LPG Cylinder: ਜੇਕਰ ਤੁਸੀਂ ਵੀ LPG ਕੁਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਹਾਨੂੰ ਸਸਤੇ 'ਚ ਗੈਸ ਸਿਲੰਡਰ ਦੀ ਸਹੂਲਤ ਮਿਲੇਗੀ। ਦੱਸ ਦਈਏ ਕਿ ਦੇਸ਼ ਦੀ ਸਰਕਾਰੀ ਤੇਲ ਕੰਪਨੀ IOCL ਨੇ ਗਾਹਕਾਂ ਦੀਆਂ ਸੁਵਿਧਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸਸਤੇ ਸਿਲੰਡਰ ਲਿਆਂਦੇ ਹਨ। ਮਹਿੰਗਾਈ ਦੇ ਦੌਰ 'ਚ ਤੁਸੀਂ ਇਹ ਸਿਲੰਡਰ ਸਿਰਫ 634 ਰੁਪਏ 'ਚ ਖਰੀਦ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਇਸਦੀ ਡਿਟੇਲ -



ਆਮ ਸਿਲੰਡਰ ਨਾਲੋਂ ਹਲਕਾ
ਇਸ ਸਿਲੰਡਰ ਦਾ ਨਾਂ ਕੰਪੋਜ਼ਿਟ ਸਿਲੰਡਰ ਹੈ। ਇਹ 14 ਕਿਲੋਗ੍ਰਾਮ ਦੇ ਸਿਲੰਡਰ ਨਾਲੋਂ ਭਾਰ ਵਿੱਚ ਬਹੁਤ ਹਲਕਾ ਹੈ। ਇਸ ਸਿਲੰਡਰ ਨੂੰ ਕੋਈ ਵੀ ਇਕ ਹੱਥ ਨਾਲ ਆਰਾਮ ਨਾਲ ਚੁੱਕ ਸਕਦਾ ਹੈ। ਦੇਖਣ 'ਚ ਵੀ ਕਾਫੀ ਖੂਬਸੂਰਤ ਹੈ। ਇਹ ਘਰ 'ਚ ਆਮ ਤੌਰ 'ਤੇ ਵਰਤੇ ਜਾਣ ਵਾਲੇ ਸਿਲੰਡਰ ਨਾਲੋਂ 50 ਫੀਸਦੀ ਹਲਕਾ ਹੈ।

10 ਕਿਲੋ ਮਿਲੇਗੀ ਗੈਸ
ਦੱਸ ਦੇਈਏ ਕਿ ਕੰਪੋਜ਼ਿਟ ਸਿਲੰਡਰ ਦਾ ਭਾਰ ਹਲਕਾ ਹੁੰਦਾ ਹੈ ਅਤੇ ਇਸ ਵਿੱਚ ਤੁਹਾਨੂੰ 10 ਕਿਲੋ ਗੈਸ ਮਿਲਦੀ ਹੈ। ਇਸ ਕਾਰਨ ਇਨ੍ਹਾਂ ਸਿਲੰਡਰਾਂ ਦੀ ਕੀਮਤ ਘੱਟ ਹੈ। ਇਸ ਸਿਲੰਡਰ ਦੀ ਖਾਸੀਅਤ ਇਹ ਹੈ ਕਿ ਇਹ ਪਾਰਦਰਸ਼ੀ ਹਨ।

ਸਿਰਫ 634 ਰੁਪਏ 'ਚ ਮਿਲੇਗਾ ਸਿਲੰਡਰ
ਇਹ ਸਿਲੰਡਰ ਸਿਰਫ 633.5 ਰੁਪਏ ਵਿੱਚ ਲੈ ਸਕਦੇ ਹੋ। ਤੁਸੀਂ ਇਸ ਸਿਲੰਡਰ ਨੂੰ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਹਾਡਾ ਪਰਿਵਾਰ ਛੋਟਾ ਹੈ ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ।

ਗੈਸ ਦਾ ਵੀ ਲੱਗ ਸਕੇਗਾ ਪਤਾ -
ਦੱਸ ਦਈਏ ਕਿ ਇਹ ਨਵਾਂ ਸਿਲੰਡਰ ਪੂਰੀ ਤਰ੍ਹਾਂ ਨਾਲ ਐਂਟੀ-ਕਰੋਜ਼ਨ ਹੈ। ਇਸ ਤੋਂ ਇਲਾਵਾ ਇਹ ਸਿਲੰਡਰ ਕਦੇ ਨਹੀਂ ਫਟੇਗਾ। ਇਹ ਸਿਲੰਡਰ ਪਾਰਦਰਸ਼ੀ ਕਿਸਮ ਦੇ ਹਨ, ਜੋ ਕਿ ਗਾਹਕਾਂ ਲਈ ਐਲਪੀਜੀ ਦੇ ਪੱਧਰ ਨੂੰ ਦੇਖਣਾ ਆਸਾਨ ਸਾਬਤ ਹੋਣਗੇ। ਯਾਨੀ ਗਾਹਕ ਇਹ ਪਤਾ ਲਗਾ ਸਕਣਗੇ ਕਿ ਇਸ ਵਿੱਚ ਕਿੰਨੀ ਗੈਸ ਬਚੀ ਹੈ ਅਤੇ ਕਿੰਨੀ ਖਤਮ ਹੋ ਗਈ ਹੈ।