ਮਹਿੰਗਾਈ ਦੇ ਮੌਕੇ ਦੇ ਚੱਲਦੇ ਇਸ ਸੂਬੇ ਨੇ ਆਪਣੇ ਰਾਜ ਦੇ ਲੋਕਾਂ ਨੂੰ ਅਜਿਹੀ ਖੁਸ਼ਖਬਰੀ ਸੁਣਾਈ ਹੈ ਕਿ ਲੋਕਾਂ ਦੇ ਚਿਹੜੇ ਖਿੜ ਗਏ ਹਨ। ਜੀ ਹਾਂ ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸ਼ਵਾ ਸਰਮਾ ਨੇ ਮੰਗਲਵਾਰ ਯਾਨੀਕਿ 2 ਦਸੰਬਰ ਨੂੰ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਦੀ ਘੋਸ਼ਣਾ ਕੀਤੀ। ਉਨ੍ਹਾਂ ਦੱਸਿਆ ਕਿ ਰਾਜ ਦੇ ਲੱਖਾਂ ਪਰਿਵਾਰਾਂ ਲਈ 300 ਰੁਪਏ ਪ੍ਰਤੀ ਸਿਲੰਡਰ ਵਾਲੀ ਰਸੋਈ ਗੈਸ ਜਲਦ ਹੀ ਹਕੀਕਤ ਬਣੇਗੀ। ਘੱਟ ਆਮਦਨੀ ਵਾਲੇ ਪਰਿਵਾਰਾਂ ਉੱਤੇ ਪੈਸੇ ਦਾ ਬੋਝ ਘਟਾਉਣ ਲਈ ਸ਼ੁਰੂ ਕੀਤੀ ਗਈ ਇਸ ਪਹਿਲ ਵਿੱਚ, ਓਰੁਨੋਦੋਈ ਸਕੀਮ ਅਤੇ ਪ੍ਰਧਾਨ ਮੰਤਰੀ ਉਜਜਵਲਾ ਯੋਜਨਾ ਦੇ ਤਹਿਤ ਲਾਭਾਰਥੀਆਂ ਨੂੰ LPG ਸਿਲਿੰਡਰ ‘ਤੇ 250 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।

Continues below advertisement

ਜਲਦ ਹੀ LPG ਸਿਲੰਡਰ ‘ਤੇ 250 ਰੁਪਏ ਦੀ ਸਬਸਿਡੀ ਮਿਲੇਗੀ

ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਵਿੱਚ ਸਰਮਾ ਨੇ ਕਿਹਾ, “300 ਰੁਪਏ ਵਿੱਚ ਖਾਣਾ ਪਕਾਉਣ ਦੀ ਗੈਸ, ਅਸਮ ਦੇ ਲੱਖਾਂ ਪਰਿਵਾਰਾਂ ਲਈ ਸਿਰਫ਼ ਇੱਕ ਸੁਪਨਾ ਨਹੀਂ, ਸਗੋਂ ਜਲਦ ਹੀ ਇੱਕ ਹਕੀਕਤ ਬਣਨ ਵਾਲੀ ਹੈ। ਅਸਮ ਵਿੱਚ ਓਰੁਨੋਦੋਈ ਪਰਿਵਾਰਾਂ ਅਤੇ ਪ੍ਰਧਾਨ ਮੰਤਰੀ ਉਜਜਵਲਾ ਲਾਭਾਰਥੀਆਂ ਨੂੰ ਜਲਦ ਹੀ ਰਾਜ ਸਰਕਾਰ ਵੱਲੋਂ ਉਨ੍ਹਾਂ ਦੇ LPG ਸਿਲੰਡਰ ‘ਤੇ 250 ਰੁਪਏ ਦੀ ਸਬਸਿਡੀ ਮਿਲੇਗੀ, ਜਿਸ ਨਾਲ ਮੇਰੇ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਦਗੀ ਆਸਾਨ ਹੋ ਜਾਵੇਗੀ।”

Continues below advertisement

ਇਸ ਯੋਜਨਾ ਦਾ ਲਾਭ ਕਿਵੇਂ ਮਿਲੇਗਾ

ਆਧਿਕਾਰਿਕ ਸੂਤਰਾਂ ਦੇ ਅਨੁਸਾਰ, ਸਬਸਿਡੀ ਸਿੱਧਾ ਲਾਭਾਰਥੀਆਂ ਨੂੰ ਦਿੱਤੀ ਜਾਵੇਗੀ, ਜੋ ਕਿ PMUY ਦੇ ਤਹਿਤ ਕੇਂਦਰ ਸਰਕਾਰ ਦੀ ਮੌਜੂਦਾ ਸਹਾਇਤਾ ਨੂੰ ਹੋਰ ਵਧਾਏਗੀ। ਇਸ ਕਦਮ ਨਾਲ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਇੱਕ ਵੱਡੇ ਹਿੱਸੇ, ਖ਼ਾਸ ਕਰਕੇ ਮਹਿਲਾਵਾਂ ਨੂੰ ਲਾਭ ਹੋਣ ਦੀ ਉਮੀਦ ਹੈ, ਜੋ ਓਰੁਨੋਦੋਈ ਅਤੇ PMUY ਦੋਹਾਂ ਲਾਭਾਰਥੀ ਸੂਚੀ ਵਿੱਚ ਸਿਖਰ 'ਤੇ ਹਨ।

