰ ਗੁਲਾਬ ਦੇ ਫੁੱਲ ਚੜ੍ਹਾਏ ਗਏ ਸਨ।