ਇਸ ਯੋਜਨਾ ਲਿਆਉਣ ਦਾ ਮਕਸਦ

ਅਸਮ ਦੇ ਖ਼ਾਸ ਵੈਲਫੇਅਰ ਪ੍ਰੋਗਰਾਮਾਂ ਵਿੱਚੋਂ ਇੱਕ ਓਰੁਨੋਦੋਈ ਸਕੀਮ, ਯੋਗ ਪਰਿਵਾਰਾਂ ਨੂੰ ਹਰ ਮਹੀਨੇ ਜ਼ਰੂਰੀ ਖ਼ਰਚੇ ਪੂਰੇ ਕਰਨ ਲਈ ਪੈਸੇ ਦੀ ਸਹਾਇਤਾ ਦਿੰਦੀ ਹੈ। LPG ਸਬਸਿਡੀ ਨੂੰ ਸਕੀਮ ਵਿੱਚ ਸ਼ਾਮਲ ਕਰਕੇ, ਰਾਜ ਸਰਕਾਰ ਦੀ ਉਮੀਦ ਹੈ ਕਿ ਵਧਦੇ ਘਰੇਲੂ ਖ਼ਰਚਿਆਂ ਨੂੰ ਹੋਰ ਘਟਾਇਆ ਜਾ ਸਕੇ, ਖ਼ਾਸ ਕਰਕੇ ਇਸ ਲਈ ਕਿ ਗੈਸ ਦੀਆਂ ਕੀਮਤਾਂ ਘੱਟ ਆਮਦਨੀ ਵਾਲੇ ਵਰਗਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈਆਂ ਹਨ।

ਇਹ ਯੋਜਨਾ ਕਦੋਂ ਤੋਂ ਲਾਗੂ ਹੋਵੇਗੀ

ਇਸ ਘੋਸ਼ਣਾ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਘੱਟ ਆਮਦਨੀ ਵਾਲੇ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ, ਜੋ ਰੋਜ਼ਾਨਾ ਖਾਣਾ ਬਣਾਉਣ ਲਈ ਸਬਸਿਡੀ ਵਾਲੇ ਸਿਲੰਡਰ ‘ਤੇ ਨਿਰਭਰ ਹਨ। ਹਾਲਾਂਕਿ ਸਰਕਾਰ ਨੇ ਅਜੇ ਤੱਕ ਰੋਲਆਊਟ ਦੀ ਤਾਰੀਖ ਨਹੀਂ ਦੱਸੀ, ਪਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਨੂੰ ਸੁਗਮ ਲਾਗੂ ਕਰਨ ਲਈ ਤਰੀਕਿਆਂ ਨੂੰ ਆਖ਼ਰੀ ਰੂਪ ਦਿੱਤਾ ਜਾ ਰਿਹਾ ਹੈ। ਉਮੀਦ ਹੈ ਕਿ LPG ਡਿਸਟ੍ਰਿਬਿਊਟਰਾਂ ਨੂੰ ਸਬਸਿਡੀ ਸਿਸਟਮ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਮਾਜ ਕਲਿਆਣ ਵਿਭਾਗ ਅਤੇ ਭੋਜਨ ਅਤੇ ਨਾਗਰਿਕ ਸਪਲਾਈ ਵਿਭਾਗ ਲਾਭਾਰਥੀਆਂ ਦੀ ਪਛਾਣ ਅਤੇ ਸਬਸਿਡੀ ਵੰਡਣ ਵਿੱਚ ਇਕੱਠੇ ਕੰਮ ਕਰਨਗੇ। ਇਸ ਪਹਿਲ ਨਾਲ ਅਸਮ ਉਹਨਾਂ ਰਾਜਾਂ ਵਿੱਚ ਸ਼ਾਮਲ ਹੋ ਗਿਆ ਹੈ, ਜੋ ਸਥਾਨਕ ਪੱਧਰ ‘ਤੇ LPG ਸਬਸਿਡੀ ਵਧਾ ਕੇ ਲੋਕਾਂ ਨੂੰ ਗੈਸ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਬਦਲਾਅ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨਾਲ ਸਰਕਾਰ ਦਾ ‘ਸਭ ਲਈ ਵਿਕਾਸ’ ਅਤੇ ਜ਼ਰੂਰਤਮੰਦਾਂ ਤੱਕ ਸਹੀ ਲਾਭ ਪਹੁੰਚਾਉਣ ਦਾ ਲਕਸ਼ ਹੋਰ ਮਜ਼ਬੂਤ ਹੋਵੇਗਾ।